ਦੋਹਰਾ

Dohira

ਦੋਹਰਾ:

ਖਾਟ ਸਾਹੁ ਕੋ ਪੁਤ੍ਰ ਲੈ ਅਧਿਕ ਦੁਖ︀ਯ ਭਯੋ ਚਿਤ

Taking the bed Shah’s son was very much afflicted.

ਸ਼ਾਹ ਦਾ ਪੁੱਤਰ ਮੰਜੀ ਲੈ ਕੇ ਮਨ ਵਿਚ ਹੋਰ ਵੀ ਦੁਖੀ ਹੋਇਆ।

ਗਹਿਰੇ ਬਨ ਮੈ ਜਾਇ ਕੈ ਰੋਵਤ ਪੀਟਤ ਨਿਤ ॥੧੫॥

And every day went to the jungle to cry and wallop himself.(15)

ਸੰਘਣੇ ਬਨ ਵਿਚ ਜਾ ਕੇ ਨਿੱਤ ਰੋਣ ਪਿਟਣ ਲਗਿਆ ॥੧੫॥

ਮਹਾ ਰੁਦ੍ਰ ਅਰੁ ਪਾਰਬਤੀ ਜਾਤ ਹੁਤੈ ਨਰ ਨਾਹਿ

Once (god) Shiva and (his consort) Parvatti were passing-by there.

ਮਹਾ ਰੁਦ੍ਰ ਅਤੇ ਪਾਰਬਤੀ ਸ਼ਾਹ ਦੇ ਪੁੱਤਰ ਕੋਲੋਂ ਲੰਘ ਰਹੇ ਸਨ।

ਤਾ ਕੋ ਦੁਖਿਤ ਬਿਲੋਕਿ ਕੈ ਦਯਾ ਭਈ ਮਨ ਮਾਹਿ ॥੧੬॥

Watching him in agony, they took pity on him.(16)

ਉਸ ਨੂੰ ਦੁਖੀ ਵੇਖ ਕੇ (ਉਨ੍ਹਾਂ ਦੇ) ਮਨ ਵਿਚ ਦਇਆ ਆ ਗਈ ॥੧੬॥