ਚੌਪਈ ॥

Chaupaee

ਚੌਪਈ:

ਆਸਨ ਚੌਰਾਸੀ ਹੂੰ ਲਏ ॥

ਚੌਰਾਸੀ ਆਸਣਾਂ ਅਨੁਸਾਰ ਕੇਲ ਕੀਤੀ

ਚੁੰਬਨ ਭਾਤਿ ਭਾਤਿ ਸੋ ਦਏ ॥

Emoploying eighty-four poses, she kissed him variably.

ਭਾਂਤ ਭਾਂਤ ਦੇ ਚੁੰਬਨ ਦਿੱਤੇ।

ਅਤਿ ਰਤਿ ਕਰਤ ਰੈਨਿ ਬੀਤਾਈ ॥

ਬਹੁਤ ਅਧਿਕ ਰਤੀ ਕਰਦਿਆਂ ਰਾਤ ਬਿਤਾ ਦਿੱਤੀ

ਊਖਾ ਕਾਲ ਪਹੂੰਚਿਯੋ ਆਈ ॥੩੭॥

Whole night she spent love-making and Ukha realized only when it dawned.(37)

ਅਤੇ ਪ੍ਰਭਾਤ ਦਾ ਸਮਾਂ ਆ ਗਿਆ ॥੩੭॥

ਭੋਰ ਭਈ ਘਰ ਮੀਤਹਿ ਰਾਖਿਯੋ ॥

ਸਵੇਰ ਹੋਣ ਤੇ ਵੀ ਘਰ ਵਿਚ ਮਿਤਰ ਨੂੰ ਰਖਿਆ

ਬਾਣਾਸੁਰ ਸੋ ਪ੍ਰਗਟਿ ਨ ਭਾਖਿਯੋ ॥

She kept the friend whole night in her house but Bana Soor Raja had no knowledge.

ਅਤੇ ਬਾਣਾਸੁਰ ਨੂੰ ਪ੍ਰਗਟ ਰੂਪ ਵਿਚ ਨਾ ਦਸਿਆ।

ਤਬ ਲੌ ਧੁਜਾ ਬਧੀ ਗਿਰਿ ਗਈ ॥

ਤਦ ਤਕ ਬੰਨ੍ਹੀ ਹੋਈ ਧੁਜਾ ਗਿਰ ਗਈ।

ਤਾ ਕੋ ਚਿਤ ਚਿੰਤਾ ਅਤਿ ਭਈ ॥੩੮॥

In the meantime the flag fell and the Raja became very apprehensive.(38)

(ਫਲਸਰੂਪ) ਬਾਣਾਸੁਰ ਦੇ ਮਨ ਵਿਚ ਬਹੁਤ ਚਿੰਤਾ ਹੋਈ ॥੩੮॥