ਸਵੈਯਾ

SWAYYA

ਸਵੈਯਾ:

ਜੰਗ ਦਰਾਇਦ ਕਾਲ ਜਮੰਨ ਬੁਗੋਇਦ ਕਿ ਮਨ ਫੌਜ ਕੋ ਸਾਹਮ

On coming to the war-arena, Kalyavana said, “O Krishna! come forward to fight unhesitatingly

ਜੰਗ (ਦੇ ਮੈਦਾਨ) ਵਿਚ ਕਾਲ ਜਮਨ ਆਇਆ ਅਤੇ ਕਹਿਣ ਲਗਿਆ ਕਿ ਮੈਂ ਇਸ ਫੌਜ ਦਾ ਸ਼ਾਹ (ਅਰਥਾਤ ਸੁਆਮੀ) ਹਾਂ।

ਬਾ ਮਨ ਜੰਗ ਬੁਗੋ ਕੁਨ ਬਿਯਾ ਹਰਗਿਜ ਦਿਲ ਮੋ ਜਰਾ ਕੁਨ ਵਾਹਮ

I am the Lord of my army, I have arisen in the world like sun and I am hailed as unique

(ਅਤੇ ਫਿਰ) ਕਿਹਾ, (ਹੇ ਕ੍ਰਿਸ਼ਨ!) ਮੇਰੇ ਨਾਲ ਆ ਕੇ ਜੰਗ ਕਰ, ਦਿਲ ਵਿਚ ਜ਼ਰਾ ਜਿੰਨਾ ਵੀ ਵਹਿਮ ਨਾ ਕਰ।

ਰੋਜ ਮਯਾ ਦੁਨੀਆ ਅਫਤਾਬਮ ਸ︀ਯਾਮ ਸਬੇ ਅਦਲੀ ਸਬ ਸਾਹਮ

“I am also the moon, the Lord of the night, O Krishna! now do not put off the war

ਮੈਂ ਦੁਨੀਆ ਵਿਚ ਦਿਨ ਦੇ ਸੂਰਜ ਵਾਂਗ ਹਾਂ ਅਤੇ ਕ੍ਰਿਸ਼ਨ (ਸ਼ਿਆਮ) ਰਾਤ ਦੇ ਅਦੁਤੀ ਚੰਦ੍ਰਮਾ ਦੇ ਸਮਾਨ ਹੈ।

ਕਾਨ੍ਰਹ ਗੁਰੇਜੀ ਮਕੁਨ ਤੁ ਬਿਆ ਖੁਸ ਮਾਤੁ ਕੁਨੇਮ ਜਿ ਜੰਗ ਗੁਆਹਮ ॥੧੯੧੭॥

Come with delight, so that we may be able to play the ball-game of war and win it.”1917.

ਹੇ ਕ੍ਰਿਸ਼ਨ! ਤੂੰ ਟਲਣ ਦਾ ਯਤਨ ਨਾ ਕਰ, (ਸਗੋਂ) ਖ਼ੁਸ਼ੀ ਨਾਲ ਆ, ਤਾਂ ਜੋ ਅਸੀਂ ਜੰਗ ਦੀ ਬਾਜ਼ੀ ਨੂੰ ਮੁਕਾ ਦੇਈਏ ॥੧੯੧੭॥

ਯੌ ਸੁਨਿ ਕੈ ਤਿਹ ਕੀ ਬਤੀਯਾ ਬ੍ਰਿਜ ਨਾਇਕ ਤਾ ਹੀ ਕੀ ਓਰਿ ਸਿਧਾਰੇ

Hearing his talk, Krishna moved towards him and

ਉਸ (ਕਾਲ ਜਮਨ) ਦੀਆਂ ਇਸ ਤਰ੍ਹਾਂ ਦੀਆਂ ਗਲਾਂ ਸੁਣ ਕੇ ਸ੍ਰੀ ਕ੍ਰਿਸ਼ਨ ਉਸ ਵਲ ਤੁਰ ਪਏ।

ਕ੍ਰੋਧ ਬਢਾਇ ਚਿਤੈ ਤਿਹ ਕੋ ਅਗਨਾਯੁਧ ਲੈ ਤਿਹ ਊਪਰਿ ਝਾਰੇ

In fury discharged his fire-arm towards him

ਕ੍ਰੋਧਿਤ ਹੋ ਕੇ ਉਸ ਵਲ ਵੇਖਿਆ ਅਤੇ ਬੰਦੂਕ ਲੈ ਕੇ ਉਸ ਉਤੇ ਚਲਾ ਦਿੱਤੀ।

ਸੂਤ ਹਨਿਯੋ ਪ੍ਰਿਥਮੈ ਤਿਹ ਕੋ ਫਿਰ ਕੈ ਤਿਹ ਕੇ ਹਯ ਚਾਰ ਹੀ ਮਾਰੇ

He knocked down his charioteer at first and then killed all his four horses

ਪਹਿਲਾਂ ਉਸ ਦਾ ਰਥਵਾਨ ਮਾਰਿਆ, ਫਿਰ ਉਸ ਦੇ ਚਾਰੇ ਹੀ ਘੋੜੇ ਮਾਰ ਦਿੱਤੇ।

ਅਉਰ ਜਿਤੇ ਬਿਬਿਧਾਸਤ੍ਰ ਹੁਤੇ ਕਬਿ ਸ︀ਯਾਮ ਕਹੈ ਸਭ ਹੀ ਕਟਿ ਡਾਰੇ ॥੧੯੧੮॥

All types of weapons that he used were intercepted by Krishna.1918.

ਹੋਰ ਵੀ (ਉਸ ਪਾਸ) ਕਈ ਤਰ੍ਹਾਂ ਦੇ ਜਿਤਨੇ ਸ਼ਸਤ੍ਰ ਸਨ, ਕਵੀ ਸ਼ਿਆਮ ਕਹਿੰਦੇ ਹਨ, ਸਾਰੇ ਹੀ ਕਟ ਕੇ ਸੁਟ ਦਿੱਤੇ ॥੧੯੧੮॥