ਦੋਹਰਾ ॥
Dohira
ਦੋਹਰਾ:
ਇਕ ਚੇਰੀ ਤਾ ਕੇ ਭਵਨ ਜਾ ਮੈ ਅਤਿ ਰਸ ਰੀਤਿ ॥
A perfect maid used to live in her residence,
ਉਸ ਦੇ ਘਰ ਰਸ-ਰੀਤ ਵਿਚ ਅਤਿ ਨਿਪੁਣ ਇਕ ਦਾਸੀ ਸੀ।
ਬੇਦ ਬ︀ਯਾਕਰਨ ਸਾਸਤ੍ਰ ਖਟ ਪੜੀ ਕੋਕ ਸੰਗੀਤਿ ॥੩॥
Who was proficient in Vedas, Grammar, Six Shastras, Philosophy and Koka-shastra.(3)
(ਉਹ) ਵੇਦ, ਵਿਆਕਰਣ, ਛੇ ਸ਼ਾਸਤ੍ਰ ਅਤੇ ਕੋਕ ਸ਼ਾਸਤ੍ਰ ਤੇ ਸੰਗੀਤ ਪੜ੍ਹੀ ਹੋਈ ਸੀ ॥੩॥
ਸੋ ਰਾਜਾ ਅਟਕਤ ਭਯੋ ਤਾ ਕੋ ਰੂਪ ਨਿਹਾਰਿ ॥
On perceiving her splendour, Raja fell for her,
ਉਸ ਦਾ ਰੂਪ ਵੇਖ ਕੇ ਰਾਜਾ ਉਸ ਨਾਲ ਅਟਕ ਗਿਆ।
ਦੈ ਨ ਸਕੈ ਤਾ ਕੋ ਕਛੂ ਤ੍ਰਿਯ ਕੀ ਸੰਕ ਬਿਚਾਰ ॥੪॥
But, being scared of his women, he could not give her any gift.( 4)
ਪਰ (ਆਪਣੀ) ਇਸਤਰੀ ਤੋਂ ਸੰਗਦਿਆਂ (ਅਰਥਾਤ ਡਰਦਿਆਂ) ਉਸ ਨੂੰ ਕੁਝ ਦੇ ਨਹੀਂ ਸਕਦਾ ਸੀ ॥੪॥