ਪਉੜੀ

Pauree:

ਪਉੜੀ।

ਥਟਣਹਾਰੈ ਥਾਟੁ ਆਪੇ ਹੀ ਥਟਿਆ

The Creator Lord created the Creation.

ਬਣਾਣ ਵਾਲੇ (ਪ੍ਰਭੂ) ਨੇ ਆਪ ਹੀ ਇਹ (ਜਗਤ-) ਬਣਤਰ ਬਣਾਈ ਹੈ। ਥਟਣਹਾਰੈ = ਬਣਾਣ ਵਾਲੇ (ਪ੍ਰਭੂ) ਨੇ। ਥਾਟੁ = ਬਨਾਵਟ। ਆਪੇ = ਆਪ ਹੀ। ਥਟਿਆ = ਬਣਾਇਆ।

ਆਪੇ ਪੂਰਾ ਸਾਹੁ ਆਪੇ ਹੀ ਖਟਿਆ

He Himself is the perfect Banker; He Himself earns His profit.

(ਇਹ ਜਗਤ-ਹੱਟ ਵਿਚ) ਉਹ ਆਪ ਹੀ ਪੂਰਾ ਸ਼ਾਹ ਹੈ, ਤੇ ਆਪ ਹੀ (ਆਪਣੇ ਨਾਮ ਦੀ) ਖੱਟੀ ਖੱਟ ਰਿਹਾ ਹੈ। ਖਟਿਆ = (ਹਰਿ-ਨਾਮ ਵਪਾਰ ਦੀ) ਕਮਾਈ ਕੀਤੀ ਹੈ।

ਆਪੇ ਕਰਿ ਪਾਸਾਰੁ ਆਪੇ ਰੰਗ ਰਟਿਆ

He Himself made the expansive Universe; He Himself is imbued with joy.

ਪ੍ਰਭੂ ਆਪ ਹੀ (ਜਗਤ-) ਖਿਲਾਰਾ ਖਿਲਾਰ ਕੇ ਆਪ ਹੀ (ਇਸ ਖਿਲਾਰੇ ਦੇ) ਰੰਗਾਂ ਵਿਚ ਮਿਲਿਆ ਹੋਇਆ ਹੈ। ਪਸਾਰੁ = ਜਗ-ਰਚਨਾ ਦਾ ਖਿਲਾਰਾ। ਰਟਿਆ = ਰੱਤਾ ਹੋਇਆ।

ਕੁਦਰਤਿ ਕੀਮ ਪਾਇ ਅਲਖ ਬ੍ਰਹਮਟਿਆ

The value of God's almighty creative power cannot be estimated.

ਉਸ ਅਲੱਖ ਪਰਮਾਤਮਾ ਦੀ ਰਚੀ ਕੁਦਰਤਿ ਦਾ ਮੁੱਲ ਨਹੀਂ ਪੈ ਸਕਦਾ। ਕੀਮ = ਕੀਮਤ। ਅਲਖ = ਜਿਸ ਦੇ ਸਾਰੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ।

ਅਗਮ ਅਥਾਹ ਬੇਅੰਤ ਪਰੈ ਪਰਟਿਆ

He is inaccessible, unfathomable, endless, the farthest of the far.

ਪ੍ਰਭੂ ਅਪਹੁੰਚ ਹੈ, (ਉਹ ਇਕ ਐਸਾ ਸਮੁੰਦਰ ਹੈ ਜਿਸ ਦੀ) ਡੂੰਘਾਈ ਲੱਭ ਨਹੀਂ ਸਕਦੀ, ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਪਰੇ ਤੋਂ ਪਰੇ ਹੈ। ਪਰੈ ਪਰਟਿਆ = ਪਰੇ ਤੋਂ ਪਰੇ।

ਆਪੇ ਵਡ ਪਾਤਿਸਾਹੁ ਆਪਿ ਵਜੀਰਟਿਆ

He Himself is the greatest Emperor; He Himself is His own Prime Minister.

ਪ੍ਰਭੂ ਆਪ ਹੀ ਵੱਡਾ ਪਾਤਿਸ਼ਾਹ ਹੈ, ਆਪ ਹੀ ਆਪਣਾ ਸਲਾਹਕਾਰ ਹੈ। ਵਜੀਰਟਿਆ = ਵਜ਼ੀਰ, ਸਲਾਹ ਦੇਣ ਵਾਲਾ।

ਕੋਇ ਜਾਣੈ ਕੀਮ ਕੇਵਡੁ ਮਟਿਆ

No one knows His worth, or the greatness of His resting place.

ਕੋਈ ਜੀਵ ਪ੍ਰਭੂ ਦੀ ਬਜ਼ੁਰਗੀ ਦਾ ਮੁੱਲ ਨਹੀਂ ਪਾ ਸਕਦਾ, ਕੋਈ ਨਹੀਂ ਜਾਣਦਾ ਕਿ ਉਸ ਦਾ ਕੇਡਾ ਵੱਡਾ (ਉੱਚਾ) ਟਿਕਾਣਾ ਹੈ। ਮਟਿਆ = ਮਟ, ਟਿਕਾਣਾ।

ਸਚਾ ਸਾਹਿਬੁ ਆਪਿ ਗੁਰਮੁਖਿ ਪਰਗਟਿਆ ॥੧॥

He Himself is our True Lord and Master. He reveals Himself to the Gurmukh. ||1||

ਪ੍ਰਭੂ ਆਪ ਹੀ ਸਦਾ-ਥਿਰ ਰਹਿਣ ਵਾਲਾ ਮਾਲਕ ਹੈ। ਗੁਰੂ ਦੀ ਰਾਹੀਂ ਹੀ ਉਸ ਦੀ ਸੋਝੀ ਪੈਂਦੀ ਹੈ ॥੧॥ ਗੁਰਮੁਖਿ = ਗੁਰੂ ਦੀ ਰਾਹੀਂ, ਗੁਰੂ ਦੇ ਸਨਮੁਖ ਹੋਇਆਂ, ਗੁਰੂ ਦੇ ਦੱਸੇ ਰਾਹ ਉਤੇ ਤੁਰਿਆਂ ॥੧॥