ਆਸਾ ਮਹਲਾ

Aasaa, Fifth Mehl:

ਆਸਾ ਪੰਜਵੀਂ ਪਾਤਸ਼ਾਹੀ।

ਠਾਕੁਰ ਸਿਉ ਜਾ ਕੀ ਬਨਿ ਆਈ

Those who are attuned to their Lord and Master

(ਹੇ ਭਾਈ!) ਜਿਸ ਮਨੁੱਖ ਦੀ ਪ੍ਰੀਤਿ ਮਾਲਕ-ਪ੍ਰਭੂ ਨਾਲ ਪੱਕੀ ਬਣ ਜਾਂਦੀ ਹੈ, ਸਿਉ = ਨਾਲ।

ਭੋਜਨ ਪੂਰਨ ਰਹੇ ਅਘਾਈ ॥੧॥

are satisfied and fulfilled with the perfect food. ||1||

ਅਮੁੱਕ ਨਾਮ-ਭੋਜਨ ਦੀ ਬਰਕਤਿ ਨਾਲ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ ਸਦਾ) ਰੱਜਿਆ ਰਹਿੰਦਾ ਹੈ ॥੧॥ ਭੋਜਨ ਪੂਰਨ = ਅਮੁੱਕ ਨਾਮ-ਭੋਜਨ ਦੀ ਬਰਕਤਿ ਨਾਲ। ਅਘਾਈ ਰਹੇ = ਅਘਾਇ ਰਹੇ, ਰੱਜਿਆ ਰਹਿੰਦਾ ਹੈ ॥੧॥

ਕਛੂ ਥੋਰਾ ਹਰਿ ਭਗਤਨ ਕਉ

The Lord's devotees never run short of anything.

(ਹੇ ਭਾਈ! ਹਰੀ ਦੇ ਭਗਤਾਂ ਪਾਸ ਇਤਨਾ ਅਮੁੱਕ ਨਾਮ-ਖ਼ਜ਼ਾਨਾ ਹੁੰਦਾ ਹੈ ਕਿ) ਭਗਤ ਜਨਾਂ ਨੂੰ ਕਿਸੇ ਚੀਜ਼ ਦੀ ਥੁੜ ਨਹੀਂ ਹੁੰਦੀ, ਥੋਰਾ = ਥੋੜਾ। ਕਉ = ਨੂੰ।

ਖਾਤ ਖਰਚਤ ਬਿਲਛਤ ਦੇਵਨ ਕਉ ॥੧॥ ਰਹਾਉ

They have plenty to eat, spend, enjoy and give. ||1||Pause||

ਉਹ ਉਸ ਖ਼ਜ਼ਾਨੇ ਨੂੰ ਆਪ ਵਰਤਦੇ ਹਨ ਹੋਰਨਾਂ ਨੂੰ ਵੰਡਦੇ ਹਨ, ਆਪ ਆਨੰਦ ਮਾਣਦੇ ਹਨ, ਤੇ ਹੋਰਨਾਂ ਨੂੰ ਭੀ ਆਨੰਦ ਦੇਣ-ਜੋਗੇ ਹੁੰਦੇ ਹਨ ॥੧॥ ਰਹਾਉ ॥ ਬਿਲਛਤ = ਆਨੰਦ ਮਾਣਦੇ। ਦੇਵਨ ਕਉ = ਹੋਰਨਾਂ ਨੂੰ ਦੇਣ ਲਈ ॥੧॥ ਰਹਾਉ ॥

ਜਾ ਕਾ ਧਨੀ ਅਗਮ ਗੁਸਾਈ

One who has the Unfathomable Lord of the Universe as his Master

ਜਗਤ ਦਾ ਖਸਮ ਅਪਹੁੰਚ ਮਾਲਕ ਜਿਸ ਮਨੁੱਖ ਦਾ (ਰਾਖਾ) ਬਣ ਜਾਂਦਾ ਹੈ। ਧਨੀ = ਮਾਲਕ। ਅਗਮ = ਅਪਹੁੰਚ। ਗੁਸਾਈ = ਖਸਮ।

ਮਾਨੁਖ ਕੀ ਕਹੁ ਕੇਤ ਚਲਾਈ ॥੨॥

- how can any mere mortal stand up to him? ||2||

(ਹੇ ਭਾਈ!) ਦੱਸ, ਕਿਸੇ ਮਨੁੱਖ ਦਾ ਉਸ ਉੱਤੇ ਕੀਹ ਜ਼ੋਰ ਚੜ੍ਹ ਸਕਦਾ ਹੈ? ॥੨॥ ਕੇਤ ਚਲਾਈ = ਕਿਤਨੀ ਕੁ ਪੇਸ਼ ਜਾ ਸਕਦੀ ਹੈ? ॥੨॥

ਜਾ ਕੀ ਸੇਵਾ ਦਸ ਅਸਟ ਸਿਧਾਈ

One who is served by the eighteen supernatural powers of the Siddhas

(ਹੇ ਭਾਈ!) ਜਿਸ ਦੀ ਸੇਵਾ-ਭਗਤੀ ਕੀਤਿਆਂ ਤੇ ਅਠਾਰਾਂ (ਹੀ) ਕਰਾਮਾਤੀ ਤਾਕਤਾਂ ਮਿਲ ਜਾਂਦੀਆਂ ਹਨ, ਦਸ ਅਸਟ = ਦਸ ਤੇ ਅੱਠ, ਅਠਾਰਾਂ। ਸਿਧਾਈ = ਸਿੱਧੀਆਂ।

ਪਲਕ ਦਿਸਟਿ ਤਾ ਕੀ ਲਾਗਹੁ ਪਾਈ ॥੩॥

- grasp his feet, even for an instant. ||3||

ਜਿਸ ਦੀ ਮੇਹਰ ਦੀ ਨਿਗਾਹ ਨਾਲ (ਇਹ ਸਭ ਪ੍ਰਾਪਤ ਹੁੰਦਾ ਹੈ) ਸਦਾ ਉਸ ਦੀ ਚਰਨੀਂ ਲੱਗੇ ਰਹੋ ॥੩॥ ਦਿਸਟਿ = ਨਿਗਾਹ। ਪਾਈ = ਪੈਰੀਂ ॥੩॥

ਜਾ ਕਉ ਦਇਆ ਕਰਹੁ ਮੇਰੇ ਸੁਆਮੀ

That one, upon whom You have showered Your Mercy, O my Lord Master

ਹੇ ਮੇਰੇ ਸੁਆਮੀ! ਜਿਨ੍ਹਾਂ ਮਨੁੱਖਾਂ ਉਤੇ ਤੂੰ ਮੇਹਰ ਕਰਦਾ ਹੈਂ, ਸੁਆਮੀ = ਹੇ ਸੁਆਮੀ!

ਕਹੁ ਨਾਨਕ ਨਾਹੀ ਤਿਨ ਕਾਮੀ ॥੪॥੨੮॥੭੯॥

- says Nanak, he does not lack anything. ||4||28||79||

ਨਾਨਕ ਆਖਦਾ ਹੈ- ਉਹਨਾਂ ਨੂੰ ਕਿਸੇ ਗੱਲੇ ਕੋਈ ਥੁੜ ਨਹੀਂ ਰਹਿੰਦੀ ॥੪॥੨੮॥੭੯॥ ਕਾਮੀ = ਕਮੀ ॥੪॥੨੮॥੭੯॥