ਸਲੋਕੁ ॥
Salok:
ਸਲੋਕ।
ਹਰਿ ਸਿਮਰਤ ਮਨੁ ਤਨੁ ਸੁਖੀ ਬਿਨਸੀ ਦੁਤੀਆ ਸੋਚ ॥
Meditating in remembrance on the Lord, the mind and body find peace; the thought of duality is dispelled.
ਪਰਮਾਤਮਾ ਦਾ ਨਾਮ ਸਿਮਰਦਿਆਂ ਉਸ ਮਨੁੱਖ ਦਾ ਮਨ ਸੁਖੀ ਹੋ ਗਿਆ ਉਸ ਦਾ ਤਨ ਸੁਖੀ ਹੋ ਗਿਆ (ਪ੍ਰਭੂ ਦੀ ਯਾਦ ਤੋਂ ਬਿਨਾ ਉਸ ਦਾ) ਹੋਰ ਹੋਰ ਸਭ ਚਿੰਤਾ-ਫ਼ਿਕਰ ਦੂਰ ਹੋ ਗਿਆ, ਸਿਮਰਤ = ਸਿਮਰਦਿਆਂ। ਬਿਨਸੀ = ਮੁੱਕ ਗਈ। ਦੁਤੀਆ = ਦੂਜੀ, ਹੋਰ ਹੋਰ। ਸੋਚ = ਚਿੰਤਾ-ਫ਼ਿਕਰ।
ਨਾਨਕ ਟੇਕ ਗੋੁਪਾਲ ਕੀ ਗੋਵਿੰਦ ਸੰਕਟ ਮੋਚ ॥੧॥
Nanak takes the support of the Lord of the World, the Lord of the Universe, the Destroyer of troubles. ||1||
ਹੇ ਨਾਨਕ! ਜਿਸ ਮਨੁੱਖ ਨੇ ਸਾਰੇ ਸੰਕਟ ਦੂਰ ਕਰਨ ਵਾਲੇ ਗੋਬਿੰਦ ਗੋਪਾਲ ਦਾ ਆਸਰਾ ਲਿਆ ॥੧॥ ਟੇਕ = ਆਸਰਾ। ਗਪਾਲ = {ਅੱਖਰ 'ਗ' ਦੇ ਨਾਲ ਦੋ ਲਗਾਂ ਹਨ: (ੋ) ਅਤੇ (ੁ) ਅਸਲ ਲਫ਼ਜ਼ 'ਗੋਪਾਲ' ਹੈ, ਇਥੇ 'ਗੁਪਾਲ' ਪੜ੍ਹਨਾ ਹੈ}। ਸੰਕਟ = ਦੁੱਖ ਕਲੇਸ਼। ਮੋਚ = ਨਾਸ ਕਰਨ ਵਾਲਾ ॥੧॥