ਸੋ ਕਿਉ ਬਿਸਰੈ ਜਿ ਘਾਲ ਭਾਨੈ

Why forget Him, who does not overlook our efforts?

(ਮਨੁੱਖ ਨੂੰ) ਉਹ ਪ੍ਰਭੂ ਕਿਉਂ ਵਿਸਰ ਜਾਏ ਜੋ (ਮਨੁੱਖ ਦੀ ਕੀਤੀ) ਮੇਹਨਤ ਨੂੰ ਅਜਾਈਂ ਨਹੀਂ ਜਾਣ ਦੇਂਦਾ, ਸੋ = ਉਹ ਪ੍ਰਭੂ। ਘਾਲ = ਮੇਹਨਤ। ਨ ਭਾਨੈ = ਨਹੀਂ ਭੰਨਦਾ, ਅਜਾਈਂ ਨਹੀਂ ਜਾਣ ਦੇਂਦਾ।

ਸੋ ਕਿਉ ਬਿਸਰੈ ਜਿ ਕੀਆ ਜਾਨੈ

Why forget Him, who acknowledges what we do?

ਜੋ ਕੀਤੀ ਕਮਾਈ ਨੂੰ ਚੇਤੇ ਰੱਖਦਾ ਹੈ? ਕੀਆ = ਕੀਤਾ, ਕੀਤੀ ਹੋਈ ਕਮਾਈ। ਜਾਨੈ = ਚੇਤੇ ਰੱਖਦਾ ਹੈ।

ਸੋ ਕਿਉ ਬਿਸਰੈ ਜਿਨਿ ਸਭੁ ਕਿਛੁ ਦੀਆ

Why forget Him, who has given us everything?

ਉਹ ਪ੍ਰਭੂ ਕਿਉਂ ਭੁੱਲ ਜਾਏ ਜਿਸ ਨੇ ਸਭ ਕੁਝ ਦਿੱਤਾ ਹੈ,

ਸੋ ਕਿਉ ਬਿਸਰੈ ਜਿ ਜੀਵਨ ਜੀਆ

Why forget Him, who is the Life of the living beings?

ਜੋ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਹੈ? ਜੀਵਨ ਜੀਆ = (ਜੀਵਾਂ ਦੀ) ਜ਼ਿੰਦਗੀ ਦਾ ਆਸਰਾ।

ਸੋ ਕਿਉ ਬਿਸਰੈ ਜਿ ਅਗਨਿ ਮਹਿ ਰਾਖੈ

Why forget Him, who preserves us in the fire of the womb?

ਉਹ ਅਕਾਲ ਪੁਰਖ ਕਿਉਂ ਵਿਸਰ ਜਾਏ ਜੋ (ਮਾਂ ਦੇ ਪੇਟ ਦੀ) ਅੱਗ ਵਿਚ ਬਚਾ ਕੇ ਰੱਖਦਾ ਹੈ? ਅਗਨਿ = (ਮਾਂ ਦੇ ਪੇਟ ਦੀ) ਅੱਗ।

ਗੁਰ ਪ੍ਰਸਾਦਿ ਕੋ ਬਿਰਲਾ ਲਾਖੈ

By Guru's Grace, rare is the one who realizes this.

(ਪਰ) ਕੋਈ ਵਿਰਲਾ ਮਨੁੱਖ ਗੁਰੂ ਦੀ ਕਿਰਪਾ ਨਾਲ (ਇਹ ਗੱਲ) ਸਮਝਦਾ ਹੈ। ਲਾਖੈ = ਸਮਝਦਾ ਹੈ।

ਸੋ ਕਿਉ ਬਿਸਰੈ ਜਿ ਬਿਖੁ ਤੇ ਕਾਢੈ

Why forget Him, who lifts us up out of corruption?

ਉਹ ਅਕਾਲ ਪੁਰਖ ਕਿਉਂ ਭੁੱਲ ਜਾਏ ਜੋ (ਮਾਇਆ-ਰੂਪ) ਜ਼ਹਰ ਤੋਂ ਬਚਾਉਂਦਾ ਹੈ, ਬਿਖੁ = ਮਾਇਆ ਦੀ ਵਿਹੁ।

ਜਨਮ ਜਨਮ ਕਾ ਟੂਟਾ ਗਾਢੈ

Those separated from Him for countless lifetimes, are re-united with Him once again.

ਅਤੇ ਕਈ ਜਨਮ ਦੇ ਵਿਛੁੜੇ ਹੋਏ ਜੀਵ ਨੂੰ (ਆਪਣੇ ਨਾਲ) ਜੋੜ ਲੈਂਦਾ ਹੈ?

ਗੁਰਿ ਪੂਰੈ ਤਤੁ ਇਹੈ ਬੁਝਾਇਆ

Through the Perfect Guru, this essential reality is understood.

(ਜਿਨ੍ਹਾਂ ਸੇਵਕਾਂ ਨੂੰ) ਪੂਰੇ ਗੁਰੂ ਨੇ ਇਹ ਗੱਲ ਸਮਝਾਈ ਹੈ, ਗੁਰਿ ਪੂਰੈ = ਪੂਰੇ ਗੁਰੂ ਨੇ। ਤਤੁ = ਅਸਲੀਅਤ।

ਪ੍ਰਭੁ ਅਪਨਾ ਨਾਨਕ ਜਨ ਧਿਆਇਆ ॥੪॥

O Nanak, God's humble servants meditate on Him. ||4||

ਹੇ ਨਾਨਕ! ਉਹਨਾਂ ਨੇ ਆਪਣੇ ਪ੍ਰਭੂ ਨੂੰ ਸਿਮਰਿਆ ਹੈ ॥੪॥ ਜਨ = ਜਨਾਂ ਨੇ, ਸੇਵਕਾਂ ਨੇ ॥੪॥