ਥਿਤੀ ਗਉੜੀ ਮਹਲਾ

T'hitee ~ The Lunar Days: Gauree, Fifth Mehl,

ਗਉੜੀ, ਤਿੱਥਾਂ ਪੰਜਵੀਂ ਪਾਤਸ਼ਾਹੀ। ਥਿਤੀ = {ਲਫ਼ਜ਼ 'ਥਿਤਿ' ਤੋਂ ਬਹੁ-ਵਚਨ; ਜਿਵੇਂ 'ਰਾਤਿ' ਤੋਂ 'ਰਾਤੀ', 'ਰੁਤਿ' ਤੋਂ 'ਰੁਤੀ'} ਚੰਦ੍ਰਮਾ ਦੇ ਵਧਣ ਘਟਣ ਦੇ ਹਿਸਾਬ ਦਿਹਾੜਾ। ❀ ਨੋਟ: ਮੱਸਿਆ ਤੋਂ ਪਿਛੋਂ ਚੰਦ੍ਰਮਾ ਸਹਜੇ ਸਹਜੇ ਇਕ ਇਕ 'ਕਲਾ' ਕਰ ਕੇ ਵਧਣਾ ਸ਼ੁਰੂ ਹੁੰਦਾ ਤੇ ਚੌਦਾਂ ਦਿਨਾਂ ਵਿਚ ਮੁਕੰਮਲ ਹੁੰਦਾ ਹੈ, ਜਿਸ ਨੂੰ ਪੂਰਨਮਾਸ਼ੀ ਆਖਦੇ ਹਨ। ਪੂਰਨਮਾਸ਼ੀ ਤੋਂ ਪਿਛੋਂ ਇਕ ਇਕ 'ਕਲਾ' ਕਰ ਕੇ ਘਟਣਾ ਸੁਰੂ ਹੋ ਜਾਂਦਾ ਹੈ, ਤੇ ਆਖ਼ਿਰ ਮੱਸਿਆ ਦੀ ਰਾਤ ਨੂੰ ਉੱਕਾ ਲੋਪ ਹੋ ਜਾਂਦਾ ਹੈ। 'ਥਿਤਿ' ਸੰਸਕ੍ਰਿਤ ਲਫ਼ਜ 'ਤਿਥਿ' ਹੈ, ਭਾਵ ਚੰਦ੍ਰਮਾ ਦੇ ਵਧਣ ਘਟਣ ਦੇ ਹਿਸਾਬ ਦਿਹਾੜਾ। ਇਹਨਾਂ ਦੇ ਨਾਮ ਹਨ: ਏਕਮ, ਦੂਜ, ਤੀਜ, ਚੌਥ, ਪੰਚਮੀ, ਖਟ, ਸੱਤਮੀ, ਅਸ਼ਟਮੀ, ਨੌਮੀ, ਦਸਮੀ, ਏਕਾਦਸ਼ੀ, ਦੁਆਦਸ਼ੀ, ਤ੍ਰਿ੍ਹ੍ਹਓਦਸ਼ੀ, ਚੌਦਸ਼, ਪੂਰਨਮਾਸ਼ੀ। ਪੂਰਨਮਾਸ਼ੀ ਤੋਂ ਪਿਛੋਂ ਫਿਰ ਉਸੇ ਤਰ੍ਹਾਂ ਏਕਮ, ਦੂਜ, ਆਦਿਕ ਤੋਂ ਚੱਲ ਕੇ ਅਖ਼ੀਰ ਉਤੇ ਮੱਸਿਆ।

ਸਲੋਕੁ

Salok:

ਸਲੋਕੁ

ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ

The Creator Lord and Master is pervading the water, the land, and the sky.

ਹੇ ਨਾਨਕ! ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਮਾਲਕ-ਪ੍ਰਭੂ ਜਲ ਵਿਚ ਧਰਤੀ ਵਿਚ ਤੇ ਆਕਾਸ਼ ਵਿਚ ਭਰਪੂਰ ਹੈ, ਜਲਿ = ਪਾਣੀ ਵਿਚ। ਥਲਿ = ਧਰਤੀ ਵਿਚ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ।

ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ ॥੧॥

In so many ways, the One, the Universal Creator has diffused Himself, O Nanak. ||1||

ਉਹ ਇੱਕ ਅਕਾਲ ਪੁਰਖ ਅਨੇਕਾਂ ਹੀ ਤਰੀਕਿਆਂ ਨਾਲ (ਜਗਤ ਵਿਚ ਹਰ ਥਾਂ) ਖਿਲਰਿਆ ਹੋਇਆ ਹੈ ॥੧॥ ਭਾਂਤਿ = ਤਰੀਕੇ। ਪਸਰਿਆ = ਖਿਲਰਿਆ ਹੋਇਆ। ਏਕੰਕਾਰੁ = ਇਕ ਅਕਾਲ ਪੁਰਖ ॥੧॥