ਮਃ ੩ ॥

Third Mehl:

ਤੀਜੀ ਪਾਤਿਸ਼ਾਹੀ।

ਵਾਹੁ ਵਾਹੁ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖੁ ਖਾਇ ॥

Waaho! Waaho! The Gurmukhs praise the Lord continually, while the self-willed manmukhs eat poison and die.

ਜੋ ਮਨੁੱਖ ਗੁਰੂ ਦੇ ਸਨਮੁਖ ਹਨ, ਉਹ ਸਦਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ; ਪਰ, ਆਪ-ਹੁਦਰੇ ਮਨੁੱਖ ਮਾਇਆ-ਰੂਪ ਜ਼ਹਿਰ ਖਾ ਕੇ ਮਰਦੇ ਹਨ। ਬਿਖੁ = ਮਾਇਆ-ਰੂਪ ਜ਼ਹਿਰ।

ਓਨਾ ਵਾਹੁ ਵਾਹੁ ਨ ਭਾਵਈ ਦੁਖੇ ਦੁਖਿ ਵਿਹਾਇ ॥

They have no love for the Lord's Praises, and they pass their lives in misery.

ਉਹਨਾਂ ਨੂੰ ਸਿਫ਼ਤ-ਸਾਲਾਹ ਚੰਗੀ ਨਹੀਂ ਲੱਗਦੀ, ਇਸ ਵਾਸਤੇ ਉਹਨਾਂ ਦੀ ਸਾਰੀ ਉਮਰ ਦੁੱਖ ਵਿਚ ਹੀ ਬੀਤਦੀ ਹੈ। ਦੁਖੇ ਦੁਖਿ = ਨਿਰੋਲ ਦੁਖ ਵਿਚ ਹੀ, ਸਾਰੀ ਉਮਰ ਦੁੱਖ ਵਿਚ ਹੀ।

ਗੁਰਮੁਖਿ ਅੰਮ੍ਰਿਤੁ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ ॥

The Gurmukhs drink in the Ambrosial Nectar, and they center their consciousness on the Lord's Praises.

ਗੁਰਮੁਖਾਂ ਦਾ ਜਲ-ਪਾਨ ਹੀ ਨਾਮ-ਅੰਮ੍ਰਿਤ ਹੈ (ਭਾਵ, ਗੁਰਮੁਖਾਂ ਲਈ ਨਾਮ-ਅੰਮ੍ਰਿਤ ਜੀਵਨ ਦਾ ਆਸਰਾ ਹੈ), ਉਹ ਸੁਰਤਿ ਜੋੜ ਕੇ ਸਿਫ਼ਤ ਕਰਦੇ ਹਨ। ਪੀਵਣਾ = ਜਲ-ਪਾਨ, ਜੀਵਨ ਆਧਾਰ (ਜਿਵੇਂ ਪਾਣੀ ਸਭ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ)।

ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ ਤ੍ਰਿਭਵਣ ਸੋਝੀ ਪਾਇ ॥੨॥

O Nanak, those who chant Waaho! Waaho! are immaculate and pure; they obtain the knowledge of the three worlds. ||2||

ਹੇ ਨਾਨਕ! ਜੋ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ ਉਹ ਪਵਿਤ੍ਰ ਹੋ ਜਾਂਦੇ ਹਨ, ਉਹਨਾਂ ਨੂੰ ਤਿੰਨਾਂ ਭਵਨਾਂ (ਵਿਚ ਵਿਆਪਕ ਪ੍ਰਭੂ ਦੀ) ਸੂਝ ਪੈ ਜਾਂਦੀ ਹੈ ॥੨॥