ਜਿਨਿ ਸਤਿਗੁਰੁ ਸੇਵਿ ਪਦਾਰਥੁ ਪਾਯਉ ਨਿਸਿ ਬਾਸੁਰ ਹਰਿ ਚਰਨ ਨਿਵਾਸੁ

Whoever serves the True Guru obtains the treasure; night and day, he dwells at the Lord's Feet.

ਜਿਸ (ਗੁਰੂ ਰਾਮਦਾਸ ਜੀ) ਨੇ ਸਤਿਗੁਰੂ (ਅਮਰਦਾਸ ਜੀ) ਨੂੰ ਸਿਮਰ ਕੇ ਨਾਮ ਪਦਾਰਥ ਲੱਭਾ ਹੈ, ਤੇ ਅੱਠੇ ਪਹਿਰ ਜਿਸ ਦਾ ਹਰੀ ਦੇ ਚਰਨਾਂ ਵਿਚ ਨਿਵਾਸ ਰਹਿੰਦਾ ਹੈ, ਜਿਨਿ = ਜਿਸ (ਗੁਰੂ ਰਾਮਦਾਸ ਜੀ) ਨੇ। ਪਦਾਰਥ = ਨਾਮ-ਪਦਾਰਥ। ਨਿਸਿ ਬਾਸੁਰ = ਰਾਤ ਦਿਨੇ। ਨਿਸਿ = ਰਾਤ। ਬਾਸੁਰ = ਦਿਨ।

ਤਾ ਤੇ ਸੰਗਤਿ ਸਘਨ ਭਾਇ ਭਉ ਮਾਨਹਿ ਤੁਮ ਮਲੀਆਗਰ ਪ੍ਰਗਟ ਸੁਬਾਸੁ

And so, the entire Sangat loves, fears and respects You. You are the sandalwood tree; Your fragrance spreads gloriously far and wide.

ਉਸ (ਗੁਰੂ ਰਾਮਦਾਸ ਜੀ) ਪਾਸੋਂ ਬੇਅੰਤ ਸੰਗਤਾਂ ਪ੍ਰੇਮ ਵਿਚ (ਮਸਤ ਹੋ ਕੇ) ਭਉ ਮੰਨਦੀਆਂ ਹਨ (ਤੇ ਕਹਿੰਦੀਆਂ ਹਨ)-("ਹੇ ਗੁਰੂ ਰਾਮਦਾਸ ਜੀ!) ਆਪ ਪ੍ਰਤੱਖ ਤੌਰ ਤੇ ਚੰਦਨ ਦੀ ਮਿੱਠੀ ਵਾਸ਼ਨਾ ਵਾਲੇ ਹੋ।" ਤਾਂ ਤੇ = ਉਸ (ਗੁਰੂ ਰਾਮਦਾਸ ਜੀ) ਤੋਂ। ਸਘਨ = ਬੇਅੰਤ। ਭਾਇ = ਪ੍ਰੇਮ ਵਿਚ। ਮਲੀਆਗਰ = ਮਲਯ ਪਹਾੜ ਤੇ ਉੱਗਾ ਹੋਇਆ ਚੰਦਨ (ਮਲਯ = ਅੱਗ੍ਰ)।

ਧ੍ਰੂ ਪ੍ਰਹਲਾਦ ਕਬੀਰ ਤਿਲੋਚਨ ਨਾਮੁ ਲੈਤ ਉਪਜੵੋ ਜੁ ਪ੍ਰਗਾਸੁ

Dhroo, Prahlaad, Kabeer and Trilochan chanted the Naam, the Name of the Lord, and His Illumination radiantly shines forth.

ਨਾਮ ਸਿਮਰ ਕੇ ਧ੍ਰੂ ਪ੍ਰਹਲਾਦ ਕਬੀਰ ਅਤੇ ਤ੍ਰਿਲੋਚਨ ਨੂੰ ਜੋ ਚਾਨਣ (ਦਿੱਸਿਆ ਸੀ), ਜੁ ਪ੍ਰਗਾਸੁ = ਜਿਹੜਾ ਚਾਨਣਾ।

ਜਿਹ ਪਿਖਤ ਅਤਿ ਹੋਇ ਰਹਸੁ ਮਨਿ ਸੋਈ ਸੰਤ ਸਹਾਰੁ ਗੁਰੂ ਰਾਮਦਾਸੁ ॥੨॥

Seeing Him, the mind is totally delighted; Guru Raam Daas is the Helper and Support of the Saints. ||2||

ਅਤੇ ਜਿਸ ਨੂੰ ਵੇਖ ਵੇਖ ਕੇ ਮਨ ਵਿਚ ਬੜਾ ਅਨੰਦ ਹੁੰਦਾ ਹੈ, ਉਹ ਸੰਤਾਂ ਦਾ ਆਸਰਾ ਗੁਰੂ ਰਾਮਦਾਸ ਹੀ ਹੈ ॥੨॥ ਜਿਹ ਪਿਖਤ = ਜਿਸ ਨੂੰ ਵੇਖਦਿਆਂ। ਰਹਸੁ = ਖਿੜਾਉ। ਮਨਿ = ਮਨ ਵਿਚ। ਸੰਤ ਸਹਾਰੁ = ਸੰਤਾਂ ਦਾ ਆਸਰਾ ॥੨॥