ਏਕ ਨ੍ਰਿਪ ਬਾਚ

Speech of a king :

ਇਕ ਰਾਜੇ ਨੇ ਕਿਹਾ -

ਰੂਆਲ ਛੰਦ

ROOAAL STANZA

ਰੂਆਲ ਛੰਦ:

ਏਕ ਭੂਪਤਿ ਉਚਰੋ ਸੁਨਿ ਲੇਹੁ ਰਾਜਾ ਬੈਨ

ਇਕ ਰਾਜੇ ਨੇ ਕਿਹਾ ਹੇ ਰਾਜਨ! ਬਚਨ ਸੁਣ ਲਵੋ।

ਜਾਨ ਮਾਫ ਕਰੋ ਕਹੋ ਤਬ ਰਾਜ ਰਾਜ ਸੁ ਨੈਨ

One of the kings said, “If you assure the safety of my life, then I can say

ਜੇ ਮੇਰੀ ਜਾਨ ਬਖ਼ਸ਼ੀ ਕਰ ਦਿਓ, ਤਦ ਹੇ ਸੁੰਦਰ ਨੈਣਾਂ ਵਾਲੇ ਰਾਜਿਆਂ ਦੇ ਰਾਜੇ।

ਏਕ ਹੈ ਮੁਨਿ ਸਿੰਧੁ ਮੈ ਅਰੁ ਮਛ ਕੇ ਉਰ ਮਾਹਿ

(ਇਕ ਗੱਲ ਕਹਿੰਦਾ ਹਾਂ)। ਇਕ ਮੁਨੀ ਮੱਛ ਦੇ ਪੇਟ ਵਿਚ ਹੈ ਅਤੇ ਸਮੁੰਦਰ ਵਿਚ ਰਹਿੰਦਾ ਹੈ।

ਮੋਹਿ ਰਾਵ ਬਿਬੇਕ ਭਾਖੌ ਤਾਹਿ ਭੂਪਤਿ ਨਾਹਿ ॥੧੩੧॥

“There is a fish in the sea, in whose belly there is a sage I am speaking the truth ask him and do not ask any of the other kings.131.

ਹੇ ਰਾਜਨ! ਉਸ ਨੂੰ (ਸਾਰੇ) ਰਾਜੇ ਮੋਹ ਅਤੇ ਬਿਬੇਕ ਦਾ ਭੂਪ ਕਹਿੰਦੇ ਹਨ ॥੧੩੧॥

ਏਕ ਦ︀ਯੋਸ ਜਟਧਰੀ ਨ੍ਰਿਪ ਕੀਨੁ ਛੀਰ ਪ੍ਰਵੇਸ

ਇਕ ਦਿਨ ਜਟਾਧਾਰੀ ਰਾਜੇ ਨੇ ਛੀਰ ਸਮੁੰਦਰ ਵਿਚ ਪ੍ਰਵੇਸ਼ ਕੀਤਾ।

ਚਿਤ੍ਰ ਰੂਪ ਹੁਤੀ ਤਹਾ ਇਕ ਨਾਰਿ ਨਾਗਰ ਭੇਸ

“O king! one day Shiva wearing matted locks persistently entered the ocean, where he saw an unparalleled fasciating woman

ਉਥੇ ਇਕ ਚਿਤਰ ਦੇ ਸਮਾਨ ਸੁੰਦਰ ਰੂਪ ਵਾਲੀ ਚਤੁਰ ਭੇਸ ਵਾਲੀ ਇਸਤਰੀ ਸੀ।

ਤਾਸੁ ਦੇਖਿ ਸਿਵੇਸ ਕੋ ਗਿਰ ਬਿੰਦ ਸਿੰਧ ਮਝਾਰ

ਉਸ ਨੂੰ ਵੇਖ ਕੇ ਸ਼ਿਵ ਦੇ ਅਵਤਾਰ ('ਸਿਵੇਸ'-ਦੱਤ) ਦਾ ਵੀਰਜ ਸਮੁੰਦਰ ਵਿਚ ਡਿਗ ਪਿਆ।

ਮਛ ਪੇਟ ਮਛੰਦ੍ਰ ਜੋਗੀ ਬੈਠਿ ਹੈ ਨ੍ਰਿਪ ਬਾਰ ॥੧੩੨॥

Seeing her, his semen was discharged within the ocean and because of that the Yogi Matsyendra is seated within the belly of a fish.132.

ਹੇ ਰਾਜਨ! ਮਛਿੰਦ੍ਰ ਨਾਂ ਦਾ ਯੋਗੀ (ਉਸ ਵੀਰਜ ਤੋਂ ਪੈਦਾ ਹੋ ਕੇ) ਬਾਲਕ ਦਾ ਰੂਪ ਧਾਰ ਕੇ ਮੱਛ ਦੇ ਪੇਟ ਵਿਚ ਬੈਠਾ ਹੈ ॥੧੩੨॥

ਤਾਸੁ ਤੇ ਚਲ ਪੁਛੀਐ ਨ੍ਰਿਪ ਸਰਬ ਬਾਤ ਬਿਬੇਕ

ਇਸ ਲਈ ਹੇ ਰਾਜਨ! ਉਸ ਪਾਸੋਂ ਬਿਬੇਕ ਦੀ ਸਭ ਗੱਲ ਜਾ ਕੇ ਪੁਛਣੀ ਚਾਹੀਦੀ ਹੈ।

ਏਨ ਤੋਹਿ ਬਤਾਇ ਹੈ ਨ੍ਰਿਪ ਭਾਖਿ ਹੋ ਜੁ ਅਨੇਕ

“O king! go and ask him, all these kings, who have been invited by you will not be able to tell you anything

(ਉਹੀ) ਤੁਹਾਨੂੰ ਠੀਕ ਦਸੇਗਾ, ਹੇ ਰਾਜਨ! (ਉਹ) ਹੋਰ ਅਨੇਕ (ਗੱਲਾਂ ਵੀ) ਦਸੇਗਾ।

ਐਸ ਬਾਤ ਸੁਨੀ ਜਬੈ ਤਬ ਰਾਜ ਰਾਜ ਅਵਤਾਰ

ਜਦੋਂ ਇਸ ਤਰ੍ਹਾਂ ਦੀ ਗੱਲ ਰਾਜਿਆਂ ਦੇ ਅਵਤਾਰ ਰਾਜੇ ਨੇ ਸੁਣੀ,

ਸਿੰਧੁ ਖੋਜਨ ਕੋ ਚਲਾ ਲੈ ਜਗਤ ਕੇ ਸਬ ਜਾਰ ॥੧੩੩॥

When the sovereign heard this he went in search of that fish in the ocean taking with him all the nets of the world.133.

(ਤਦ) ਸੰਸਾਰ ਦੇ ਸਾਰੇ ਜਾਲ ਨਾਲ ਲੈ ਕੇ ਸਮੁੰਦਰ ਵਿਚੋਂ ਲਭਣ ਲਈ ਤੁਰ ਗਿਆ ॥੧੩੩॥

ਭਾਤਿ ਭਾਤਿ ਮੰਗਾਇ ਜਾਲਨ ਸੰਗ ਲੈ ਦਲ ਸਰਬ

ਭਾਂਤ ਭਾਂਤ ਦੇ ਜਾਲਾਂ ਨੂੰ ਮੰਗਵਾ ਕੇ, ਸਾਰੇ ਦਲ ਨੂੰ ਨਾਲ ਲੈ ਕੇ

ਜੀਤ ਦੁੰਦਭ ਦੈ ਚਲਾ ਨ੍ਰਿਪ ਜਾਨਿ ਕੈ ਜੀਅ ਗਰਬ

The king proudly moved sounding his drums, taking various types of nets and his army with him

ਜਿਤ ਦਾ ਨਗਾਰਾ ਵਜਾਉਂਦਾ ਹੋਇਆ ਰਾਜਾ ਚਲ ਪਿਆ, ਜਿਸ ਦੇ ਹਿਰਦੇ ਵਿਚ ਗਰਬ ਪਤਾ ਚਲਦਾ ਸੀ।

ਮੰਤ੍ਰੀ ਮਿਤ੍ਰ ਕੁਮਾਰਿ ਸੰਪਤ ਸਰਬ ਮਧਿ ਬੁਲਾਇ

ਮੰਤਰੀ, ਮਿਤਰ ਅਤੇ ਕੁਮਾਰਾਂ ਨੂੰ ਸਭ ਸੰਪੱਤੀ ਸਹਿਤ (ਸਮੁੰਦਰ) ਵਿਚ ਬੁਲਾ ਲਿਆ

ਸਿੰਧ ਜਾਰ ਡਰੇ ਜਹਾ ਤਹਾ ਮਛ ਸਤ੍ਰੁ ਡਰਾਇ ॥੧੩੪॥

He called all this ministers, friends, princes etc., and threw his nets here and there in the ocean all the fish were frightened.134.

ਅਤੇ ਮੱਛ ਵੈਰੀ ਨੂੰ ਡਰਾਉਂਦੇ ਹੋਇਆਂ ਜਿਥੇ ਕਿਥੇ ਸਮੁੰਦਰ ਵਿਚ ਜਾਲ ਪਵਾ ਦਿੱਤੇ ॥੧੩੪॥

ਭਾਤਿ ਭਾਤਨ ਮਛ ਕਛਪ ਅਉਰ ਜੀਵ ਅਪਾਰ

ਭਾਂਤ ਭਾਂਤ ਦੇ ਮੱਛ, ਕੱਛੂਏ ਅਤੇ ਹੋਰ ਅਪਾਰ

ਬਧਿ ਜਾਰਨ ਹ੍ਵੈ ਕਢੇ ਤਬ ਤਿਆਗਿ ਪ੍ਰਾਨ ਸੁ ਧਾਰ

Various types of fish, tortoises and other beings, came out being entrapped in nets and began to die

ਜੀਵ ਜਾਲਾਂ ਵਿਚ ਬੰਨ੍ਹ ਕੇ (ਬਾਹਰ) ਕਢੇ, ਤਦ (ਉਹ) ਪ੍ਰਾਣ ਤਿਆਗ ਕੇ ਚਲੇ ਗਏ।

ਸਿੰਧੁ ਤੀਰ ਗਏ ਜਬੈ ਜਲ ਜੀਵ ਏਕੈ ਬਾਰ

(ਅਜਿਹੀ ਸੰਕਟ ਦੀ ਘੜੀ ਵਿਚ) ਸਾਰੇ ਜੀਵ ਇਕੋ ਵਾਰ ਇਕੱਠੇ ਹੋ ਕੇ ਸਮੁੰਦਰ ਪਾਸ ਚਲੇ ਗਏ।

ਐਸ ਭਾਤਿ ਭਏ ਬਖਾਨਤ ਸਿੰਧੁ ਪੈ ਮਤ ਸਾਰ ॥੧੩੫॥

Then all the beings of water went before the god of ocean and described the cause of their worry.135.

(ਉਹ ਸਾਰੇ) ਸ੍ਰੇਸ਼ਠ ਮਤ ਵਾਲੇ ਸਮੁੰਦਰ ਪ੍ਰਤਿ ਇਸ ਤਰ੍ਹਾਂ ਕਹਿਣ ਲਗੇ ॥੧੩੫॥

ਬਿਪ ਕੋ ਧਰਿ ਸਿੰਧੁ ਮੂਰਤਿ ਆਇਯੋ ਤਿਹ ਪਾਸਿ

ਸਮੁੰਦਰ ਬ੍ਰਾਹਮਣ ਰੂਪ ਧਾਰ ਕੇ ਉਸ (ਰਾਜੇ) ਪਾਸ ਆ ਗਿਆ।

ਰਤਨ ਹੀਰ ਪ੍ਰਵਾਲ ਮਾਨਕ ਦੀਨ ਹੈ ਅਨਿਆਸ

The ocean dame before the king in the guise of Brahmin and offering gems, diamonds, pearls etc. to the king, he said :

(ਉਸ ਨੇ) ਬਿਨਾ ਯਤਨ ਕੀਤੇ ਰਤਨ, ਹੀਰੇ, ਪ੍ਰਬਲ ਅਤੇ ਮਾਣਕ ਲਿਆ ਦਿੱਤੇ (ਅਤੇ ਕਿਹਾ)

ਜੀਵ ਕਾਹਿ ਸੰਘਾਰੀਐ ਸੁਨਿ ਲੀਜੀਐ ਨ੍ਰਿਪ ਬੈਨ

ਹੇ ਰਾਜਨ! (ਮੇਰੀ) ਗੱਲ ਸੁਣੋ, ਜੀਵਾਂ ਨੂੰ ਕਿਸ ਲਈ ਮਾਰ ਰਹੇ ਹੋ।

ਜਉਨ ਕਾਰਜ ਕੋ ਚਲੇ ਤੁਮ ਸੋ ਨਹੀ ਇਹ ਠੈਨ ॥੧੩੬॥

“Why are you killing the being ?, because the purpose for which you have come here will not be fulfilled here.”136.

ਜਿਸ ਕਾਰਜ ਲਈ ਤੁਸੀਂ ਚਲ ਕੇ ਆਏ ਹੋ, ਉਹ ਇਸ ਸਾਥਾਨ ਤੇ ਨਹੀਂ ਹੈ ॥੧੩੬॥