ਰਾਮਕਲੀ ਬਾਣੀ ਬੇਣੀ ਜੀਉ ਕੀ

Raamkalee, The Word Of Baynee Jee:

ਰਾਗ ਰਾਮਕਲੀ ਵਿੱਚ ਭਗਤ ਬੇਣੀ ਜੀ ਦੀ ਬਾਣੀ।

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ

The energy channels of the Ida, Pingala and Shushmanaa: these three dwell in one place.

(ਜੋ ਮਨੁੱਖ ਗੁਰੂ ਦੀ ਕਿਰਪਾ ਨਾਲ ਉਸ ਮੇਲ-ਅਵਸਥਾ ਵਿਚ ਅੱਪੜਿਆ ਹੈ, ਉਸ ਦੇ ਵਾਸਤੇ) ਇੜਾ, ਪਿੰਗੁਲਾ ਤੇ ਸੁਖਮਨਾ ਤਿੰਨੇ ਹੀ ਇੱਕੋ ਥਾਂ ਵੱਸਦੀਆਂ ਹਨ, ਇੜਾ = ਖੱਬੀ ਨਾਸ ਦੀ ਨਾੜੀ, ਜਿਸ ਰਸਤੇ ਜੋਗੀ ਲੋਕ ਪ੍ਰਾਣਾਯਾਮ ਕਰਨ ਲੱਗੇ ਸੁਆਸ ਉਪਰ ਨੂੰ ਖਿੱਚਦੇ ਹਨ। ਪਿੰਗੁਲਾ = ਸੱਜੀ ਨਾਸ ਦੀ ਨਾੜੀ, ਜਿਸ ਰਸਤੇ ਪ੍ਰਾਣ ਉਤਾਰਦੇ ਹਨ। ਸੁਖਮਨਾ = {Skt. सुषुम्णा} ਨੱਕ ਦੇ ਉਪਰਵਾਰ ਦੀ ਨਾੜੀ ਜਿਥੇ ਪ੍ਰਾਣਾਯਾਮ ਵੇਲੇ ਪ੍ਰਾਣ ਟਿਕਾਈਦੇ ਹਨ। ਤੀਨਿ = ਇੜਾ ਪਿੰਗੁਲਾ ਸੁਖਮਨਾ ਤਿੰਨੇ ਹੀ ਨਾੜੀਆਂ। ਇਕ ਠਾਈ = ਇੱਕੋ ਥਾਂ (ਜਿਥੇ ਨਿਰੰਜਨ ਪ੍ਰਭੂ ਵੱਸਦਾ ਹੈ)।

ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ ॥੧॥

This is the true place of confluence of the three sacred rivers: this is where my mind takes its cleansing bath. ||1||

ਤ੍ਰਿਬੇਣੀ ਸੰਗਮ ਪ੍ਰ੍ਯਾਗ ਤੀਰਥ ਭੀ (ਉਸ ਮਨੁੱਖ ਲਈ) ਉੱਥੇ ਵੱਸਦਾ ਹੈ। ਭਾਵ, ਉਸ ਮਨੁੱਖ ਨੂੰ ਇੜਾ ਪਿੰਗਲਾ ਸੁਖਮਨਾ ਦੇ ਅਭਿਆਸ ਦੀ ਲੋੜ ਨਹੀਂ ਰਹਿ ਜਾਂਦੀ; ਉਸ ਨੂੰ ਤ੍ਰਿਬੇਣੀ ਤੇ ਪ੍ਰਯਾਗ ਦੇ ਇਸ਼ਨਾਨ ਦੀ ਲੋੜ ਨਹੀਂ ਰਹਿੰਦੀ। (ਉਸ ਮਨੁੱਖ ਦਾ) ਮਨ ਪ੍ਰਭੂ ਦੇ (ਮਿਲਾਪ-ਰੂਪ ਤ੍ਰਿਬੇਣੀ ਵਿਚ) ਇਸ਼ਨਾਨ ਕਰਦਾ ਹੈ ॥੧॥ ਬੇਣੀ = ਤ੍ਰਿਬੇਣੀ। ਬੇਣੀ ਸੰਗਮੁ = ਤ੍ਰਿਬੇਣੀ ਦਾ ਮੇਲ, ਉਹ ਥਾਂ ਜਿਥੇ ਗੰਗਾ ਜਮਨਾ ਤੇ ਸਰਸ੍ਵਤੀ ਤਿੰਨੇ ਨਦੀਆਂ ਮਿਲਦੀਆਂ ਹਨ। ਤਹ = ਉਥੇ ਹੀ (ਜਿਥੇ ਨਿਰੰਜਨ ਰਾਮ ਪਰਗਟਿਆ ਹੈ)। ਪਿਰਾਗੁ = ਪ੍ਰਯਾਗ ਤੀਰਥ। ਮਜਨੁ = ਇਸ਼ਨਾਨ ॥੧॥

ਸੰਤਹੁ ਤਹਾ ਨਿਰੰਜਨ ਰਾਮੁ ਹੈ

O Saints, the Immaculate Lord dwells there;

ਹੇ ਸੰਤ ਜਨੋ! ਮਾਇਆ-ਰਹਿਤ ਰਾਮ ਉਸ ਅਵਸਥਾ ਵਿਚ (ਮਨੁੱਖ ਦੇ ਮਨ ਵਿਚ) ਵੱਸਦਾ ਹੈ, ਤਹਾ = ਉੱਥੇ (ਜਿੱਥੇ ਮਨ ਚੁੱਭੀ ਲਾਂਦਾ ਹੈ)।

ਗੁਰ ਗਮਿ ਚੀਨੈ ਬਿਰਲਾ ਕੋਇ

how rare are those who go to the Guru, and understand this.

ਜਿਸ ਅਵਸਥਾ ਨਾਲ ਸਾਂਝ ਕੋਈ ਵਿਰਲਾ ਮਨੁੱਖ ਸਤਿਗੁਰੂ ਦੀ ਸਰਨ ਪੈ ਕੇ ਬਣਾਂਦਾ ਹੈ। ਗਮਿ = ਅੱਪੜ ਕੇ। ਗੁਰ ਗਮਿ = ਗੁਰੂ ਤਕ ਅੱਪੜ ਕੇ, ਗੁਰੂ ਦੀ ਸ਼ਰਨ ਪੈ ਕੇ। ਚੀਨੈ = ਪਛਾਣਦਾ ਹੈ, ਸਾਂਝ ਬਣਾਂਦਾ ਹੈ।

ਤਹਾਂ ਨਿਰੰਜਨੁ ਰਮਈਆ ਹੋਇ ॥੧॥ ਰਹਾਉ

The all-pervading immaculate Lord is there. ||1||Pause||

ਉੱਥੇ (ਉਸ ਅਵੱਸਥਾ ਵਿੱਚ) ਨਿਰੰਜਨ ਸੋਹਣਾ ਰਾਮ ਪਰਗਟ ਹੁੰਦਾ ਹੈ ॥੧॥ ਰਹਾਉ ॥ ਰਮਈਆ = ਸੋਹਣਾ ਰਾਮ ॥੧॥ ਰਹਾਉ ॥

ਦੇਵ ਸਥਾਨੈ ਕਿਆ ਨੀਸਾਣੀ

What is the insignia of the Divine Lord's dwelling?

(ਜੇ ਕੋਈ ਪੁੱਛੇ ਕਿ) ਜਿਸ ਅਵਸਥਾ ਵਿਚ ਪ੍ਰਭੂ (ਮਨ ਦੇ ਅੰਦਰ) ਆ ਟਿਕਦਾ ਹੈ, ਉਸ ਦੀਆਂ ਨਿਸ਼ਾਨੀਆਂ ਕੀਹ ਹਨ (ਤਾਂ ਉੱਤਰ ਇਹ ਹੈ ਕਿ) ਦੇਵ ਸਥਾਨ = ਪ੍ਰਭੂ ਦੇ ਰਹਿਣ ਦਾ ਥਾਂ, ਉਹ ਥਾਂ ਜਿੱਥੇ ਪ੍ਰਭੂ ਪਰਗਟ ਹੋ ਗਿਆ ਹੈ।

ਤਹ ਬਾਜੇ ਸਬਦ ਅਨਾਹਦ ਬਾਣੀ

The unstruck sound current of the Shabad vibrates there.

ਉਸ ਅਵਸਥਾ ਵਿਚ ਸਤਿਗੁਰੂ ਦਾ ਸ਼ਬਦ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ (ਮਨੁੱਖ ਦੇ ਹਿਰਦੇ ਵਿਚ) ਹੁਲਾਰਾ ਪੈਦਾ ਕਰਦੇ ਹਨ; ਬਾਜੇ = ਵੱਜਦਾ ਹੈ {ਨੋਟ: ਘਰ ਭਾਵੇਂ ਕਈ ਸੋਹਣੇ ਸੋਹਣੇ ਸਾਜ ਪਏ ਰਹਿਣ, ਜਦ ਤਕ ਉਹ ਵਜਾਏ ਨਾਹ ਜਾਣ, ਉਹਨਾਂ ਦੇ ਵੱਜਣ ਤੋਂ ਜੋ ਹੁਲਾਰਾ ਪੈਦਾ ਹੋਣਾ ਹੈ ਉਹ ਪੈਦਾ ਹੋ ਨਹੀਂ ਸਕਦਾ} ਹੁਲਾਰਾ ਲਿਆਉਂਦਾ ਹੈ। ਸਬਦ ਬਾਜੇ, ਬਾਣੀ ਬਾਜੇ = ਸਤਿਗੁਰੂ ਦਾ ਸ਼ਬਦ, ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ, ਹੁਲਾਰਾ ਪੈਦਾ ਕਰਦੇ ਹਨ।

ਤਹ ਚੰਦੁ ਸੂਰਜੁ ਪਉਣੁ ਪਾਣੀ

There is no moon or sun, no air or water there.

(ਜਗਤ ਦੇ ਹਨੇਰੇ ਨੂੰ ਦੂਰ ਕਰਨ ਲਈ) ਚੰਦ ਤੇ ਸੂਰਜ (ਉਤਨੇ ਸਮਰੱਥ) ਨਹੀਂ (ਜਿਤਨਾ ਉਹ ਹੁਲਾਰਾ ਮਨ ਦੇ ਹਨੇਰੇ ਨੂੰ ਦੂਰ ਕਰਨ ਲਈ ਹੁੰਦਾ ਹੈ), ਪਉਣ ਪਾਣੀ (ਆਦਿਕ ਤੱਤ ਜਗਤ ਨੂੰ ਉਤਨਾ ਸੁਖ) ਨਹੀਂ (ਦੇ ਸਕਦੇ, ਜਿਤਨਾ ਸੁਖ ਇਹ ਹੁਲਾਰਾ ਮਨੁੱਖ ਦੇ ਮਨ ਨੂੰ ਦੇਂਦਾ ਹੈ); ਤਹ = ਉਸ ਅਵਸਥਾ ਵਿਚ (ਜਦੋਂ ਨਿਰੰਜਨ ਰਾਮ ਪਰਗਟ ਹੁੰਦਾ ਹੈ)।

ਸਾਖੀ ਜਾਗੀ ਗੁਰਮੁਖਿ ਜਾਣੀ ॥੨॥

The Gurmukh becomes aware, and knows the Teachings. ||2||

ਮਨੁੱਖ ਦੀ ਸੁਰਤ ਗੁਰੂ ਦੀ ਸਿੱਖਿਆ ਨਾਲ ਜਾਗ ਪੈਂਦੀ ਹੈ, ਗੁਰੂ ਦੀ ਰਾਹੀਂ ਸੂਝ ਪੈ ਜਾਂਦੀ ਹੈ ॥੨॥ ਸਾਖੀ = ਸਿੱਖਿਆ ਨਾਲ। ਜਾਗੀ = (ਸੁਰਤ) ਜਾਗ ਪੈਂਦੀ ਹੈ। ਜਾਣੀ = ਸੂਝ ਪੈ ਜਾਂਦੀ ਹੈ ॥੨॥

ਉਪਜੈ ਗਿਆਨੁ ਦੁਰਮਤਿ ਛੀਜੈ

Spiritual wisdom wells up, and evil-mindedness departs;

(ਪ੍ਰਭੂ-ਮਿਲਾਪ ਵਾਲੀ ਅਵਸਥਾ ਵਿਚ ਮਨੁੱਖ ਦੀ) ਪ੍ਰਭੂ ਨਾਲ ਡੂੰਘੀ ਜਾਣ-ਪਛਾਣ ਹੋ ਜਾਂਦੀ ਹੈ। ਮੰਦੀ ਮੱਤ ਨਾਸ ਹੋ ਜਾਂਦੀ ਹੈ; ਛੀਜੈ = ਨਾਸ ਹੋ ਜਾਂਦੀ ਹੈ।

ਅੰਮ੍ਰਿਤ ਰਸਿ ਗਗਨੰਤਰਿ ਭੀਜੈ

the nucleus of the mind sky is drenched with Ambrosial Nectar.

ਉੱਚੀ ਉਡਾਰੀ ਵਿਚ (ਅੱਪੜਿਆ ਹੋਇਆ ਮਨ) ਨਾਮ-ਅੰਮ੍ਰਿਤ ਦੇ ਰਸ ਨਾਲ ਰਸ ਜਾਂਦਾ ਹੈ; ਅੰਮ੍ਰਿਤ ਰਸਿ = ਨਾਮ-ਅੰਮ੍ਰਿਤ ਦੇ ਰਸ ਨਾਲ। ਗਗਨੰਤਰਿ = ਗਗਨ-ਅੰਤਰਿ, ਗਗਨ ਵਿਚ, ਆਕਾਸ਼ ਵਿਚ, ਉੱਚੀ ਉਡਾਰੀ ਵਿਚ। ਭੀਜੈ = (ਮਨ) ਭਿੱਜ ਜਾਂਦਾ ਹੈ, ਰਸ ਜਾਂਦਾ ਹੈ।

ਏਸੁ ਕਲਾ ਜੋ ਜਾਣੈ ਭੇਉ

One who knows the secret of this device,

ਜੋ ਮਨੁੱਖ ਇਸ (ਅਵਸਥਾ ਵਿਚ ਅੱਪੜ ਸਕਣ ਵਾਲੇ) ਹੁਨਰ ਦਾ ਭੇਦ ਜਾਣ ਲੈਂਦਾ ਹੈ, ਕਲਾ = ਹੁਨਰ। ਭੇਉ = ਭੇਤ।

ਭੇਟੈ ਤਾਸੁ ਪਰਮ ਗੁਰਦੇਉ ॥੩॥

meets the Supreme Divine Guru. ||3||

ਉਸ ਨੂੰ ਅਕਾਲ ਪੁਰਖ ਮਿਲ ਪੈਂਦਾ ਹੈ ॥੩॥ ਤਾਸੁ = ਉਸ ਨੂੰ। ਪਰਮ = ਸਭ ਤੋਂ ਉੱਚਾ ॥੩॥

ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ

The Tenth Gate is the home of the inaccessible, infinite Supreme Lord.

ਅਪਹੁੰਚ, ਬੇਅੰਤ ਤੇ ਪਰਮ ਪੁਰਖ ਪ੍ਰਭੂ ਦੇ ਪਰਗਟ ਹੋਣ ਦਾ ਟਿਕਾਣਾ (ਮਨੁੱਖਾ ਸਰੀਰ ਦਾ ਦਿਮਾਗ਼-ਰੂਪ) ਦਸਵਾਂ ਬੂਹਾ ਹੈ; ਦੁਆਰ = ਦਰਵਾਜ਼ਾ, ਬੂਹਾ (ਜਿਸ ਦੀ ਰਾਹੀਂ ਕਿਸੇ ਮਕਾਨ ਤੋਂ ਬਾਹਰਲੇ ਥਾਂ ਦਾ ਸੰਬੰਧ ਮਕਾਨ ਦੇ ਅੰਦਰਲੇ ਹਿੱਸੇ ਨਾਲ ਬਣਦਾ ਹੈ। ਮਨੁੱਖਾ ਸਰੀਰ ਦੇ ਦਸ ਦਰਵਾਜ਼ੇ ਹਨ, ਜਿਨ੍ਹਾਂ ਦੀ ਰਾਹੀਂ ਬਾਹਰਲੇ ਪਦਾਰਥਾਂ ਦਾ ਸੰਬੰਧ ਸਰੀਰ ਦੇ ਅੰਦਰ ਨਾਲ ਤੇ ਅੰਦਰ ਦਾ ਬਾਹਰ ਨਾਲ ਬਣਦਾ ਹੈ। ਨੌ ਦਰਵਾਜ਼ੇ ਤਾਂ ਜਗਤ ਨਾਲ ਸਧਾਰਨ ਸਾਂਝ ਬਣਾਉਣ ਲਈ ਹਨ; ਪਰ ਦਿਮਾਗ਼ ਇਕ ਐਸਾ ਦਰਵਾਜ਼ਾ ਹੈ ਜਿਸ ਦੀ ਬਰਕਤਿ ਨਾਲ ਮਨੁੱਖ ਪ੍ਰਭੂ ਨਾਲ ਸਾਂਝ ਬਣਾ ਸਕਦਾ ਹੈ, ਕਿਉਂਕਿ ਸੋਚ-ਵਿਚਾਰ ਇਸੇ 'ਦੁਆਰ' ਦੀ ਰਾਹੀਂ ਹੋ ਸਕਦੀ ਹੈ)। ਦਸਮ ਦੁਆਰ = ਸਰੀਰ ਦਾ ਦਸਵਾਂ ਬੂਹਾ, ਦਿਮਾਗ਼। ਘਾਟੀ = ਥਾਂ।

ਊਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ ॥੪॥

Above the store is a niche, and within this niche is the commodity. ||4||

ਸਰੀਰ ਦੇ ਉਤਲੇ ਹਿੱਸੇ ਵਿਚ (ਸਿਰ, ਮਾਨੋ) ਇਕ ਹੱਟ ਹੈ, ਉਸ ਹੱਟ ਵਿਚ (ਦਿਮਾਗ਼, ਮਾਨੋ) ਇਕ ਆਲਾ ਹੈ, ਇਸ ਆਲੇ ਦੀ ਰਾਹੀਂ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ ॥੪॥ ਥਾਤੀ = {Skt. स्थिति} ਟਿਕਾਉ ॥੪॥

ਜਾਗਤੁ ਰਹੈ ਸੁ ਕਬਹੁ ਸੋਵੈ

One who remains awake, never sleeps.

(ਜਿਸ ਦੇ ਅੰਦਰ ਪਰਮਾਤਮਾ ਪਰਗਟ ਹੋ ਪਿਆ) ਉਹ ਸਦਾ ਜਾਗਦਾ ਰਹਿੰਦਾ ਹੈ (ਸੁਚੇਤ ਰਹਿੰਦਾ ਹੈ), (ਮਾਇਆ ਦੀ ਨੀਂਦ ਵਿਚ) ਕਦੇ ਸਉਂਦਾ ਨਹੀਂ;

ਤੀਨਿ ਤਿਲੋਕ ਸਮਾਧਿ ਪਲੋਵੈ

The three qualities and the three worlds vanish, in the state of Samaadhi.

ਉਹ ਇਕ ਐਸੀ ਸਮਾਧੀ ਵਿਚ ਟਿਕਿਆ ਰਹਿੰਦਾ ਹੈ ਜਿਥੋਂ ਮਾਇਆ ਦੇ ਤਿੰਨੇ ਗੁਣ ਤੇ ਤਿੰਨਾਂ ਲੋਕਾਂ ਦੀ ਮਾਇਆ ਪਰੇ ਹੀ ਰਹਿੰਦੇ ਹਨ; ਪਲੋਵੈ = ਦੌੜ ਜਾਂਦੇ ਹਨ, ਪ੍ਰਭਾਵ ਨਹੀਂ ਪਾ ਸਕਦੇ।

ਬੀਜ ਮੰਤ੍ਰੁ ਲੈ ਹਿਰਦੈ ਰਹੈ

He takes the Beej Mantra, the Seed Mantra, and keeps it in his heart.

ਉਹ ਮਨੁੱਖ ਪ੍ਰਭੂ ਦਾ ਨਾਮ ਮੰਤ੍ਰ ਆਪਣੇ ਹਿਰਦੇ ਵਿਚ ਟਿਕਾ ਰੱਖਦਾ ਹੈ,

ਮਨੂਆ ਉਲਟਿ ਸੁੰਨ ਮਹਿ ਗਹੈ ॥੫॥

Turning his mind away from the world, he focuses on the cosmic void of the absolute Lord. ||5||

(ਜਿਸ ਦੀ ਬਰਕਤਿ ਨਾਲ) ਉਸ ਦਾ ਮਨ ਮਾਇਆ ਵਲੋਂ ਪਰਤ ਕੇ (ਸੁਚੇਤ ਰਹਿੰਦਾ ਹੈ), ਉਸ ਅਵਸਥਾ ਵਿਚ ਟਿਕਾਣਾ ਪਕੜਦਾ ਹੈ ਜਿਥੇ ਕੋਈ ਫੁਰਨਾ ਨਹੀਂ ਉਠਦਾ ॥੫॥ ਉਲਟਿ = ('ਤੀਨਿ ਤਿਲੋਕ' ਵਲੋਂ) ਪਰਤ ਕੇ। ਗਹੈ = (ਟਿਕਾਣਾ) ਪਕੜਦਾ ਹੈ ॥੫॥

ਜਾਗਤੁ ਰਹੈ ਅਲੀਆ ਭਾਖੈ

He remains awake, and he does not lie.

ਉਹ ਮਨੁੱਖ ਸਦਾ ਜਾਗਦਾ ਹੈ, (ਸੁਚੇਤ ਰਹਿੰਦਾ ਹੈ), ਕਦੇ ਝੂਠ ਨਹੀਂ ਬੋਲਦਾ; ਅਲੀਆ = {Skt. अलीक} ਝੂਠ।

ਪਾਚਉ ਇੰਦ੍ਰੀ ਬਸਿ ਕਰਿ ਰਾਖੈ

He keeps the five sensory organs under his control.

ਪੰਜਾਂ ਹੀ ਇੰਦ੍ਰਿਆਂ ਨੂੰ ਆਪਣੇ ਕਾਬੂ ਵਿਚ ਰੱਖਦਾ ਹੈ,

ਗੁਰ ਕੀ ਸਾਖੀ ਰਾਖੈ ਚੀਤਿ

He cherishes in his consciousness the Guru's Teachings.

ਸਤਿਗੁਰੂ ਦਾ ਉਪਦੇਸ਼ ਆਪਣੇ ਮਨ ਵਿਚ ਸਾਂਭ ਕੇ ਰੱਖਦਾ ਹੈ, ਸਾਖੀ = ਸਿੱਖਿਆ। ਚੀਤਿ = ਚਿੱਤ ਵਿਚ।

ਮਨੁ ਤਨੁ ਅਰਪੈ ਕ੍ਰਿਸਨ ਪਰੀਤਿ ॥੬॥

He dedicates his mind and body to the Lord's Love. ||6||

ਆਪਣਾ ਮਨ, ਆਪਣਾ ਸਰੀਰ ਪ੍ਰਭੂ ਦੇ ਪਿਆਰ ਤੋਂ ਸਦਕੇ ਕਰਦਾ ਹੈ ॥੬॥ ਕ੍ਰਿਸ਼ਨ = ਪ੍ਰਭੂ ॥੬॥

ਕਰ ਪਲਵ ਸਾਖਾ ਬੀਚਾਰੇ

He considers his hands to be the leaves and branches of the tree.

ਉਹ ਮਨੁੱਖ (ਜਗਤ ਨੂੰ) ਹੱਥ (ਦੀਆਂ ਉੱਗਲਾਂ, ਰੁੱਖ ਦੀਆਂ) ਟਹਿਣੀਆਂ ਤੇ ਪੱਤਰ ਸਮਝਦਾ ਹੈ। ਕਰ = ਹੱਥ ਦੀਆਂ (ਉਂਗਲਾਂ)। ਪਲਵ = ਪੱਤਰ। ਸਾਖਾ = ਟਹਿਣੀਆਂ।

ਅਪਨਾ ਜਨਮੁ ਜੂਐ ਹਾਰੇ

He does not lose his life in the gamble.

(ਇਸ ਵਾਸਤੇ ਮੂਲ ਪ੍ਰਭੂ ਨੂੰ ਛੱਡ ਕੇ ਇਸ ਖਿਲਾਰੇ ਵਿਚ ਰੁੱਝ ਕੇ) ਆਪਣੀ ਜ਼ਿੰਦਗੀ ਜੂਏ ਦੀ ਖੇਡ ਵਿਚ ਨਹੀਂ ਗਵਾਉਂਦਾ;

ਅਸੁਰ ਨਦੀ ਕਾ ਬੰਧੈ ਮੂਲੁ

He plugs up the source of the river of evil tendencies.

ਵਿਕਾਰਾਂ ਦੀ ਨੀਂਦ ਦਾ ਸੋਮਾ ਹੀ ਬੰਦ ਕਰ ਦੇਂਦਾ ਹੈ, ਅਸੁਰ ਨਦੀ = ਵਿਕਾਰਾਂ ਦੀ ਨਦੀ। ਮੂਲੁ = ਸੋਮਾ। ਬੰਧੈ = ਰੋਕ ਦੇਂਦਾ ਹੈ, ਬੰਦ ਕਰ ਦੇਂਦਾ ਹੈ।

ਪਛਿਮ ਫੇਰਿ ਚੜਾਵੈ ਸੂਰੁ

Turning away from the west, he makes the sun rise in the east.

ਮਨ ਨੂੰ ਅਗਿਆਨਤਾ ਦੇ ਹਨੇਰੇ ਵਲੋਂ ਪਰਤਾ ਕੇ (ਇਸ ਵਿਚ ਗਿਆਨ ਦਾ) ਸੂਰਜ ਚੜ੍ਹਾਉਂਦਾ ਹੈ; ਫੇਰਿ = ਮੋੜ ਕੇ, ਹਟਾ ਕੇ। ਪਛਮਿ = ਲਹਿੰਦਾ ਪਾਸਾ, ਉਹ ਪਾਸਾ ਜਿੱਧਰ ਸੂਰਜ ਡੁੱਬਦਾ ਹੈ, ਉਹ ਪਾਸਾ ਜਿੱਧਰ ਗਿਆਨ ਦੇ ਸੂਰਜ ਦੇ ਡੁੱਬਣ ਦਾ ਖ਼ਤਰਾ ਹੁੰਦਾ ਹੈ, ਅਗਿਆਨਤਾ। ਸੂਰੁ = ਗਿਆਨ ਦਾ ਸੂਰਜ।

ਅਜਰੁ ਜਰੈ ਸੁ ਨਿਝਰੁ ਝਰੈ

He bears the unbearable, and the drops trickle down within;

(ਉਸ ਦੇ ਅੰਦਰ ਮਿਲਾਪ ਦਾ) ਇਕ ਚਸ਼ਮਾ ਫੁੱਟ ਪੈਂਦਾ ਹੈ। (ਉਹ ਇਕ ਐਸੀ ਮੌਜ) ਮਾਣਦਾ ਹੈ, ਜਿਸ ਨੂੰ ਕਦੇ ਬੁਢੇਪਾ ਨਹੀਂ (ਭਾਵ, ਜੋ ਕਦੇ ਮੁੱਕਦੀ ਨਹੀਂ)। ਨਿਝਰੁ = ਚਸ਼ਮਾ, ਝਰਨਾ। ਅਜਰੁ = ਅ-ਜਰਾ, ਜਿਸ ਨੂੰ ਕਦੇ ਬੁਢੇਪਾ ਨਾ ਆਵੇ

ਜਗੰਨਾਥ ਸਿਉ ਗੋਸਟਿ ਕਰੈ ॥੭॥

then, he speaks with the Lord of the world. ||7||

(ਉਹ ਸਦਾ ਲਈ) ਪਰਮਾਤਮਾ ਨਾਲ ਮੇਲ ਕਰ ਲੈਂਦਾ ਹੈ ॥੭॥ ਗੋਸਟਿ = ਮਿਲਾਪ ॥੭॥

ਚਉਮੁਖ ਦੀਵਾ ਜੋਤਿ ਦੁਆਰ

The four-sided lamp illuminates the Tenth Gate.

ਪ੍ਰਭੂ ਦੀ ਜੋਤਿ ਦੁਆਰਾ ਉਸ ਦੇ ਅੰਦਰ (ਮਾਨੋ) ਚਾਰ ਮੂੰਹਾਂ ਵਾਲਾ ਦੀਵਾ ਜਗ ਪੈਂਦਾ ਹੈ (ਜਿਸ ਕਰਕੇ ਹਰ ਪਾਸੇ ਚਾਨਣ ਹੀ ਚਾਨਣ ਰਹਿੰਦਾ ਹੈ);

ਪਲੂ ਅਨਤ ਮੂਲੁ ਬਿਚਕਾਰਿ

The Primal Lord is at the center of the countless leaves.

(ਉਸ ਦੇ ਅੰਦਰ, ਮਾਨੋ, ਇਕ ਐਸਾ ਫੁੱਲ ਖਿੜ ਪੈਂਦਾ ਹੈ, ਜਿਸ ਦੇ) ਵਿਚਕਾਰ ਪ੍ਰਭੂ-ਰੂਪ ਮਕਰੰਦ ਹੁੰਦਾ ਹੈ ਤੇ ਉਸ ਦੀਆਂ ਬੇਅੰਤ ਪੱਤੀਆਂ ਹੁੰਦੀਆਂ ਹਨ। ਪਲੂ = ਪੱਲਵ, ਪੱਤੀਆਂ, ਪੰਖੜੀਆਂ। ਅਨਤ = ਅਨੰਤ।

ਸਰਬ ਕਲਾ ਲੇ ਆਪੇ ਰਹੈ

He Himself abides there with all His powers.

(ਅਨੰਤ ਰਚਨਾ ਵਾਲਾ ਪ੍ਰਭੂ ਉਸ ਦੇ ਅੰਦਰ ਪਰਗਟ ਹੋ ਪੈਂਦਾ ਹੈ) ਉਹ ਮਨੁੱਖ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ। ਰਹੈ = ਰਹਿੰਦਾ ਹੈ। ਸਰਬ ਕਲਾ = ਸਾਰੀਆਂ ਤਾਕਤਾਂ ਵਾਲਾ ਪ੍ਰਭੂ

ਮਨੁ ਮਾਣਕੁ ਰਤਨਾ ਮਹਿ ਗੁਹੈ ॥੮॥

He weaves the jewels into the pearl of the mind. ||8||

ਉਸ ਦਾ ਮਨ ਮੋਤੀ (ਬਣ ਕੇ ਪ੍ਰਭੂ ਦੇ ਗੁਣ ਰੂਪ) ਰਤਨਾਂ ਵਿਚ ਜੁੜਿਆ ਰਹਿੰਦਾ ਹੈ ॥੮॥ ਰਤਨ = ਪ੍ਰਭੂ ਦੇ ਗੁਣ। ਗੁਹੈ = ਲੁਕਿਆ ਰਹਿੰਦਾ ਹੈ, ਜੁੜਿਆ ਰਹਿੰਦਾ ਹੈ ॥੮॥

ਮਸਤਕਿ ਪਦਮੁ ਦੁਆਲੈ ਮਣੀ

The lotus is at the forehead, and the jewels surround it.

(ਉਸ ਦੀ ਬਰਕਤਿ ਨਾਲ) ਉਸ ਦੇ ਮੱਥੇ ਉੱਤੇ (ਮਾਨੋ) ਕਉਲ ਫੁੱਲ (ਖਿੜ ਪੈਂਦਾ ਹੈ, ਤੇ) ਉਸ ਫੁੱਲ ਦੇ ਚਾਰ ਚੁਫੇਰੇ ਹੀਰੇ (ਪਰੋਤੇ ਜਾਂਦੇ ਹਨ); ਮਸਤਕਿ = ਮੱਥੁੇ ਉਤੇ। ਪਦਮੁ = ਕੌਲ ਫੁੱਲ। ਮਣੀ = ਹੀਰੇ।

ਮਾਹਿ ਨਿਰੰਜਨੁ ਤ੍ਰਿਭਵਣ ਧਣੀ

Within it is the Immaculate Lord, the Master of the three worlds.

ਉਸ ਬੰਦੇ ਦੇ ਧੁਰ ਅੰਦਰ ਤ੍ਰਿਲੋਕੀ ਦਾ ਮਾਲਕ ਪ੍ਰਭੂ ਆ ਟਿਕਦਾ ਹੈ। ਮਾਹਿ = ਧੁਰ ਅੰਦਰ। ਧਣੀ = ਮਾਲਕ।

ਪੰਚ ਸਬਦ ਨਿਰਮਾਇਲ ਬਾਜੇ

The Panch Shabad, the five primal sounds, resound and vibrate their in their purity.

(ਉਸ ਦੇ ਅੰਦਰ ਮਾਨੋ ਇਕ ਐਸਾ ਸੁੰਦਰ ਰਾਗ ਹੁੰਦਾ ਹੈ ਕਿ (ਪੰਜੇ ਹੀ ਕਿਸਮਾਂ ਦੇ ਸੋਹਣੇ ਸਾਜ ਵੱਜ ਪੈਂਦੇ ਹਨ, ਪੰਚ ਸਬਦ = ਪੰਜਾਂ ਹੀ ਕਿਸਮਾਂ ਦੇ ਸਾਜਾਂ ਦੀ ਆਵਾਜ਼। ਨਿਰਮਾਇਲ = ਨਿਰਮਲ, ਪਵਿਤਰ, ਸੋਹਣੇ।

ਢੁਲਕੇ ਚਵਰ ਸੰਖ ਘਨ ਗਾਜੇ

The chauris - the fly brushes wave, and the conch shells blare like thunder.

ਬੜੇ ਸੰਖ ਵੱਜਣ ਲੱਗ ਪੈਂਦੇ ਹਨ, ਉਸ ਉਤੇ ਚੌਰ ਝੁੱਲ ਪੈਂਦਾ ਹੈ (ਭਾਵ, ਉਸ ਦਾ ਮਨ ਸ਼ਾਹਨਸ਼ਾਹਾਂ ਦਾ ਸ਼ਾਹ ਬਣ ਜਾਂਦਾ ਹੈ)। ਢੁਲਕੇ = ਝੁਲ ਰਿਹਾ ਹੈ। ਘਨ = ਬਹੁਤ।

ਦਲਿ ਮਲਿ ਦੈਤਹੁ ਗੁਰਮੁਖਿ ਗਿਆਨੁ

The Gurmukh tramples the demons underfoot with his spiritual wisdom.

ਸਤਿਗੁਰੂ ਤੋਂ ਮਿਲਿਆ ਹੋਇਆ ਪ੍ਰਭੂ ਦੇ ਨਾਮ ਦਾ ਇਹ ਚਾਨਣ ਕਾਮਾਦਿਕ ਵਿਕਾਰਾਂ ਨੂੰ ਮਾਰ ਮੁਕਾਂਦਾ ਹੈ। ਦਲਿ = ਦਲੈ, ਦਲ ਦੇਂਦਾ ਹੈ। ਦੈਤਹੁ = ਦੈਂਤਾਂ ਨੂੰ, ਕਾਮਾਦਿਕ ਵਿਕਾਰਾਂ ਨੂੰ।

ਬੇਣੀ ਜਾਚੈ ਤੇਰਾ ਨਾਮੁ ॥੯॥੧॥

Baynee longs for Your Name, Lord. ||9||1||

ਹੇ ਪ੍ਰਭੂ! (ਤੇਰਾ ਦਾਸ) ਬੇਣੀ (ਭੀ ਤੇਰੇ ਦਰ ਤੋਂ) (ਇਹ) ਨਾਮ ਹੀ ਮੰਗਦਾ ਹੈ ॥੯॥੧॥ ਜਾਚੈ = ਮੰਗਦਾ ਹੈ ॥੯॥੧॥