ਸੰਗੀਤ ਛਪਯ ਛੰਦ

SANGEET CHHAPAI STANZA

ਸੰਗੀਤ ਛਪਯ ਛੰਦ:

ਤਾਗੜਦੀ ਤੁਰ ਬਾਜ ਹੈ ਜਾਗੜਦੀ ਜੋਧਾ ਜਬ ਜੁਟਹਿ

When the warriors will confront one another, the warriors horns will be blown

ਜਦੋਂ ਧੌਂਸੇ (ਤੂਰ) ਵਜਦੇ ਹਨ, (ਤਦੋਂ) ਯੋਧੇ (ਯੁੱਧ ਵਿਚ) ਜੁਟ ਜਾਂਦੇ ਹਨ।

ਲਾਗੜਦੀ ਲੁਥ ਬਿਥੁਰਹਿ ਸਾਗੜਦੀ ਸੰਨਾਹ ਸੁ ਤੁਟਹਿ

The lances will break and the corpses will be scattered

ਲੋਥਾਂ ਖਿਲਰ ਜਾਂਦੀਆਂ ਹਨ, ਚੰਗੇ ਕਵਚ ਟੁਟ ਜਾਂਦੇ ਹਨ।

ਭਾਗੜਦੀ ਭੂਤ ਭੈਰੋ ਪ੍ਰਸਿਧ ਅਰੁ ਸਿਧ ਨਿਹਾਰਹਿ

The Bhairavas and ghosts will run and the adepts will see this spectacle

ਭੂਤ ਵਿਚੋਂ ਪ੍ਰਸਿੱਧ ਭੈਰੋ ਅਤੇ ਸਿੱਧ ਤੇ ਪ੍ਰਸਿੱਧ (ਯੁੱਧ ਦ੍ਰਿਸ਼) ਵੇਖਦੇ ਹਨ।

ਜਾਗੜਦੀ ਜਛ ਜੁਗਣੀ ਜੂਥ ਜੈ ਸਬਦ ਉਚਾਰਹਿ

The Yakshas and Yoginis will hail the warriors

ਜਗ੍ਹਾ ਜਗ੍ਹਾ ਯਕਸ਼ਾਂ ਅਤੇ ਜੋਗਣਾਂ ਦੇ ਝੁੰਡ ਜੈ ਜੈ ਸ਼ਬਦ ਉਚਾਰਨ ਕਰਦੇ ਹਨ।

ਸੰਸਾਗੜਦੀ ਸੁਭਟ ਸੰਜਮ ਅਮਿਟ ਕਾਗੜਦੀ ਕ੍ਰੁਧ ਜਬ ਗਰਜਿ ਹੈ

ਨਾ ਮਿਟਣ ਵਾਲਾ 'ਸੰਜਮ' (ਨਾਂ ਵਾਲਾ) ਮਹਾਨ ਯੋਧਾ ਜਦੋਂ ਕ੍ਰੋਧ ਕਰ ਕੇ (ਰਣ) ਵਿਚ ਗਜੇਗਾ,

ਦੰਦਾਗੜਦੀ ਇਕ ਦੁਰਮਤਿ ਬਿਨਾ ਆਗੜਦੀ ਸੁ ਅਉਰ ਬਰਜਿ ਹੈ ॥੨੩੯॥

When the warriors named Sanjam (Restraint) will thunder in fury, then he will not be opposed by anyone else except Durmat (evil intellect).12.239.

(ਉਦੋਂ) ਬਿਨਾ ਇਕ 'ਦੁਰਮਤਿ' (ਨਾਂ ਵਾਲੇ ਯੋਧੇ ਦੇ) ਅਗੋਂ ਹੋ ਕੇ ਕੋਈ ਵੀ ਨਹੀਂ ਵਰਜੇਗਾ ॥੨੩੯॥

ਜਾਗੜਦੀ ਜੋਗ ਜਯਵਾਨ ਕਾਗੜਦੀ ਕਰਿ ਕ੍ਰੋਧ ਕੜਕਹਿ

ਜੈ ਕਰਨ ਵਾਲਾ 'ਜੋਗ' ਕ੍ਰੋਧਿਤ ਹੋ ਕੇ (ਯੁੱਧ ਵਿਚ) ਕੜਕੇਗਾ।

ਲਾਗੜਦੀ ਲੁਟ ਅਰੁ ਕੁਟ ਤਾਗੜਦੀ ਤਰਵਾਰ ਸੜਕਹਿ

When this hailing warrior yoga (union) will shout in fury, then the swords will create sensation and there will be loot and destruction

(ਵੈਰੀਆਂ ਨੂੰ) ਲੁਟੇ ਅਤੇ ਕੁਟੇਗਾ ਅਤੇ ਤਲਵਾਰ ਨੂੰ ਸੜਕ ਕਰ ਕੇ (ਕਢੇਗਾ)।

ਸਾਗੜਦੀ ਸਸਤ੍ਰ ਸੰਨਾਹ ਪਾਗੜਦੀ ਪਹਿਰ ਹੈ ਜਵਨ ਦਿਨ

ਜਿਸ ਦਿਨ ਸ਼ਸਤ੍ਰ ਅਤੇ ਕਵਚ ਧਾਰਨ ਕਰੇਗਾ,

ਸਾਗੜਦੀ ਸਤ੍ਰੁ ਭਜਿ ਹੈ ਟਾਗੜਦੀ ਟਿਕਿ ਹੈ ਇਕ ਛਿਨ

When he will hold the weapons and wear armour, on the same day all the enemies will flee away, without staying for a moment

(ਉਸ ਵੇਲੇ) ਵੈਰੀ ਭਜ ਜਾਣਗੇ ਅਤੇ ਇਕ ਛਿਣ ਲਈ ਵੀ ਨਹੀਂ ਠਹਿਰਨਗੇ।

ਪੰਪਾਗੜਦੀ ਪੀਅਰ ਸਿਤ ਬਰਣ ਮੁਖ ਸਾਗੜਦੀ ਸਮਸਤ ਸਿਧਾਰ ਹੈ

ਸਾਰਿਆਂ ਦੇ ਮੂੰਹ ਪੀਲੇ ਅਤੇ ਚਿੱਟੇ ਹੋ ਜਾਣਗੇ ਅਤੇ (ਯੁੱਧ ਵਿਚੋਂ) ਭਜ ਜਾਣਗੇ।

ਅੰਆਗੜਦੀ ਅਮਿਟ ਦੁਰ ਧਰਖ ਭਟ ਜਾਗੜਦੀ ਕਿ ਜਿਦਿਨ ਨਿਹਾਰ ਹੈ ॥੨੪੦॥

With yellow faces they will run away on that day, the day on which he, unconquerable warrior will throw his glances on all.13.240.

ਜਿਸ ਦਿਨ ਨਾ ਮਿਟਣ ਵਾਲਾ ਭਿਆਨਕ ਸੂਰਮਾ (ਉਨ੍ਹਾਂ ਨੂੰ) ਵੇਖੇਗਾ ॥੨੪੦॥

ਆਗੜਦੀ ਇਕ ਅਰਚਾਰੁ ਪਾਗੜਦੀ ਪੂਜਾ ਜਬ ਕੁਪਹਿ

ਇਕ 'ਅਰਚਾ' ਅਤੇ (ਦੂਜਾ) ਪੂਜਾ (ਨਾਂ ਦੇ ਯੋਧੇ) ਜਦ ਕ੍ਰੋਧ ਕਰਨਗੇ

ਰਾਗੜਦੀ ਰੋਸ ਕਰਿ ਜੋਸ ਪਾਗੜਦੀ ਪਾਇਨ ਜਬ ਰੁਪਹਿ

When five evils, getting enraged and angry, will stand firmly in the flesd,

ਅਤੇ ਰੋਸ ਕਰ ਕੇ ਜੋਸ਼ ਨਾਲ ਪੈਰ ਗਡ ਦੇਣਗੇ।

ਸਾਗੜਦੀ ਸਤ੍ਰੁ ਤਜਿ ਅਤ੍ਰ ਭਾਗੜਦੀ ਭਜਹਿ ਸੁ ਭ੍ਰਮਿ ਰਣਿ

ਵੈਰੀ ਅਸਤ੍ਰ ਛਡ ਕੇ, ਭਰਮੀਜ ਕੇ (ਬੌਂਦਲਾ ਕੇ) ਰਣ ਵਿਚੋਂ ਭਜ ਜਾਣਗੇ।

ਆਗੜਦੀ ਐਸ ਉਝੜਹਿ ਪਾਗੜਦੀ ਜਣੁ ਪਵਨ ਪਤ੍ਰ ਬਣ

Then all will run away forsaking their arms and weapons like the leaves flying away before the wind

ਇਸ ਤਰ੍ਹਾਂ ਉਖੜ ਜਾਣਗੇ ਮਾਨੋ ਪੌਣ ਨਾਲ ਬਨ ਵਿਚ ਪੱਤਰ (ਉਡ ਪੁਡ ਜਾਂਦੇ ਹੋਣ)।

ਸੰਸਾਗੜਦੀ ਸੁਭਟ ਸਬ ਭਜਿ ਹੈ ਤਾਗੜਦੀ ਤੁਰੰਗ ਨਚਾਇ ਹੈ

ਸਾਰੇ ਯੋਧੇ ਘੋੜਿਆਂ ਨੂੰ ਨਚਾਉਂਦੇ ਹੋਏ ਭਜ ਜਾਣਗੇ।

ਛੰਛਾਗੜਦੀ ਛਤ੍ਰ ਬ੍ਰਿਤਿ ਛਡਿ ਕੈ ਆਗੜਦੀ ਅਧੋਗਤਿ ਜਾਇ ਹੈ ॥੨੪੧॥

When the warriors will cause their running horses to dance, then all the good modifications, forgetting themselves, will experience their downfall.14.241.

(ਜਿਨ੍ਹਾਂ ਨੇ) ਛਾਤ੍ਰ ਬਿਰਤੀ ਛਡ ਦਿੱਤੀ ਹੈ, ਉਹ ਨੀਚ ਗਤਿ ਨੂੰ ਪ੍ਰਾਪਤ ਹੋਣਗੇ ॥੨੪੧॥