ਮਃ ੩ ॥
Third Mehl:
ਤੀਜੀ ਪਾਤਸ਼ਾਹੀ।
ਇਹੁ ਜਗਤੁ ਜੀਵਤੁ ਮਰੈ ਜਾ ਇਸ ਨੋ ਸੋਝੀ ਹੋਇ ॥
When this world comes to understand, it remains dead while yet alive.
ਇਹ ਸੰਸਰ (ਮਨੁੱਖ) ਤਦੋਂ ਜੀਊਂਦਾ ਹੀ ਮਰਦਾ ਹੈ (ਭਾਵ, ਮਾਇਆ ਵਲੋਂ ਉਪਰਾਮ ਹੁੰਦਾ ਹੈ), ਜਦੋਂ ਇਸ ਨੂੰ ਸੋਝੀ ਆਉਂਦੀ ਹੈ।
ਜਾ ਤਿਨੑਿ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ ॥
When the Lord puts him to sleep, he remains asleep; when He wakes him up, he regains consciousness.
ਸੂਝ ਤਦੋਂ ਹੁੰਦੀ ਹੈ ਜਦੋਂ ਪ੍ਰਭੂ ਆਪ ਜਗਾਉਂਦਾ ਹੈ, ਜਦ ਤਾਈਂ ਉਸ ਨੇ (ਮਾਇਆ ਵਿਚ) ਸਵਾਲਿਆ ਹੋਇਆ ਹੈ, ਤਦ ਤਾਈਂ ਮਨੁੱਖ ਸੁੱਤਾ ਰਹਿੰਦਾ ਹੈ। ਤਿਨ੍ਹ੍ਹਿ = ਉਸ ਪ੍ਰਭੂ ਨੇ। ਸਵਿ ਰਹਿਆ = ਸੁੱਤਾ ਰਹਿੰਦਾ ਹੈ। ਸੁਧਿ = ਸਮਝ, ਸੂਝ।
ਨਾਨਕ ਨਦਰਿ ਕਰੇ ਜੇ ਆਪਣੀ ਸਤਿਗੁਰੁ ਮੇਲੈ ਸੋਇ ॥
O Nanak, when the Lord casts His Glance of Grace, He causes him to meet the True Guru.
ਹੇ ਨਾਨਕ! ਜਿਸ ਤੇ ਪ੍ਰਭੂ ਆਪਣੀ ਮੇਹਰ ਦੀ ਨਜ਼ਰ ਕਰੇ ਤਾਂ ਓਸੇ ਨੂੰ ਸਤਿਗੁਰੂ ਮੇਲਦਾ ਹੈ।
ਗੁਰ ਪ੍ਰਸਾਦਿ ਜੀਵਤੁ ਮਰੈ ਤਾ ਫਿਰਿ ਮਰਣੁ ਨ ਹੋਇ ॥੨॥
By Guru's Grace, remain dead while yet alive, and you shall not have to die again. ||2||
ਜੇ ਸਤਿਗੁਰੂ ਦੀ ਕਿਰਪਾ ਨਾਲ (ਮਨੁੱਖ) ਜੀਊਂਦਾ ਹੋਇਆ ਹੀ ਮਰਦਾ (ਭਾਵ, ਹਉਮੇ ਛਡ ਦੇਂਦਾ) ਹੈ ਤਾਂ ਫੇਰ ਮੁੜ ਕੇ ਮਰਨਾ ਨਹੀਂ ਹੁੰਦਾ (ਭਾਵ, ਜਨਮ ਮਰਨ ਤੋਂ ਬਚ ਜਾਂਦਾ ਹੈ) ॥੨॥