ਮਃ

First Mehl:

ਪਹਿਲੀ ਪਾਤਸ਼ਾਹੀ।

ਆਪਿ ਬੁਝਾਏ ਸੋਈ ਬੂਝੈ

We understand the Lord only when He Himself inspires us to understand Him.

ਜਿਸ ਮਨੁੱਖ ਨੂੰ ਪ੍ਰਭੂ ਆਪ ਮਤਿ ਦੇਂਦਾ ਹੈ, ਉਸ ਨੂੰ ਹੀ ਮਤਿ ਆਉਂਦੀ ਹੈ।

ਜਿਸੁ ਆਪਿ ਸੁਝਾਏ ਤਿਸੁ ਸਭੁ ਕਿਛੁ ਸੂਝੈ

He alone knows everything, unto whom the Lord Himself gives knowledge.

ਜਿਸ ਮਨੁੱਖ ਨੂੰ ਆਪ ਸੂਝ ਬਖ਼ਸ਼ਦਾ ਹੈ, ਉਸ ਨੂੰ (ਜੀਵਨ-ਸਫ਼ਰ ਦੀ) ਹਰੇਕ ਗੱਲ ਦੀ ਸੂਝ ਆ ਜਾਂਦੀ ਹੈ।

ਕਹਿ ਕਹਿ ਕਥਨਾ ਮਾਇਆ ਲੂਝੈ

One may talk and preach and give sermons but still yearn after Maya.

(ਜੇ ਇਹ ਮਤਿ ਤੇ ਸੂਝ ਨਹੀਂ, ਤਾਂ ਇਸ ਦੀ ਪ੍ਰਾਪਤੀ ਬਾਰੇ) ਆਖੀ ਜਾਣਾ ਆਖੀ ਜਾਣਾ (ਕੋਈ ਲਾਭ ਨਹੀਂ ਦੇਂਦਾ) (ਮਨੁੱਖ ਅਮਲੀ ਜੀਵਨ ਵਿਚ) ਮਾਇਆ ਵਿਚ ਹੀ ਸੜਦਾ ਰਹਿੰਦਾ ਹੈ। ਲੂਝੈ = ਸੜਦਾ ਹੈ, ਦੁਖੀ ਰਹਿੰਦਾ ਹੈ।

ਹੁਕਮੀ ਸਗਲ ਕਰੇ ਆਕਾਰ

The Lord, by the Hukam of His Command, has created the entire creation.

ਸਾਰੇ ਜੀਅ-ਜੰਤ ਪ੍ਰਭੂ ਆਪ ਹੀ ਆਪਣੇ ਹੁਕਮ-ਅਨੁਸਾਰ ਪੈਦਾ ਕਰਦਾ ਹੈ। ਆਕਾਰ = ਸਰੂਪ, ਜੀਅ ਜੰਤ।

ਆਪੇ ਜਾਣੈ ਸਰਬ ਵੀਚਾਰ

He Himself knows the inner nature of all.

ਸਾਰੇ ਜੀਵਾਂ ਬਾਰੇ ਵਿਚਾਰਾਂ (ਉਹਨਾਂ ਨੂੰ ਕੀਹ ਕੁਝ ਦੇਣਾ ਹੈ) ਪ੍ਰਭੂ ਆਪ ਹੀ ਜਾਣਦਾ ਹੈ। ਸਰਬ ਵੀਚਾਰ = ਸਭ ਜੀਵਾਂ ਬਾਰੇ ਵਿਚਾਰਾਂ।

ਅਖਰ ਨਾਨਕ ਅਖਿਓ ਆਪਿ

O Nanak, He Himself uttered the Word.

ਹੇ ਨਾਨਕ! ਜਿਸ ਮਨੁੱਖ ਨੂੰ ਉਸ ਅਵਿਨਾਸ਼ੀ ਤੇ ਅਖੈ ਪ੍ਰਭੂ ਪਾਸੋਂ ('ਸੂਝ ਬੂਝ' ਦੀ) ਦਾਤ ਮਿਲਦੀ ਹੈ, ਅਖਰ = (ਸੰ: अक्ष्र) ਨਾ ਨਾਸ ਹੋਣ ਵਾਲਾ। ਅਖਿਓ = 'ਅਖਿਉ' ਤੋਂ {ਜੋ ਫ਼ਰਕ (ੁ) ਤੇ (ੋ) ਵਿਚ ਹੈ, ਉਹੀ ਫ਼ਰਕ (ਉ) ਅਤੇ (ਓ) ਵਿਚ ਹੈ}। {ਲਫ਼ਜ਼ 'ਲਖਿਉ' ਲਫ਼ਜ਼ 'ਅਖ੍ਯਯ' ਦਾ ਪ੍ਰਾਕ੍ਰਿਤ ਰੂਪ ਹੈ। 'ਖ੍ਯਯ' ਦਾ ਅਰਥ ਹੈ 'ਨਾਸ'। ਪੰਜਾਬੀ ਰੂਪ ਹੈ 'ਖਉ'। 'ਅਖਿਉ' ਦਾ ਅਰਥ ਹੈ 'ਜਿਸ ਦਾ ਖੈ ਨਾ ਹੋ ਸਕੇ'। ਲਫ਼ਜ਼ 'ਅਖਿਓ' ਦਾ ਅਰਥ ਕਰਨਾ 'ਆਖਿਆ' = ਇਹ ਗ਼ਲਤ ਹੈ; ਗੁਰਬਾਣੀ ਵਿਚ ਕਿਸੇ ਹੋਰ ਥਾਂ ਤੋਂ ਇਹ ਸਹਾਇਤਾ ਨਹੀਂ ਮਿਲਦੀ। 'ਪਾਇਆ' ਤੋਂ 'ਪਾਇਓ' ਹੋ ਸਕਦਾ ਹੈ, 'ਪਇਓ' ਨਹੀਂ ਹੋ ਸਕਦਾ, ਤਿਵੇਂ ਹੀ 'ਆਖਿਆ' ਤੋਂ 'ਅਖਿਓ' ਹੋ ਸਕਦਾ ਹੈ 'ਆਖਿਓ' ਨਹੀਂ}।

ਲਹੈ ਭਰਾਤਿ ਹੋਵੈ ਜਿਸੁ ਦਾਤਿ ॥੨॥

Doubt departs from one who receives this gift. ||2||

ਉਸ ਦੀ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ ॥੨॥ ਲਹੈ = ਲਹਿ ਜਾਂਦੀ ਹੈ। ਭਰਾਤਿ = ਮਨ ਦੀ ਭਟਕਣਾ ॥੨॥