ਹਸਤ ਖੇਲਤ ਤੇਰੇ ਦੇਹੁਰੇ ਆਇਆ

Laughing and playing, I came to Your Temple, O Lord.

ਮੈਂ ਬੜੇ ਚਾਅ ਨਾਲ ਤੇਰੇ ਮੰਦਰ ਆਇਆ ਸਾਂ, ਹਸਤ ਖੇਲਤ = ਹੱਸਦਾ ਖੇਡਦਾ, ਬੜੇ ਚਾਉ ਨਾਲ। ਦੇਹੁਰੇ = ਮੰਦਰ ਵਿਚ {Skt. देवालय}।

ਭਗਤਿ ਕਰਤ ਨਾਮਾ ਪਕਰਿ ਉਠਾਇਆ ॥੧॥

While Naam Dayv was worshipping, he was grabbed and driven out. ||1||

ਪਰ (ਚੂੰ ਕਿ ਇਹ ਲੋਕ 'ਮੇਰੀ ਜਾਤਿ ਹੀਨੜੀ' ਸਮਝਦੇ ਹਨ, ਇਹਨਾਂ) ਮੈਨੂੰ ਨਾਮੇ ਨੂੰ ਭਗਤੀ ਕਰਦੇ ਨੂੰ (ਬਾਹੋਂ) ਫੜ ਕੇ (ਮੰਦਰ ਵਿਚੋਂ) ਉਠਾਲ ਦਿੱਤਾ ॥੧॥ ਕਰਤ = ਕਰਦਾ ॥੧॥

ਹੀਨੜੀ ਜਾਤਿ ਮੇਰੀ ਜਾਦਿਮ ਰਾਇਆ

I am of a low social class, O Lord;

ਹੇ ਜਾਦਵ ਕੁਲ ਦੇ ਸ਼ਿਰੋਮਣੀ! ਹੇ ਕ੍ਰਿਸ਼ਨ! ਹੇ ਪ੍ਰਭੂ! (ਲੋਕ) ਮੇਰੀ ਜਾਤ ਨੂੰ ਬੜੀ ਨੀਵੀਂ (ਆਖਦੇ ਹਨ) ਹੀਨੜੀ = ਬਹੁਤ ਹੀਣੀ, ਬਹੁਤ ਨੀਵੀਂ। ਜਾਦਮ ਰਾਇਆ = ਹੇ ਜਾਦਮ ਰਾਇ! {Skt. यादव an epither of Krishna} ਹੇ ਜਾਦਵ ਕੁਲ ਦੇ ਸ਼ਿਰੋਮਣੀ! ਹੇ ਕ੍ਰਿਸ਼ਨ! ਹੇ ਪ੍ਰਭੂ!

ਛੀਪੇ ਕੇ ਜਨਮਿ ਕਾਹੇ ਕਉ ਆਇਆ ॥੧॥ ਰਹਾਉ

why was I born into a family of fabric dyers? ||1||Pause||

ਹੇ ਪ੍ਰਭੂ! ਮੈਂ ਛੀਂਬੇ ਦੇ ਘਰ ਕਿਉਂ ਜੰਮ ਪਿਆ? ॥੧॥ ਰਹਾਉ ॥ ਕਾਹੇ ਕਉ = ਕਾਹਦੇ ਲਈ? ਕਿਉਂ? ਆਇਆ = ਮੈਂ ਜੰਮਿਆ ॥੧॥ ਰਹਾਉ ॥

ਲੈ ਕਮਲੀ ਚਲਿਓ ਪਲਟਾਇ

I picked up my blanket and went back,

ਮੈਂ ਆਪਣੀ ਕੰਬਲੀ ਲੈ ਕੇ (ਉੱਥੋਂ) ਮੁੜ ਕੇ ਤੁਰ ਪਿਆ, ਪਲਟਾਇ = ਪਰਤ ਕੇ, ਮੁੜ ਕੇ।

ਦੇਹੁਰੈ ਪਾਛੈ ਬੈਠਾ ਜਾਇ ॥੨॥

to sit behind the temple. ||2||

ਤੇ (ਹੇ ਪ੍ਰਭੂ!) ਮੈਂ ਤੇਰੇ ਮੰਦਰ ਦੇ ਪਿਛਲੇ ਪਾਸੇ ਜਾ ਕੇ ਬਹਿ ਗਿਆ ॥੨॥ ਜਾਇ = ਜਾ ਕੇ ॥੨॥

ਜਿਉ ਜਿਉ ਨਾਮਾ ਹਰਿ ਗੁਣ ਉਚਰੈ

As Naam Dayv uttered the Glorious Praises of the Lord,

(ਪਰ ਪ੍ਰਭੂ ਦੀ ਅਚਰਜ ਖੇਡ ਵਰਤੀ) ਜਿਉਂ ਜਿਉਂ ਨਾਮਾ ਆਪਣੇ ਪ੍ਰਭੂ ਦੇ ਗੁਣ ਗਾਉਂਦਾ ਹੈ,

ਭਗਤ ਜਨਾਂ ਕਉ ਦੇਹੁਰਾ ਫਿਰੈ ॥੩॥੬॥

the temple turned around to face the Lord's humble devotee. ||3||6||

(ਉਸ ਦਾ) ਮੰਦਰ (ਉਸ ਦੇ) ਭਗਤਾਂ ਦੀ ਖ਼ਾਤਰ, (ਉਸ ਦੇ) ਸੇਵਕਾਂ ਦੀ ਖ਼ਾਤਰ ਫਿਰਦਾ ਜਾ ਰਿਹਾ ਹੈ ॥੩॥੬॥ ਕਉ = ਦੀ ਖ਼ਾਤਰ, ਵਾਸਤੇ ॥੩॥੬॥