ਸਲੋਕ ਮਃ ੧ ॥
Salok, First Mehl:
ਸਲੋਕ ਪਹਿਲੀ ਪਾਤਿਸ਼ਾਹੀ।
ਰਾਤੀ ਕਾਲੁ ਘਟੈ ਦਿਨਿ ਕਾਲੁ ॥
Through the night the time ticks away; through the day the time ticks away.
ਜਿਉਂ ਜਿਉਂ ਰਾਤਿ ਦਿਨ ਬੀਤਦੇ ਹਨ ਉਮਰ ਦਾ ਸਮਾ ਘਟਦਾ ਹੈ, ਰਾਤੀ ਦਿਨਿ = ਰਾਤਿ ਤੇ ਦਿਨ ਦੀ ਰਾਹੀਂ; (ਭਾਵ) ਜਿਉਂ ਜਿਉਂ ਦਿਨ ਰਾਤਿ ਬੀਤਦੇ ਹਨ। ਕਾਲੁ = ਜ਼ਿੰਦਗੀ ਦਾ ਸਮਾ।
ਛਿਜੈ ਕਾਇਆ ਹੋਇ ਪਰਾਲੁ ॥
The body wears away and turns to straw.
ਸਰੀਰ ਬੁੱਢਾ ਹੁੰਦਾ ਜਾਂਦਾ ਹੈ ਤੇ ਕਮਜ਼ੋਰ ਪੈਂਦਾ ਜਾਂਦਾ ਹੈ; ਕਾਇਆ = ਸਰੀਰ। ਛਿਜੈ = ਪੁਰਾਣਾ ਹੋ ਰਿਹਾ ਹੈ, ਬਿਰਧ ਹੋ ਰਿਹਾ ਹੈ। ਪਰਾਲੁ = ਪਰਾਲੀ ਵਾਂਗ ਫੋਕਾ ਕਮਜ਼ੋਰ।
ਵਰਤਣਿ ਵਰਤਿਆ ਸਰਬ ਜੰਜਾਲੁ ॥
All are involved and entangled in worldly entanglements.
ਜਗਤ ਦਾ ਵਰਤਣਿ-ਵਲੇਵਾ (ਜੀਵ ਲਈ) ਸਾਰਾ ਫਾਹੀ ਬਣਦਾ ਜਾਂਦਾ ਹੈ। ਵਰਤਣਿ = ਜਗਤ ਦਾ ਵਰਤਣ-ਵਲੇਵਾ। ਜੰਜਾਲੁ = ਫਾਹੀ।
ਭੁਲਿਆ ਚੁਕਿ ਗਇਆ ਤਪ ਤਾਲੁ ॥
The mortal has mistakenly renounced the way of service.
(ਇਸ ਵਿਚ) ਭੁੱਲੇ ਹੋਏ ਨੂੰ ਬੰਦਗੀ ਦੀ ਜਾਚ ਵਿੱਸਰ ਜਾਂਦੀ ਹੈ। ਤਪ ਤਾਲੁ = ਤਪ ਦੀ ਜਾਚ, ਬੰਦਗੀ ਦਾ ਵੱਲ।
ਅੰਧਾ ਝਖਿ ਝਖਿ ਪਇਆ ਝੇਰਿ ॥
The blind fool is caught in conflict, bothered and bewildered.
(ਜਗਤ ਦੇ ਵਰਤਣਿ-ਵਲੇਵੇ ਵਿਚ) ਅੰਨ੍ਹਾ ਹੋਇਆ ਜੀਵ (ਇਸ ਵਿਚ) ਝਖਾਂ ਮਾਰ ਮਾਰ ਕੇ (ਕਿਸੇ ਲੰਮੇ) ਝੰਬੇਲੇ ਵਿਚ ਜਾ ਪੈਂਦਾ ਹੈ, ਝੇਰਿ = ਝੇੜੇ ਵਿਚ, ਗੇੜ ਵਿਚ।
ਪਿਛੈ ਰੋਵਹਿ ਲਿਆਵਹਿ ਫੇਰਿ ॥
Those who weep after someone has died - can they bring him back to life?
ਤੇ, (ਉਸ ਦੇ ਮਰਨ) ਪਿਛੋਂ (ਉਸ ਦੇ ਸਨਬੰਧੀ) ਰੋਂਦੇ ਹਨ (ਤੇ ਵੈਣ ਕਰਦੇ ਹਨ ਕਿ ਉਸ ਨੂੰ ਕਿਵੇਂ) ਮੋੜ ਲਿਆਈਏ। ਲਿਆਵਹਿ ਫੇਰਿ = ਮੋੜ ਲਿਆਈਏ।
ਬਿਨੁ ਬੂਝੇ ਕਿਛੁ ਸੂਝੈ ਨਾਹੀ ॥
Without realization, nothing can be understood.
ਸਮਝਣ ਤੋਂ ਬਿਨਾ ਜਗਤ ਨੂੰ (ਵਰਤਣਿ-ਵਲੇਵੇ ਵਿਚ) ਕੁਝ ਸੁੱਝਦਾ ਨਹੀਂ;
ਮੋਇਆ ਰੋਂਹਿ ਰੋਂਦੇ ਮਰਿ ਜਾਂਹੀਂ︀ ॥
The weepers who weep for the dead shall themselves die as well.
(ਮਰਨ ਵਾਲਾ ਤਾਂ) ਮਰ ਗਿਆ, (ਪਿਛਲੇ) ਰੋਂਦੇ ਹਨ ਤੇ ਰੋ ਰੋ ਕੇ ਖਪਦੇ ਹਨ। ਰੋਂਹਿ = ਰੋਂਦੇ ਹਨ। ਮਰਿ ਜਾਂਹੀ = ਖਪਦੇ ਹਨ।
ਨਾਨਕ ਖਸਮੈ ਏਵੈ ਭਾਵੈ ॥
O Nanak, this is the Will of our Lord and Master.
ਪਰ, ਹੇ ਨਾਨਕ! ਖਸਮ ਪ੍ਰਭੂ ਨੂੰ ਇਉਂ ਹੀ ਚੰਗਾ ਲੱਗਦਾ ਹੈ (ਕਿ ਜੀਵ ਇਸੇ ਤਰ੍ਹਾਂ ਪਏ ਖਪਣ)।
ਸੇਈ ਮੁਏ ਜਿਨ ਚਿਤਿ ਨ ਆਵੈ ॥੧॥
Those who do not remember the Lord, are dead. ||1||
(ਅਸਲ ਵਿਚ) ਆਤਮਕ ਮੌਤੇ ਮਰੇ ਹੋਏ ਉਹੀ ਹਨ ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ ਨਹੀਂ ਵੱਸਦਾ ॥੧॥