ਸਵੈਯਾ

SWAYYA

ਸਵੈਯਾ:

ਦੂਸਰੇ ਮੰਦਿਰ ਭੀਤਰ ਨਾਰਦ ਜਾਤ ਭਯੋ ਤਿਹਿ ਸ︀ਯਾਮ ਨਿਹਾਰਿਯੋ

ਦੂਜੇ ਘਰ ਵਿਚ (ਜਦੋਂ) ਨਾਰਦ ਗਿਆ, (ਤਾਂ) ਉਥੇ ਵੀ ਕ੍ਰਿਸ਼ਨ ਨੂੰ ਵੇਖਿਆ।

ਅਉਰ ਗਯੋ ਗ੍ਰਿਹ ਸ︀ਯਾਮ ਤਬੈ ਰਿਖਿ ਆਨੰਦ ਹ੍ਵੈ ਇਹ ਭਾਤਿ ਉਚਾਰਿਯੋ

Krishna saw Narada entering the second house and he also went inside the house, where the sage delightfully said this,

(ਫਿਰ ਨਾਰਦ ਇਕ) ਹੋਰ ਘਰ ਵਿਚ ਗਿਆ, ਤਦ (ਉਥੇ ਵੀ) ਕ੍ਰਿਸ਼ਨ (ਮੌਜੂਦ ਸੀ)।

ਪੇਖਿ ਭਯੋ ਸਭ ਹੂ ਗ੍ਰਿਹ ਸ︀ਯਾਮ ਸੁ ਯੌ ਕਬਿ ਸ︀ਯਾਮਹਿ ਗ੍ਰੰਥ ਸੁਧਾਰਿਯੋ

“O Krishna! I am looking at you in all the directions in the house

ਰਿਸ਼ੀ ਨੇ ਆਨੰਦਿਤ ਹੋ ਕੇ ਇਸ ਤਰ੍ਹਾਂ ਕਿਹਾ ਕਿ ਸਾਰਿਆਂ ਘਰਾਂ ਵਿਚ ਕ੍ਰਿਸ਼ਨ ਹੀ ਵੇਖਿਆ ਹੈ। ਇਸ ਤਰ੍ਹਾਂ (ਦੀ ਕਥਾ) ਕਵੀ ਸ਼ਿਆਮ ਨੇ ਗ੍ਰੰਥ ਵਿਚ ਵਰਣਿਤ ਕੀਤੀ ਹੈ।

ਕਾਨ੍ਰਹ ਜੂ ਕੋ ਮਨ ਮੈ ਮੁਨਿ ਈਸ ਸਹੀ ਕਰਿ ਕੈ ਜਗਦੀਸ ਬਿਚਾਰਿਯੋ ॥੨੩੦੩॥

” Narada, in reality, considered Krishna as Lord-God.2303.

ਕ੍ਰਿਸ਼ਨ ਜੀ ਨੂੰ ਨਾਰਦ ਰਿਸ਼ੀ ਨੇ (ਆਪਣੇ) ਮਨ ਵਿਚ ਸਹੀ ਰੂਪ ਵਿਚ ਜਗਦੀਸ਼ ਵਿਚਾਰ ਲਿਆ ॥੨੩੦੩॥

ਭਾਤਿ ਕਹੂ ਕਹੂ ਗਾਵਤ ਹੈ ਕਹੂ ਹਾਥਿ ਲੀਏ ਪ੍ਰਭੁ ਬੀਨ ਬਜਾਵੈ

Somewhere Krishna is seen singing and somewhere playing on his vina holdint it in his hand

ਸ੍ਰੀ ਕ੍ਰਿਸ਼ਨ ਕਈ ਭਾਂਤ (ਦੇ ਕੰਮ ਕਰਦੇ ਹਨ) ਕਿਧਰੇ ਗਾਉਂਦੇ ਹਨ, ਕਿਧਰੇ ਹੱਥ ਵਿਚ ਲੈ ਕੇ ਬੀਣਾ ਵਜਾਉਂਦੇ ਹਨ।

ਪੀਵਤ ਹੈ ਸੁ ਕਹੂ ਮਦਰਾ ਅਉ ਕਹੂ ਲਰਕਾਨ ਕੋ ਲਾਡ ਲਡਾਵੈ

Somewhere he is drinking wine and somewhere he is seen playing affectionately with children

ਕਿਧਰੇ ਸ਼ਰਾਬ ਪੀਂਦੇ ਹਨ ਅਤੇ ਕਿਧਰੇ ਲੜਕਿਆਂ ਨੂੰ ਲਾਡ ਨਾਲ ਖਿਡਾਉਂਦੇ ਹਨ।

ਜੁਧੁ ਕਰੈ ਕਹੂ ਮਲਨ ਸੋ ਕਹੂ ਨੰਦਗ ਹਾਥਿ ਲੀਏ ਚਮਕਾਵੈ

Somewhere he is fighting with the wrestlers and somewhere he is rotating the mace with his hand

ਕਿਧਰੇ ਪਹਿਲਵਾਨਾਂ ਨਾਲ ਯੁੱਧ ਕਰਦੇ ਹਨ ਅਤੇ ਕਿਧਰੇ ਨੰਦਗ (ਖੜਗ) ਨੂੰ ਹੱਥ ਵਿਚ ਲੈ ਕੇ ਚਮਕਾਉਂਦੇ ਹਨ।

ਇਉ ਹਰਿ ਕੇਲ ਕਰੈ ਤਿਹ ਠਾ ਜਿਹ ਕਉਤੁਕ ਕੋ ਕੋਊ ਪਾਰ ਪਾਵੈ ॥੨੩੦੪॥

In this way, Krishna is engaged in this wondrous play, no one is comprehending the mystery of this play.2304.

ਉਥੇ (ਦੁਆਰਿਕਾ ਵਿਚ) ਸ੍ਰੀ ਕ੍ਰਿਸ਼ਨ ਇਸ ਤਰ੍ਹਾਂ ਖੇਡ ਰਹੇ ਹਨ, ਜਿਸ ਦਾ ਕੋਈ ਪਾਰ ਨਹੀਂ ਪਾ ਸਕਦਾ ॥੨੩੦੪॥