ਮਃ

First Mehl:

ਪਹਿਲੀ ਪਾਤਸ਼ਾਹੀ।

ਲਿਖਿ ਲਿਖਿ ਪੜਿਆ ਤੇਤਾ ਕੜਿਆ

The more one write and reads, the more one burns.

ਜਿਤਨਾ ਕੋਈ ਮਨੁੱਖ (ਕੋਈ ਵਿੱਦਿਆ) ਲਿਖਣੀ ਪੜ੍ਹਨੀ ਜਾਣਦਾ ਹੈ, ਉਤਨਾ ਹੀ ਉਸ ਨੂੰ ਆਪਣੀ ਵਿੱਦਿਆ ਦਾ ਮਾਣ ਹੈ (ਸੋ ਇਹ ਜ਼ਰੂਰੀ ਨਹੀਂ ਕਿ ਰੱਬ ਦੇ ਦਰ ਤੇ ਪਰਵਾਨ ਹੋਣ ਲਈ ਵਿੱਦਿਆ ਦੀ ਲੋੜ ਹੈ)। ਲਿਖਿ ਲਿਖਿ ਪੜਿਆ = (ਜਿਤਨਾ ਹੀ ਮਨੁੱਖ ਵਿੱਦਿਆ) ਲਿਖਦਾ ਪੜ੍ਹਦਾ ਹੈ। ਤੇਤਾ = ਉਤਨਾ ਹੀ। ਕੜਿਆ = ਅਹੰਕਾਰੀ ਹੋ ਜਾਂਦਾ ਹੈ।

ਬਹੁ ਤੀਰਥ ਭਵਿਆ ਤੇਤੋ ਲਵਿਆ

The more one wanders at sacred shrines of pilgrimage, the more one talks uselessly.

ਜਿਤਨਾ ਹੀ ਕੋਈ ਬਹੁਤੇ ਤੀਰਥਾਂ ਦੀ ਯਾਤ੍ਰਾ ਕਰਦਾ ਹੈ, ਉਤਨਾ ਹੀ ਥਾਂ ਥਾਂ ਤੇ ਦੱਸਦਾ ਫਿਰਦਾ ਹੈ (ਕਿ ਮੈਂ ਫਲਾਣੇ ਤੀਰਥ ਤੇ ਇਸ਼ਨਾਨ ਕਰ ਆਇਆ ਹਾਂ। ਸੋ ਤੀਰਥ-ਯਾਤ੍ਰਾ ਭੀ ਅਹੰਕਾਰ ਦਾ ਹੀ ਕਾਰਨ ਬਣਦੀ ਹੈ)। ਤੇਤੋ = ਉਤਨਾ ਹੀ ਵਧੀਕ। ਲਵਿਆ = (ਕਾਂ ਵਾਂਗ) ਲਉਂ ਲਉਂ ਕਰਦਾ ਹੈ, ਭਾਵ, ਥਾਂ ਥਾਂ ਆਖਦਾ ਫਿਰਦਾ ਹੈ ਕਿ ਮੈਂ ਤੀਰਥਾਂ ਦੀ ਯਾਤਰਾ ਕਰ ਆਇਆ ਹਾਂ।

ਬਹੁ ਭੇਖ ਕੀਆ ਦੇਹੀ ਦੁਖੁ ਦੀਆ

The more one wears religious robes, the more pain he causes his body.

ਕਿਸੇ ਨੇ (ਲੋਕਾਂ ਨੂੰ ਪਤਿਆਉਣ ਵਾਸਤੇ, ਧਰਮ ਦੇ) ਕਈ ਚਿਹਨ ਧਾਰੇ ਹੋਏ ਹਨ, ਅਤੇ ਕੋਈ ਆਪਣੇ ਸਰੀਰ ਨੂੰ ਕਸ਼ਟ ਦੇ ਰਿਹਾ ਹੈ, ਦੇਹੀ = ਸਰੀਰ।

ਸਹੁ ਵੇ ਜੀਆ ਅਪਣਾ ਕੀਆ

O my soul, you must endure the consequences of your own actions.

(ਉਸ ਨੂੰ ਭੀ ਇਹੀ ਕਹਿਣਾ ਠੀਕ ਜਾਪਦਾ ਹੈ ਕਿ) ਆਪਣੇ ਕੀਤੇ ਦਾ ਦੁੱਖ ਸਹਾਰ (ਭਾਵ, ਇਹ ਭੇਖ ਧਾਰਨੇ ਸਰੀਰ ਨੂੰ ਦੁੱਖ ਦੇਣੇ ਭੀ ਰੱਬ ਦੇ ਦਰ ਤੇ ਕਬੂਲ ਨਹੀਂ ਹਨ)। ਸਹੁ = ਸਹਾਰ। ਵੇ ਜੀਆ = ਹੇ ਜੀਵ!

ਅੰਨੁ ਖਾਇਆ ਸਾਦੁ ਗਵਾਇਆ

One who does not eat the corn, misses out on the taste.

(ਹੋਰ ਤੱਕੋ, ਜਿਸ ਨੇ) ਅੰਨ ਛੱਡਿਆ ਹੋਇਆ ਹੈ (ਪ੍ਰਭੂ ਦਾ ਸਿਮਰਨ ਤਾਂ ਨਹੀਂ ਕਰਦਾ, ਸਿਮਰਨ ਤਿਆਗ ਕੇ) ਉਸ ਨੂੰ ਇਹ ਹੋਰ ਹੀ ਕੰਮ ਚੰਗਾ ਲੱਗਾ ਹੋਇਆ ਹੈ, ਸਾਦੁ = ਸੁਆਦ। ਸਾਦੁ ਗਵਾਇਆ = ਸੁਆਦ ਗਵਾ ਲੈਂਦਾ ਹੈ, ਕੋਈ ਲੁਤਫ ਨਹੀਂ ਰਹਿ ਜਾਂਦਾ ਹੈ।

ਬਹੁ ਦੁਖੁ ਪਾਇਆ ਦੂਜਾ ਭਾਇਆ

One obtains great pain, in the love of duality.

ਉਸ ਨੇ ਭੀ ਆਪਣੀ ਜ਼ਿੰਦਗੀ ਤਲਖ਼ ਬਣਾਈ ਹੋਈ ਹੈ ਅਤੇ ਦੁੱਖ ਸਹਾਰ ਰਿਹਾ ਹੈ। ਦੂਜਾ = (ਨਾਮ ਤੋਂ ਬਿਨਾ) ਕੋਈ ਅਡੰਬਰ। ਭਾਇਆ = ਚੰਗਾ ਲੱਗਾ।

ਬਸਤ੍ਰ ਪਹਿਰੈ ਅਹਿਨਿਸਿ ਕਹਰੈ

One who does not wear any clothes, suffers night and day.

ਕੱਪੜੇ ਨਹੀਂ ਪਾਂਦਾ, ਤੇ ਦਿਨ ਰਾਤ ਔਖਾ ਹੋ ਰਿਹਾ ਹੈ। ਅਹਿ = ਦਿਨ। ਨਿਸਿ = ਰਾਤ। ਕਹਰੈ = ਦੁੱਖ ਸਹਾਰਦਾ ਹੈ।

ਮੋਨਿ ਵਿਗੂਤਾ ਕਿਉ ਜਾਗੈ ਗੁਰ ਬਿਨੁ ਸੂਤਾ

Through silence, he is ruined. How can the sleeping one be awakened without the Guru?

(ਇੱਕਲਵਾਂਝੇ) ਚੁੱਪ ਵੱਟ ਕੇ (ਅਸਲੀ ਰਾਹ ਤੋਂ) ਖੁੰਝਿਆ ਹੋਇਆ ਹੈ, ਭਲਾ ਦੱਸੋ (ਮਾਇਆ ਦੀ ਨੀਂਦਰ ਵਿਚ) ਸੁੱਤਾ ਹੋਇਆ ਮਨੁੱਖ ਗੁਰੂ ਤੋਂ ਬਿਨਾ ਕਿਵੇਂ ਜਾਗ ਸਕਦਾ ਹੈ? ਮੋਨਿ = ਮੋਨ-ਧਾਰੀ ਜੋ ਚੁੱਪ ਬੈਠਾ ਰਹੇ। ਵਿਗੂਤਾ = ਕੁਰਾਹੇ ਪਿਆ ਹੋਇਆ ਹੈ।

ਪਗ ਉਪੇਤਾਣਾ ਅਪਣਾ ਕੀਆ ਕਮਾਣਾ

One who goes barefoot suffers by his own actions.

(ਇਕ) ਪੈਰਾਂ ਤੋਂ ਨੰਗਾ ਫਿਰਦਾ ਹੈ, ਅਤੇ ਆਪਣੀ ਇਸ ਕੀਤੀ ਹੋਈ ਭੁੱਲ ਦਾ ਦੁੱਖ ਸਹਿ ਰਿਹਾ ਹੈ। ਪਗ = ਪੈਰ, ਚਰਨ। ਉਪੇਤਾਣਾ = ਜੁੱਤੀ ਤੋਂ ਬਿਨਾ।

ਅਲੁ ਮਲੁ ਖਾਈ ਸਿਰਿ ਛਾਈ ਪਾਈ

One who eats filth and throws ashes on his head

(ਸੁੱਚਾ ਚੰਗਾ ਭੋਜਨ ਛੱਡ ਕੇ) ਜੂਠਾ ਮਿੱਠਾ ਖਾਂਦਾ ਹੈ ਅਤੇ ਸਿਰ ਵਿਚ ਸੁਆਹ ਪਾ ਰੱਖੀ ਹੈ, ਅਲੁ ਮਲੁ = ਗੰਦੀਆਂ ਚੀਜ਼ਾਂ। ਸਿਰਿ = ਸਿਰ ਉਤੇ। ਛਾਈ = ਸੁਆਹ।

ਮੂਰਖਿ ਅੰਧੈ ਪਤਿ ਗਵਾਈ

the blind fool loses his honor.

ਅਗਿਆਨੀ ਮੂਰਖ ਨੇ (ਇਸ ਤਰ੍ਹਾਂ) ਆਪਣੀ ਪੱਤ ਗਵਾ ਲਈ ਹੈ। ਮੂਰਖਿ = ਮੂਰਖ ਨੇ। ਪਤਿ = ਇੱਜ਼ਤ। ਥਾਇ ਨ ਪਾਈ = ਥਾਂ ਤੇ ਨਹੀਂ ਪੈਂਦਾ, ਕਬੂਲ ਨਹੀਂ ਹੁੰਦਾ।

ਵਿਣੁ ਨਾਵੈ ਕਿਛੁ ਥਾਇ ਪਾਈ

Without the Name, nothing is of any use.

ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਉੱਦਮ ਪਰਵਾਨ ਨਹੀਂ ਹੈ।

ਰਹੈ ਬੇਬਾਣੀ ਮੜੀ ਮਸਾਣੀ

One who lives in the wilderness, in cemetaries and cremation grounds

ਉਜਾੜਾਂ ਵਿਚ, ਮੜ੍ਹੀਆਂ ਵਿਚ, ਮਸਾਣਾਂ ਵਿਚ ਜਾ ਰਹਿੰਦਾ ਹੈ, ਬੇਬਾਣੀ = ਜੰਗਲਾਂ ਵਿਚ।

ਅੰਧੁ ਜਾਣੈ ਫਿਰਿ ਪਛੁਤਾਣੀ

- that blind man does not know the Lord; he regrets and repents in the end.

ਅੰਨ੍ਹਾ (ਮੂਰਖ ਰੱਬ ਵਾਲਾ ਰਸਤਾ) ਨਹੀਂ ਸਮਝਦਾ ਤੇ ਸਮਾਂ ਵਿਹਾ ਜਾਣ ਤੇ ਪਛਤਾਂਦਾ ਹੈ। ਅੰਧੁ = ਅੰਨ੍ਹਾ, ਮੂਰਖ ਮਨੁੱਖ।

ਸਤਿਗੁਰੁ ਭੇਟੇ ਸੋ ਸੁਖੁ ਪਾਏ

One who meets the True Guru finds peace.

ਜਿਸ ਮਨੁੱਖ ਨੂੰ ਗੁਰੂ ਮਿਲ ਪਿਆ ਹੈ (ਅਸਲੀ) ਸੁਖ ਉਹੀ ਮਾਣਦਾ ਹੈ, ਸਤਿਗੁਰੁ ਭੇਟੇ = (ਜਿਸ ਮਨੁੱਖ ਨੂੰ) ਗੁਰੂ ਮਿਲ ਪਏ।

ਹਰਿ ਕਾ ਨਾਮੁ ਮੰਨਿ ਵਸਾਏ

He enshrines the Name of the Lord in his mind.

ਉਹ (ਵਡਭਾਗੀ) ਰੱਬ ਦਾ ਨਾਮ ਆਪਣੇ ਹਿਰਦੇ ਵਿਚ (ਟਿਕਾਂਦਾ) ਹੈ। ਮੰਨਿ = ਮਨ ਵਿਚ।

ਨਾਨਕ ਨਦਰਿ ਕਰੇ ਸੋ ਪਾਏ

O Nanak, when the Lord grants His Grace, He is obtained.

(ਪਰ) ਹੇ ਨਾਨਕ! ਗੁਰੂ ਭੀ ਉਸੇ ਨੂੰ ਹੀ ਮਿਲਦਾ ਹੈ ਜਿਸ ਉੱਤੇ ਆਪ ਦਾਤਾਰ ਮਿਹਰ ਦੀ ਨਜ਼ਰ ਕਰਦਾ ਹੈ।

ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥੨॥

He becomes free of hope and fear, and burns away his ego with the Word of the Shabad. ||2||

ਉਸ ਸੰਸਾਰ ਦੀਆਂ ਆਸਾਂ ਤੇ ਫ਼ਿਕਰਾਂ ਤੋਂ ਨਿਰਲੇਪ ਹੋ ਕੇ ਗੁਰੂ ਦੇ ਸ਼ਬਦ ਦੁਆਰਾ ਆਪਣੀ ਹਉਮੈ ਨੂੰ ਸਾੜ ਦੇਂਦਾ ਹੈ ॥੨॥ ਅੰਦੇਸੇ = ਚਿੰਤਾ। ਤੇ = ਤੋਂ। ਨਿਹਕੇਵਲੁ = ਅਛੋਹ, ਨਿਰਲੇਪ। ਸਬਦਿ = ਸ਼ਬਦ ਦੁਆਰਾ ॥੨॥