ਅੜਿਲ

ARIL

ਅੜਿਲ:

ਤੁਰਾਖਾੜ ਅਰਿ ਅਰਿ ਪਦ ਆਦਿ ਉਚਾਰੀਐ

ਪਹਿਲਾਂ 'ਤੁਰਾਖਾੜ (ਇੰਦਰ) ਅਰਿ ਅਰਿ' ਪਦ ਉਚਾਰੋ।

ਤੀਨ ਬਾਰ ਨ੍ਰਿਪ ਪਦਹਿ ਅੰਤਿ ਤਹਿ ਧਾਰੀਐ

ਉਸ ਦੇ ਅੰਤ ਉਤੇ ਤਿੰਨ ਵਾਰ 'ਨ੍ਰਿਪ' ਸ਼ਬਦ ਨੂੰ ਜੋੜੋ।

ਸਤ੍ਰੁ ਬਹੁਰਿ ਪੁਨਿ ਅੰਤਿ ਤਵਨ ਕੇ ਠਾਨਿ ਕੈ

ਫਿਰ 'ਸਤ੍ਰੁ' ਪਦ ਉਸ ਦੇ ਅੰਤ ਉਤੇ ਰਖੋ।

ਹੋ ਸਕਲ ਤੁਪਕ ਕੇ ਨਾਮ ਲੀਜੀਅਹੁ ਜਾਨਿ ਕੈ ॥੧੩੦੭॥

Saying firstly the words “Tukhaar ari ari”, add the word “Nrip” three times at the end, then adding further the word “shatru” at the end, know all the names of Tupak.1307.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਲਵੋ ॥੧੩੦੭॥

ਰਿਪੁ ਪਾਕਰਿ ਰਿਪੁ ਸਬਦ ਅੰਤਿ ਤਿਹ ਭਾਖੀਐ

ਪਹਿਲਾਂ 'ਰਿਪੁ ਪਾਕਰਿ' ਸ਼ਬਦ ਦੇ ਅੰਤ ਉਤੇ 'ਰਿਪੁ' ਸ਼ਬਦ ਕਥਨ ਕਰੋ।

ਨਾਇਕ ਪਦ ਤ੍ਰੈ ਬਾਰ ਤਵਨ ਕੇ ਰਾਖੀਐ

ਉਸ ਵਿਚ ਤਿੰਨ ਵਾਰ 'ਨਾਇਕ' ਪਦ ਜੋੜੋ।

ਰਿਪੁ ਪੁਨਿ ਤਾ ਕੇ ਅੰਤਿ ਸੁਘਰ ਕਹਿ ਦੀਜੀਐ

ਫਿਰ ਉਸ ਦੇ ਅੰਤ ਉਤੇ ਸੁਘੜੋ! 'ਰਿਪੁ' ਸ਼ਬਦ ਕਹੋ।

ਹੋ ਨਾਮ ਤੁਪਕ ਬਹੁ ਚੀਨ ਉਚਾਰਿਯੋ ਕੀਜੀਐ ॥੧੩੦੮॥

Saying the words “Ripupaakar ripu”, add the word “Naayak” three times, then uttering the word “Ripu” at the end, pronounce the names of Tupak.1308.

(ਇਸ ਨੂੰ) ਸਭ ਤੁਪਕ ਦੇ ਨਾਮ ਵਜੋਂ ਉਚਾਰੋ ॥੧੩੦੮॥

ਇੰਦ੍ਰਾਤਕ ਅਰਿ ਆਦਿ ਸਬਦ ਕੋ ਭਾਖੀਐ

ਪਹਿਲਾਂ 'ਇੰਦ੍ਰਾਂਤਕ (ਦੈਂਤ) ਅਰਿ' ਸ਼ਬਦ ਨੂੰ ਕਥਨ ਕਰੋ।

ਨਾਇਕ ਪਦ ਤ੍ਰੈ ਬਾਰ ਤਵਨ ਕੇ ਰਾਖੀਐ

ਉਸ ਨਾਲ ਤਿੰਨ ਵਾਰ 'ਨਾਇਕ' ਪਦ ਨੂੰ ਜੋੜੋ।

ਸਤ੍ਰੁ ਬਹੁਰਿ ਪੁਨਿ ਤਾ ਕੇ ਅੰਤਿ ਧਰੀਜੀਐ

ਉਸ ਦੇ ਅੰਤ ਉਤੇ ਮਗਰੋਂ 'ਸਤ੍ਰੁ' ਸ਼ਬਦ ਰਖੋ।

ਹੋ ਸਕਲ ਤੁਪਕ ਕੇ ਨਾਮ ਜਾਨ ਮਨ ਲੀਜੀਐ ॥੧੩੦੯॥

Saying firstly the words “Indrantak ari”, add the word “Naayak” three times, then adding the word “shatru” at the end, know all the names of Tupak in your mind.1309.

(ਇਸ ਨੂੰ) ਸਭ ਮਨ ਵਿਚ ਤੁਪਕ ਦੇ ਨਾਮ ਸਮਝ ਲਵੋ ॥੧੩੦੯॥

ਦੇਵ ਸਬਦ ਕੋ ਮੁਖ ਤੇ ਆਦਿ ਬਖਾਨੀਐ

'ਦੇਵ' ਸ਼ਬਦ ਨੂੰ ਪਹਿਲਾਂ ਮੁਖ ਤੋਂ ਕਥਨ ਕਰੋ।

ਅਰਦਨ ਕਹਿ ਅਰਦਨ ਪਦ ਅੰਤਿ ਪ੍ਰਮਾਨੀਐ

ਅੰਤ ਉਤੇ 'ਅਰਦਨ' ਕਹਿ ਕੇ ਫਿਰ 'ਅਰਦਨ' ਸ਼ਬਦ ਜੋੜੋ।

ਤੀਨ ਬਾਰ ਪਤਿ ਸਬਦ ਤਵਨ ਕੇ ਭਾਖੀਐ

ਉਸ ਨਾਲ ਤਿੰਨ ਵਾਰ 'ਪਤਿ' ਸ਼ਬਦ ਰਖੋ।

ਹੋ ਅਰਿ ਕਹਿ ਨਾਮ ਤੁਪਕ ਕੇ ਮਨ ਲਹਿ ਰਾਖੀਐ ॥੧੩੧੦॥

Uttering the word “Dev” from your mouth, add the word “ardan” at the end, after that speak the word “Pati” three times, then adding the word “ari”, know the names of Tupak in your mind.1310.

(ਇਸ ਨਾਲ) 'ਅਰਿ' ਪਦ ਕਹਿ ਕੇ ਮਨ ਵਿਚ ਤੁਪਕ ਦਾ ਨਾਮ ਸਮਝ ਲਵੋ ॥੧੩੧੦॥

ਅਮਰਾ ਅਰਦਨ ਸਬਦ ਸੁ ਮੁਖ ਤੇ ਭਾਖੀਐ

(ਪਹਿਲਾਂ) 'ਅਮਰਾ ਅਰਦਨ' ਸ਼ਬਦ ਮੁਖ ਤੋਂ ਕਹੋ।

ਨਾਇਕ ਪਦ ਤ੍ਰੈ ਬਾਰ ਤਵਨ ਕੇ ਰਾਖੀਐ

ਉਸ ਨਾਲ ਤਿੰਨ ਵਾਰ 'ਨਾਇਕ' ਪਦ ਜੋੜੋ।

ਰਿਪੁ ਕਹਿ ਨਾਮ ਤੁਪਕ ਕੇ ਸੁਘਰ ਪਛਾਨੀਐ

ਫਿਰ 'ਰਿਪੁ' ਸ਼ਬਦ ਕਹ ਕੇ ਤੁਪਕ ਦਾ ਨਾਮ ਸੂਝਵਾਨ ਪਛਾਣ ਲੈਣ।

ਹੋ ਭੇਦਾਭੇਦ ਕਬਿਤ ਕੇ ਮਾਹਿ ਬਖਾਨੀਐ ॥੧੩੧੧॥

Saying firstly the words “Amraa ardan”, add the word “naayak” three times, then uttering the word “Ripu”, use the nanes of Tupak in poetry without any discrimination.1311.

(ਇਸ ਦਾ) ਭੇਦ ਅਭੇਦ ਤੋਂ ਮੁਕਤ ਹੋ ਕੇ ਕਬਿੱਤਾਂ ਵਿਚ ਕਥਨ ਕਰਨ ॥੧੩੧੧॥

ਨਿਰਜਰਾਰਿ ਅਰਦਨ ਪਦ ਪ੍ਰਿਥਮ ਉਚਾਰਿ ਕੈ

ਪਹਿਲਾਂ 'ਨਿਰਜਰਾਰਿ (ਬੁਢੇਪੇ ਤੋਂ ਰਹਿਤ ਦੇਵਤਿਆਂ ਦੇ ਵੈਰੀ ਦੈਂਤ) ਅਰਦਨ' ਪਦ ਉਚਾਰਨ ਕਰੋ।

ਤੀਨ ਬਾਰ ਨ੍ਰਿਪ ਸਬਦ ਤਵਨ ਕੇ ਡਾਰਿ ਕੈ

ਉਸ ਨਾਲ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।

ਅਰਿ ਕਹਿ ਨਾਮ ਤੁਪਕ ਕੇ ਸੁਘਰ ਲਹੀਜੀਐ

(ਫਿਰ) ਅਰਿ ਪਦ ਸ਼ਾਮਲ ਕਰ ਕੇ ਸੁਘੜੋ! ਤੁਪਕ ਦਾ ਨਾਮ ਸਮਝ ਲਵੋ।

ਹੋ ਅੜਿਲ ਛੰਦ ਕੇ ਮਾਹਿ ਨਿਡਰ ਹੁਇ ਦੀਜੀਐ ॥੧੩੧੨॥

Saying firstly the words “Nirjaraari ardan”, add the word “Nrip” three times, then uttering the word “ari”, know the names of Tupak for using them in Aril stanza.1312.

(ਇਸ ਨੂੰ) 'ਅੜਿਲ' ਛੰਦ ਵਿਚ ਨਿਝਕ ਹੋ ਕੇ ਵਰਤੋ ॥੧੩੧੨॥

ਬਿਬੁਧਾਤਕ ਅੰਤਕ ਸਬਦਾਦਿ ਉਚਾਰ ਕਰ

ਪਹਿਲਾਂ 'ਬਿਬੁਧਾਂਤਕ (ਦੇਵਤਿਆਂ ਦਾ ਅੰਤ ਕਰਨ ਵਾਲੇ ਦੈਂਤ) ਅੰਤਕ' ਸ਼ਬਦ ਦਾ ਉਚਾਰਨ ਕਰੋ।

ਤੀਨ ਬਾਰ ਨ੍ਰਿਪ ਸਬਦ ਤਵਨ ਕੇ ਡਾਰ ਕਰ

ਉਸ ਨਾਲ ਤਿੰਨ ਵਾਰ 'ਨ੍ਰਿਪ' ਸ਼ਬਦ ਜੋੜੋ।

ਰਿਪੁ ਕਹਿ ਨਾਮ ਤੁਪਕ ਕੇ ਸੁਘਰ ਬਿਚਾਰੀਐ

(ਫਿਰ) 'ਰਿਪੁ' ਸ਼ਬਦ ਸ਼ਾਮਲ ਕਰ ਕੇ ਸੂਝਵਾਨੋ! ਉਸ ਨੂੰ ਤੁਪਕ ਦਾ ਨਾਮ ਵਿਚਾਰੋ।

ਹੋ ਛੰਦ ਰੁਆਲਾ ਮਾਝ ਨਿਸੰਕ ਉਚਾਰੀਐ ॥੧੩੧੩॥

Saying firstly the words “Vibudhantak antak”, ad the word “Nrip” htree times , then uttering the word “ripu”, know the names of Tupak for using them unhesitatingly in Rooaalaa stanza.1313.

(ਇਸ ਦਾ) ਰੁਆਲਾ ਛੰਦ ਵਿਚ ਨਿਸੰਗ ਉਚਾਰਨ ਕਰੋ ॥੧੩੧੩॥

ਸੁਪਰਬਾਣ ਪਰ ਅਰਿ ਪਦ ਪ੍ਰਿਥਮ ਭਣੀਜੀਐ

ਪਹਿਲਾਂ 'ਸੁਪਰਬਾਣ (ਦੇਵਤਾ) ਪਰ ਅਰਿ' ਪਦ ਕਥਨ ਕਰੋ।

ਤੀਨ ਬਾਰ ਪਤਿ ਸਬਦ ਤਵਨ ਪਰ ਦੀਜੀਐ

(ਫਿਰ) ਤਿੰਨ ਵਾਰ 'ਪਤਿ' ਸ਼ਬਦ ਜੋੜੋ।

ਅਰਿ ਪਦ ਭਾਖ ਤੁਪਕ ਕੇ ਨਾਮ ਪਛਾਨੀਅਹੁ

'ਅਰਿ' ਪਦ ਸ਼ਾਮਲ ਕਰ ਕੇ ਤੁਪਕ ਦਾ ਨਾਮ ਪਛਾਣੋ।

ਹੋ ਛੰਦ ਚੰਚਰੀਆ ਮਾਝ ਨਿਡਰ ਹੁਐ ਠਾਨੀਅਹੁ ॥੧੩੧੪॥

Saying firstly the words “Saparbaan pari ari”, add the word “Pati” three times, then uttering the word “ari”, know the names of Tupak and use them fearlessly in Chancherayaa stanza.1314.

(ਇਸ ਦਾ) ਚੰਚਰੀਆ ਛੰਦ ਵਿਚ ਨਿਸੰਗ ਹੋ ਕੇ ਪ੍ਰਯੋਗ ਕਰੋ ॥੧੩੧੪॥

ਪ੍ਰਿਥਮ ਸਬਦ ਤ੍ਰਿਦਵੇਸ ਉਚਾਰਨ ਕੀਜੀਐ

ਪਹਿਲਾਂ 'ਤ੍ਰਿਦਵੇਸ' (ਇੰਦਰ) ਸ਼ਬਦ ਦਾ ਉਚਾਰਨ ਕਰੋ।

ਅਰਿ ਅਰਿ ਕਹਿ ਨ੍ਰਿਪ ਪਦ ਤ੍ਰੈ ਵਾਰ ਭਣੀਜੀਐ

(ਫਿਰ) 'ਅਰਿ ਅਰਿ' ਕਹਿ ਕੇ ਤਿੰਨ ਵਾਰ 'ਨ੍ਰਿਪ' ਪਦ ਬੋਲੋ।

ਸਤ੍ਰੁ ਸਬਦ ਤਾ ਕੇ ਪੁਨਿ ਅੰਤਿ ਉਚਾਰੀਐ

ਮਗਰੋਂ ਉਸ ਦੇ ਅੰਤ ਉਤੇ 'ਸਤ੍ਰੁ' ਸ਼ਬਦ ਉਚਾਰੋ।

ਹੋ ਸਕਲ ਤੁਪਕ ਕੇ ਨਾਮ ਸੁਬੁਧਿ ਬਿਚਾਰੀਐ ॥੧੩੧੫॥

Saying the word “Tridevesh”, add the words “ari ari” and then the word “Nrip” three times, then connect to word “shatru” at the end and know the names of Tupak.1315.

(ਇਸ ਨੂੰ) ਸਭ ਤੁਪਕ ਦਾ ਨਾਮ ਸਮਝ ਕੇ ਵਿਚਾਰ ਕਰੋ ॥੧੩੧੫॥

ਬ੍ਰਿੰਦਾਰਕ ਅਰਿ ਅਰਿ ਸਬਦਾਦਿ ਉਚਾਰਜੈ

ਪਹਿਲਾਂ 'ਬ੍ਰਿੰਦਾਰਕ (ਦੇਵਤੇ) ਅਰਿ ਅਰਿ' ਪਦ ਕਥਨ ਕਰੋ।

ਤੀਨ ਬਾਰ ਪਤਿ ਸਬਦ ਤਵਨ ਕੇ ਡਾਰਜੈ

ਉਸ ਨਾਲ ਤਿੰਨ ਵਾਰ 'ਪਤਿ' ਸ਼ਬਦ ਜੋੜੋ।

ਸਤ੍ਰੁ ਸਬਦ ਤਾ ਕੇ ਪੁਨਿ ਅੰਤਿ ਭਨੀਜੀਐ

ਫਿਰ 'ਸਤ੍ਰੁ' ਸ਼ਬਦ ਉਸ ਦੇ ਅੰਤ ਉਤੇ ਉਚਾਰੋ।

ਹੋ ਸਕਲ ਤੁਪਕ ਕੇ ਨਾਮ ਸੁਮਤਿ ਲਹਿ ਲੀਜੀਐ ॥੧੩੧੬॥

Saying firstly the words “Brindaarak arei ari”, add the word “ari” three times, then uttering the word “Shatru” at the end, and know the names of Tupak.1316.

(ਇਸ ਨੂੰ) ਸਭ ਬੁੱਧੀਮਾਨ ਤੁਪਕ ਦਾ ਨਾਮ ਸਮਝੋ ॥੧੩੧੬॥

ਸਭ ਬਿਵਾਨ ਕੇ ਨਾਮ ਭਾਖਿ ਗਤਿ ਭਾਖੀਐ

'ਬਿਵਾਨ' ਦੇ ਸਾਰੇ ਨਾਮ ਪਹਿਲਾਂ ਕਹਿ ਕੇ ਫਿਰ 'ਗਤਿ' ਪਦ ਕਥਨ ਕਰੋ।

ਅਰਿ ਅਰਿ ਕਹਿ ਨ੍ਰਿਪ ਚਾਰ ਬਾਰ ਪਦ ਰਾਖੀਐ

(ਫਿਰ) 'ਅਰਿ ਅਰਿ' ਕਹਿ ਕੇ ਚਾਰ ਵਾਰ 'ਨ੍ਰਿਪ' ਪਦ ਰਖੋ।

ਬਹੁਰ ਸਤ੍ਰੁ ਪੁਨਿ ਅੰਤਿ ਤਵਨ ਕੇ ਦੀਜੀਐ

ਮਗਰੋਂ 'ਸਤ੍ਰੁ' ਪਦ ਉਸ ਦੇ ਨਾਲ ਜੋੜ ਦਿਓ।

ਹੋ ਸਕਲ ਤੁਪਕ ਕੇ ਨਾਮ ਸੁਮਤਿ ਲਹਿ ਲੀਜੀਐ ॥੧੩੧੭॥

Saying the names of all air vehicles, utter the word “gati”, then speaking “ari ari”, add the word “Nrip” four times, then add the word “shatru” at the end and know the names of Tupak intelligently.1317.

(ਇਸ ਨੂੰ) ਸਭ ਸੂਝਵਾਨੋ! ਤੁਪਕ ਦੇ ਨਾਮ ਸਮਝ ਲਵੋ ॥੧੩੧੭॥

ਆਦਿ ਅਗਨਿ ਜਿਵ ਪਦ ਕੋ ਸੁ ਪੁਨਿ ਬਖਾਨੀਐ

ਪਹਿਲਾਂ 'ਅਗਨਿ' ਪਦ ਕਹੋ ਅਤੇ ਫਿਰ 'ਜਿਵ' ਪਦ ਦਾ ਕਥਨ ਕਰੋ।

ਅਰਿ ਅਰਿ ਕਹਿ ਨ੍ਰਿਪ ਚਾਰ ਬਾਰ ਪੁਨਿ ਠਾਨੀਐ

ਫਿਰ 'ਅਰਿ ਅਰਿ' ਕਹਿ ਕੇ ਚਾਰ ਵਾਰ 'ਨ੍ਰਿਪ' ਸ਼ਬਦ ਜੋੜੋ।

ਰਿਪੁ ਪਦ ਭਾਖਿ ਤੁਪਕ ਕੇ ਨਾਮ ਪਛਾਨੀਐ

(ਫਿਰ) 'ਰਿਪੁ' ਪਦ ਕਹਿ ਕੇ ਤੁਪਕ ਦੇ ਨਾਮ ਵਜੋਂ ਪਛਾਣੋ।

ਹੋ ਕਬਿਤ ਕਾਬਿ ਕੇ ਮਾਝਿ ਨਿਸੰਕ ਪ੍ਰਮਾਨੀਐ ॥੧੩੧੮॥

Saying the word “Agnjim”, then uttering “ari ari”, add the word “Nrip” four times ,then speaking the word “Ripu” recognize the names of Tupak and use them unhesitatingly in the stanzas of poetry.1318.

(ਇਸ ਦਾ) ਕਬਿੱਤਾਂ ਜਾਂ ਕਾਵਿ ਵਿਚ ਨਿਸੰਗ ਹੋ ਕੇ ਪ੍ਰਯੋਗ ਕਰੋ ॥੧੩੧੮॥

ਇਤਿ ਸ੍ਰੀ ਨਾਮ ਮਾਲਾ ਪੁਰਾਣ ਸ੍ਰੀ ਤੁਪਕ ਨਾਮ ਪਾਚਵੋਂ ਧਿਆਇ ਸਮਾਪਤਮ ਸਤ ਸੁਭਮ ਸਤੁ ॥੪॥

ਇਥੇ ਸ੍ਰੀ ਨਾਮ ਮਾਲਾ ਪੁਰਾਣ ਦੇ ਸ੍ਰੀ ਤੁਪਕ ਨਾਮ ਵਾਲੇ ਪੰਜਵੇਂ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੪॥