ਟੋਡੀ ਮਹਲਾ ੫ ॥
Todee, Fifth Mehl:
ਟੋਡੀ ਪੰਜਵੀਂ ਪਾਤਿਸ਼ਾਹੀ।
ਪ੍ਰਭ ਤੇਰੇ ਪਗ ਕੀ ਧੂਰਿ ॥
O God, I am the dust of Your feet.
ਹੇ ਪ੍ਰਭੂ! ਮੈਨੂੰ ਤੇਰੇ ਚਰਨਾਂ ਦੀ ਧੂੜ ਮਿਲਦੀ ਰਹੇ। ਪ੍ਰਭ = ਹੇ ਪ੍ਰਭੂ! ਪਗ = ਚਰਨ। ਧੂਰਿ = ਖ਼ਾਕ, ਧੂੜ।
ਦੀਨ ਦਇਆਲ ਪ੍ਰੀਤਮ ਮਨਮੋਹਨ ਕਰਿ ਕਿਰਪਾ ਮੇਰੀ ਲੋਚਾ ਪੂਰਿ ॥ ਰਹਾਉ ॥
O merciful to the meek, Beloved mind-enticing Lord, by Your Kind Mercy, please fulfill my yearning. ||Pause||
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਹੇ ਪ੍ਰੀਤਮ! ਹੇ ਮਨਮੋਹਨ! ਮੇਹਰ ਕਰ, ਮੇਰੀ ਤਾਂਘ ਪੂਰੀ ਕਰ ਰਹਾਉ॥ ਪ੍ਰੀਤਮ = ਹੇ ਪ੍ਰੀਤਮ! ਮਨ ਮੋਹਨ = ਹੇ ਮਨ ਨੂੰ ਮੋਹਨ ਵਾਲੇ! ਲੋਚਾ = ਤਾਂਘ। ਪੂਰਿ = ਪੂਰੀ ਕਰ ॥ਰਹਾਉ॥
ਦਹ ਦਿਸ ਰਵਿ ਰਹਿਆ ਜਸੁ ਤੁਮਰਾ ਅੰਤਰਜਾਮੀ ਸਦਾ ਹਜੂਰਿ ॥
In the ten directions, Your Praises are permeating and pervading, O Inner-knower, Searcher of hearts, O Lord ever-present.
ਹੇ ਅੰਤਰਜਾਮੀ! ਤੂੰ ਸਦਾ (ਸਭ ਜੀਵਾਂ ਦੇ) ਅੰਗ-ਸੰਗ ਰਹਿੰਦਾ ਹੈਂ, ਤੇਰੀ ਸੋਭਾ ਸਾਰੇ ਸੰਸਾਰ ਵਿਚ ਖਿਲਰੀ ਰਹਿੰਦੀ ਹੈ। ਦਹਦਿਸ = ਦਸੀਂ ਪਾਸੀਂ, ਸਾਰੇ ਸੰਸਾਰ ਵਿਚ। ਰਵਿ ਰਹਿਆ = ਪਸਰਿਆ ਹੋਇਆ ਹੈ। ਜਸੁ = ਸੋਭਾ। ਅੰਤਰਜਾਮੀ = ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ! ਹਜੂਰਿ = ਅੰਗ-ਸੰਗ।
ਜੋ ਤੁਮਰਾ ਜਸੁ ਗਾਵਹਿ ਕਰਤੇ ਸੇ ਜਨ ਕਬਹੁ ਨ ਮਰਤੇ ਝੂਰਿ ॥੧॥
Those who sing Your Praises, O Creator Lord, those humble beings never die or grieve. ||1||
ਹੇ ਕਰਤਾਰ! ਜੇਹੜੇ ਮਨੁੱਖ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਉਹ (ਮਾਇਆ ਦੀ ਖ਼ਾਤਰ) ਚਿੰਤਾ-ਫ਼ਿਕਰ ਕਰ ਕਰ ਕੇ ਕਦੇ ਭੀ ਆਤਮਕ ਮੌਤ ਨਹੀਂ ਸਹੇੜਦੇ ॥੧॥ ਗਾਵਹਿ = ਗਾਂਦੇ ਹਨ। ਕਰਤੇ = ਹੇ ਕਰਤਾਰ! ਨ ਮਰਤੇ = ਆਤਮਕ ਮੌਤ ਨਹੀਂ ਸਹੇੜਦੇ। ਝੂਰਿ = (ਮਾਇਆ ਦੀ ਖ਼ਾਤਰ) ਕ੍ਰੁੱਝ ਕੇ ॥੧॥
ਧੰਧ ਬੰਧ ਬਿਨਸੇ ਮਾਇਆ ਕੇ ਸਾਧੂ ਸੰਗਤਿ ਮਿਟੇ ਬਿਸੂਰ ॥
The worldly affairs and entanglements of Maya disappear, in the Saadh Sangat, the Company of the Holy; all sorrows are taken away.
(ਜੇਹੜੇ ਮਨੁੱਖ ਕਰਤਾਰ ਦਾ ਜਸ ਗਾਂਦੇ ਰਹਿੰਦੇ ਹਨ) ਸਾਧ ਸੰਗਤਿ ਦੀ ਬਰਕਤਿ ਨਾਲ ਉਹਨਾਂ ਦੇ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ, (ਉਹਨਾਂ ਵਾਸਤੇ ਮਾਇਆ ਦੇ ਧੰਧਿਆਂ ਦੀਆਂ ਫਾਹੀਆਂ ਨਾਸ ਹੋ ਜਾਂਦੀਆਂ ਹਨ।) ਧੰਧ ਬੰਧ = ਧੰਧਿਆਂ ਦੇ ਬੰਧਨ। ਬਿਸੂਰ = ਚਿੰਤਾ-ਫ਼ਿਕਰ।
ਸੁਖ ਸੰਪਤਿ ਭੋਗ ਇਸੁ ਜੀਅ ਕੇ ਬਿਨੁ ਹਰਿ ਨਾਨਕ ਜਾਨੇ ਕੂਰ ॥੨॥੪॥੨੩॥
The comforts of wealth and the enjoyments of the soul - O Nanak, without the Lord, know them to be false. ||2||4||23||
ਦੁਨੀਆ ਦੇ ਸੁਖ, ਧਨ-ਪਦਾਰਥ, ਇਸ ਜਿੰਦ ਨੂੰ ਪਿਆਰੇ ਲੱਗਣ ਵਾਲੇ ਮਾਇਕ ਪਦਾਰਥਾਂ ਦੇ ਭੋਗ- ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਮਨੁੱਖ ਇਹਨਾਂ ਸਭਨਾਂ ਨੂੰ ਝੂਠੇ ਜਾਣਦੇ ਹਨ ॥੨॥੪॥੨੩॥ ਸੰਪਤਿ = ਧਨ ਪਦਾਰਥ। ਜੀਅ ਕੇ = ਜਿੰਦ ਦੇ। ਕੂਰ = ਕੂੜ, ਝੂਠੇ, ਨਾਸਵੰਤ ॥੨॥੪॥੨੩॥