ਕੋਟਿ ਕਰਮ ਕਰੈ ਹਉ ਧਾਰੇ ॥
If someone does millions of good deeds, while acting in ego,
(ਜੇ ਮਨੁੱਖ) ਕਰੋੜਾਂ (ਧਾਰਮਿਕ) ਕੰਮ ਕਰੇ (ਤੇ ਉਹਨਾਂ ਦਾ) ਅਹੰਕਾਰ (ਭੀ) ਕਰੇ, ਕੋਟਿ = ਕਰੋੜ। ਹਉ = ਅਹੰਕਾਰ।
ਸ੍ਰਮੁ ਪਾਵੈ ਸਗਲੇ ਬਿਰਥਾਰੇ ॥
he shall incur only trouble; all this is in vain.
ਤਾਂ ਉਹ ਸਾਰੇ ਕੰਮ ਵਿਅਰਥ ਹਨ, (ਉਹਨਾਂ ਕੰਮਾਂ ਦਾ ਫਲ ਉਸ ਨੂੰ ਕੇਵਲ) ਥਕੇਵਾਂ (ਹੀ) ਮਿਲਦਾ ਹੈ। ਸ੍ਰਮੁ = ਥਕੇਵਾਂ। ਸਗਲੇ = ਸਾਰੇ (ਕਰਮ)। ਬਿਰਥਾਰੇ = ਵਿਅਰਥ, ਬੇਫ਼ਾਇਦਾ।
ਅਨਿਕ ਤਪਸਿਆ ਕਰੇ ਅਹੰਕਾਰ ॥
If someone performs great penance, while acting in selfishness and conceit,
ਅਨੇਕਾਂ ਤਪ ਦੇ ਸਾਧਨ ਕਰ ਕੇ ਜੇ ਇਹਨਾਂ ਦਾ ਮਾਣ ਕਰੇ, ਤਪਸਿਆ = ਤਪ ਦੇ ਸਾਧਨ।
ਨਰਕ ਸੁਰਗ ਫਿਰਿ ਫਿਰਿ ਅਵਤਾਰ ॥
he shall be reincarnated into heaven and hell, over and over again.
(ਤਾਂ ਉਹ ਭੀ) ਨਰਕਾਂ ਸੁਰਗਾਂ ਵਿਚ ਹੀ ਮੁੜ ਮੁੜ ਜੰਮਦਾ ਹੈ (ਭਾਵ, ਕਦੇ ਸੁਖ ਤੇ ਕਦੇ ਦੁਖ ਭੋਗਦਾ ਹੈ)। ਅਵਤਾਰ = ਜਨਮ।
ਅਨਿਕ ਜਤਨ ਕਰਿ ਆਤਮ ਨਹੀ ਦ੍ਰਵੈ ॥
He makes all sorts of efforts, but his soul is still not softened
ਅਨੇਕਾਂ ਜਤਨ ਕੀਤਿਆਂ ਜੇ ਹਿਰਦਾ ਨਰਮ ਨਹੀਂ ਹੁੰਦਾ ਤਾਂ ਦੱਸੋ, ਦ੍ਰਵੈ = ਦ੍ਰਵਦਾ, ਨਰਮ ਹੁੰਦਾ।
ਹਰਿ ਦਰਗਹ ਕਹੁ ਕੈਸੇ ਗਵੈ ॥
how can he go to the Court of the Lord?
ਉਹ ਮਨੁੱਖ ਪ੍ਰਭੂ ਦੀ ਦਰਗਾਹ ਵਿਚ ਕਿਵੇਂ ਪਹੁੰਚ ਸਕਦਾ ਹੈ? ਗਵੈ = ਜਾਵੇ, ਪਹੁੰਚੇ।
ਆਪਸ ਕਉ ਜੋ ਭਲਾ ਕਹਾਵੈ ॥
One who calls himself good
ਜੋ ਮਨੁੱਖ ਆਪਣੇ ਆਪ ਨੂੰ ਨੇਕ ਅਖਵਾਉਂਦਾ ਹੈ, ਆਪਸ ਕਉ = ਆਪਣੇ ਆਪ ਨੂੰ।
ਤਿਸਹਿ ਭਲਾਈ ਨਿਕਟਿ ਨ ਆਵੈ ॥
goodness shall not draw near him.
ਨੇਕੀ ਉਸ ਦੇ ਨੇੜੇ ਭੀ ਨਹੀਂ ਢੁੱਕਦੀ। ਤਿਸਹਿ = ਉਸ ਨੂੰ। ਨਿਕਟਿ = ਨੇੜੇ।
ਸਰਬ ਕੀ ਰੇਨ ਜਾ ਕਾ ਮਨੁ ਹੋਇ ॥
One whose mind is the dust of all
ਜਿਸ ਮਨੁੱਖ ਦਾ ਮਨ ਸਭਨਾਂ ਦੇ ਚਰਨਾਂ ਦੀ ਧੂੜ ਹੋ ਜਾਂਦਾ ਹੈ, ਰੇਨ = ਚਰਨਾਂ ਦੀ ਧੂੜ।
ਕਹੁ ਨਾਨਕ ਤਾ ਕੀ ਨਿਰਮਲ ਸੋਇ ॥੩॥
- says Nanak, his reputation is spotlessly pure. ||3||
ਆਖ, ਹੇ ਨਾਨਕ! ਉਸ ਮਨੁੱਖ ਦੀ ਸੋਹਣੀ ਸੋਭਾ ਖਿਲਰਦੀ ਹੈ ॥੩॥ ਸੋਇ = ਸੋਭਾ ॥੩॥