ਸਿਰੀਰਾਗੁ ਮਹਲਾ

Siree Raag, Fifth Mehl:

ਸਿਰੀ ਰਾਗ, ਪੰਜਵੀਂ ਪਾਤਸ਼ਾਹੀ।

ਤਿਚਰੁ ਵਸਹਿ ਸੁਹੇਲੜੀ ਜਿਚਰੁ ਸਾਥੀ ਨਾਲਿ

As long as the soul-companion is with the body, it dwells in happiness.

ਹੇ ਕਾਂਇਆਂ! ਤੂੰ ਉਤਨਾ ਚਿਰ ਹੀ ਸੁਖੀ ਵੱਸੇਂਗੀ, ਜਿਤਨਾ ਚਿਰ (ਜੀਵਾਤਮਾ ਤੇਰਾ) ਸਾਥੀ (ਤੇਰੇ) ਨਾਲ ਹੈ। ਤਿਚਰੁ = ਉਤਨਾ ਚਿਰ। ਵਸਹਿ = ਤੂੰ ਵੱਸੇਂਗੀ। ਸੁਹੇਲੜੀ = ਸੌਖੀ। ਸਾਥੀ = (ਜੀਵਾਤਮਾ-) ਸਾਥੀ।

ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ ॥੧॥

But when the companion arises and departs, then the body-bride mingles with dust. ||1||

ਜਦੋਂ (ਤੇਰਾ) ਸਾਥੀ (ਜੀਵਾਤਮਾ) ਉੱਠ ਕੇ ਚੱਲ ਪਏਗਾ, ਤਦੋਂ, ਹੇ ਕਾਂਇਆਂ! ਤੂੰ ਮਿੱਟੀ ਵਿਚ ਰਲ ਜਾਇਂਗੀ ॥੧॥ ਜਾ = ਜਦੋਂ। ਧਨ = ਹੇ ਧਨ! ਹੇ ਕਾਇਆਂ! ਖਾਕੂ ਰਾਲਿ = ਮਿੱਟੀ ਵਿਚ ਰਲ ਗਈ॥੧॥

ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ

My mind has become detached from the world; it longs to see the Vision of God's Darshan.

(ਉਹ ਮਨੁੱਖ ਭਾਗਾਂ ਵਾਲਾ ਹੈ ਜਿਸ ਦੇ) ਮਨ ਵਿਚ ਤੇਰਾ ਪਿਆਰ ਪੈਦਾ ਹੋ ਗਿਆ ਹੈਂ, ਜਿਸ ਦੇ ਮਨ ਵਿਚ ਤੇਰੇ ਦਰਸ਼ਨ ਦੀ ਤਾਂਘ ਪੈਦਾ ਹੋਈ ਹੈ। ਮਨਿ = ਮਨ ਵਿਚ। ਬੈਰਾਗੁ = ਪ੍ਰੇਮ।

ਧੰਨੁ ਸੁ ਤੇਰਾ ਥਾਨੁ ॥੧॥ ਰਹਾਉ

Blessed is Your Place. ||1||Pause||

(ਹੇ ਹਰੀ!) ਉਹ ਸਰੀਰ ਭਾਗਾਂ ਵਾਲਾ ਹੈ ਜਿਸ ਵਿਚ ਤੇਰਾ ਨਿਵਾਸ ਹੈ (ਜਿੱਥੇ ਤੈਨੂੰ ਯਾਦ ਕੀਤਾ ਜਾ ਰਿਹਾ ਹੈ) ॥੧॥ ਰਹਾਉ ॥ ਧੰਨੁ = ਭਾਗਾਂ ਵਾਲਾ। ਸੁ = ਉਹ (ਸਰੀਰ)। ਥਾਨੁ = ਨਿਵਾਸ॥੧॥ਰਹਾਉ॥

ਜਿਚਰੁ ਵਸਿਆ ਕੰਤੁ ਘਰਿ ਜੀਉ ਜੀਉ ਸਭਿ ਕਹਾਤਿ

As long as the soul-husband dwells in the body-house, everyone greets you with respect.

ਹੇ ਕਾਂਇਆਂ! ਜਿਤਨਾ ਚਿਰ ਤੇਰਾ ਖਸਮ (ਜੀਵਾਤਮਾ ਤੇਰੇ) ਘਰ ਵਿਚ ਵੱਸਦਾ ਹੈ, ਸਾਰੇ ਲੋਕ ਤੈਨੂੰ 'ਜੀ ਜੀ' ਆਖਦੇ ਹਨ (ਸਾਰੇ ਤੇਰਾ ਆਦਰ ਕਰਦੇ ਹਨ)। ਘਰਿ = ਘਰ ਵਿਚ। ਕੰਤੁ = ਖਸਮ, ਜੀਵਾਤਮਾ। ਜੀਉ ਜੀਉ = ਜੀ ਜੀ, ਆਦਰ ਦੇ ਬਚਨ।

ਜਾ ਉਠੀ ਚਲਸੀ ਕੰਤੜਾ ਤਾ ਕੋਇ ਪੁਛੈ ਤੇਰੀ ਬਾਤ ॥੨॥

But when the soul-husband arises and departs, then no one cares for you at all. ||2||

ਪਰ ਜਦੋਂ ਨਿਮਾਣਾ ਕੰਤ (ਜੀਵਾਤਮਾ) ਉੱਠ ਕੇ ਤੁਰ ਪਏਗਾ, ਤਦੋਂ ਕੋਈ ਭੀ ਤੇਰੀ ਵਾਤ ਨਹੀਂ ਪੁੱਛਦਾ ॥੨॥ ਉਠੀ = ਉਠਿ, ਉੱਠ ਕੇ। ਚਲਸੀ = ਚਲਾ ਜਾਇਗਾ। ਕੰਤੜਾ = ਵਿਚਾਰਾ ਕੰਤ, ਵਿਚਾਰਾ ਜੀਵਾਤਮਾ॥੨॥

ਪੇਈਅੜੈ ਸਹੁ ਸੇਵਿ ਤੂੰ ਸਾਹੁਰੜੈ ਸੁਖਿ ਵਸੁ

In this world of your parents' home, serve your Husband Lord; in the world beyond, in your in-laws' home, you shall dwell in peace.

(ਹੇ ਜਿੰਦੇ! ਜਿਤਨਾ ਚਿਰ ਤੂੰ) ਪੇਕੇ ਘਰ ਵਿਚ (ਸੰਸਾਰ ਵਿਚ ਹੈਂ, ਉਤਨਾ ਚਿਰ) ਤੂੰ ਖਸਮ-ਪ੍ਰਭੂ ਨੂੰ ਸਿਮਰਦੀ ਰਹੁ। ਸਹੁਰੇ ਘਰ ਵਿਚ (ਪਰਲੋਕ ਵਿਚ ਜਾ ਕੇ) ਤੂੰ ਸੁਖੀ ਵੱਸੇਂਗੀ। ਪੇਈਅੜੈ = ਪੇਕੇ ਘਰ ਵਿਚ, ਇਸ ਲੋਕ ਵਿਚ। ਸਹੁ = ਖਸਮ, ਸ਼ਹੁ। ਸੇਵਿ = ਸਿਮਰ। ਸਾਹੁਰੜੈ = ਸਹੁਰੇ ਘਰ ਵਿਚ, ਪਰਲੋਕ ਵਿਚ। ਸੁਖਿ = ਸੁਖ ਨਾਲ।

ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਲਗੈ ਦੁਖੁ ॥੩॥

Meeting with the Guru, be a sincere student of proper conduct, and suffering shall never touch you. ||3||

(ਹੇ ਜਿੰਦੇ!) ਗੁਰੂ ਨੂੰ ਮਿਲ ਕੇ ਜੀਵਨ-ਜਾਚ ਸਿੱਖ, ਚੰਗਾ ਆਚਰਨ ਬਣਾਣਾ ਸਿੱਖ, ਤੈਨੂੰ ਕਦੇ ਕੋਈ ਦੁੱਖ ਨਹੀਂ ਵਿਆਪੇਗਾ ॥੩॥ ਗੁਰ ਮਿਲਿ = ਗੁਰੂ ਨੂੰ ਮਿਲ ਕੇ। ਚਜੁ = ਕੰਮ ਕਰਨ ਦੀ ਜਾਚ, ਜੀਵਨ-ਜਾਚ। ਅਚਾਰੁ = ਚੰਗਾ ਚਲਨ। ਸਿਖੁ = {ਕ੍ਰਿਆ ਹੈ। ਹੁਕਮੀ ਭਵਿੱਖਤ ਮੱਧਮ ਪੁਰਖ, ਇਕ-ਵਚਨ} ਸਿੱਖੁ॥੩॥

ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ

Everyone shall go to their Husband Lord. Everyone shall be given their ceremonial send-off after their marriage.

ਸਭ ਜੀਵ-ਇਸਤ੍ਰੀਆਂ ਨੇ ਸਹੁਰੇ ਘਰ (ਪਰਲੋਕ ਵਿਚ ਆਪੋ ਆਪਣੀ ਵਾਰੀ) ਚਲੇ ਜਾਣਾ ਹੈ, ਸਾਰੀਆਂ ਨੇ ਮੁਕਲਾਵੇ ਜਾਣਾ ਹੈ। ਵੰਞਣਾ = ਜਾਣਾ। ਸਭਿ = ਸਾਰੀਆਂ ਜੀਵ-ਇਸਤ੍ਰੀਆਂ।

ਨਾਨਕ ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ ॥੪॥੨੩॥੯੩॥

O Nanak, blessed are the happy soul-brides, who are in love with their Husband Lord. ||4||23||93||

ਹੇ ਨਾਨਕ! ਉਹ ਉਹ ਜੀਵ-ਇਸਤ੍ਰੀ ਸੁਹਾਗ-ਭਾਗ ਵਾਲੀ ਹੈ ਜਿਨ੍ਹਾਂ ਦਾ ਖਸਮ-ਪ੍ਰਭੂ ਨਾਲ ਪਿਆਰ (ਬਣ ਗਿਆ) ਹੈ ॥੪॥੨੩॥੯੩॥ ਸਹ ਨਾਲਿ = ਖਸਮ ਦੇ ਨਾਲ {ਨੋਟ: ਲਫ਼ਜ਼ 'ਸਹੁ' ਅਤੇ 'ਸਹ' ਦਾ ਫ਼ਰਕ ਚੇਤੇ ਰੱਖਣ-ਯੋਗ ਹੈ}॥੪॥