ਰਿਖਿ ਬਾਚ ॥
Speech of the sages:
ਰਿਸ਼ੀਆਂ ਨੇ ਕਿਹਾ:
ਚੌਪਈ ॥
CHAUPAI
ਚੌਪਈ:
ਤਬ ਮਿਲਿ ਰਿਖਿਨ ਇਹੈ ਜੀਅ ਧਾਰੋ ॥
ਤਦ ਰਿਸ਼ੀਆਂ ਨੇ ਮਿਲ ਕੇ ਮਨ ਵਿਚ ਇਹ ਧਾਰਿਆ
ਏਕ ਸਤ੍ਰੁ ਹੈ ਬਡੋ ਹਮਾਰੋ ॥
(ਅਤੇ ਬਲਰਾਮ ਨੂੰ ਕਿਹਾ) ਸਾਡਾ ਇਕ ਵੱਡਾ ਵੈਰੀ ਹੈ।
ਬਲਲ ਨਾਮ ਹਲਧਰ ਤਿਹ ਮਾਰੋ ॥
(ਉਸ ਦਾ) ਨਾਂ 'ਬਲਲ' ਹੈ। ਹੇ ਬਲਰਾਮ! ਉਸ ਨੂੰ ਮਾਰ ਦਿਓ।
ਮਾਨੋ ਤਿਹ ਪੈ ਕਾਲ ਪਚਾਰੋ ॥੨੩੯੨॥
Then the sages thought in their mind that there was a very great enemy of their, whose name was Balal, “O Balram! destroy him, manifesting yourself as Death.”2392.
(ਇੰਜ ਪ੍ਰਤੀਤ ਹੁੰਦਾ ਹੈ) (ਰਿਸ਼ੀਆਂ ਨੇ) ਉਸ ਉਤੇ ਕਾਲ ਨੂੰ ਪ੍ਰੇਰ ਦਿੱਤਾ ਹੈ ॥੨੩੯੨॥