ਮਃ ੩ ॥
Third Mehl:
ਤੀਜੀ ਪਾਤਿਸ਼ਾਹੀ।
ਸੂਹਾ ਰੰਗੁ ਵਿਕਾਰੁ ਹੈ ਕੰਤੁ ਨ ਪਾਇਆ ਜਾਇ ॥
The red color is vain and useless; it cannot help you obtain your Husband Lord.
(ਜਿਵੇਂ) ਚੁਹਚੁਹਾ ਰੰਗ (ਇਸਤ੍ਰੀ ਦੇ ਮਨ ਨੂੰ ਖਿੱਚ ਪਾਂਦਾ ਹੈ, ਤਿਵੇਂ) ਵਿਕਾਰ (ਜੀਵ-ਇਸਤ੍ਰੀ ਨੂੰ) ਖਿੱਚਦਾ ਹੈ (ਇਸ ਖਿੱਚ ਵਿਚ ਫਸਿਆਂ) ਖਸਮ-ਪ੍ਰਭੂ ਨਹੀਂ ਮਿਲ ਸਕਦਾ, ਵਿਕਾਰੁ = ਪਾਪ, ਮੰਦ ਕਰਮ।
ਇਸੁ ਲਹਦੇ ਬਿਲਮ ਨ ਹੋਵਈ ਰੰਡ ਬੈਠੀ ਦੂਜੈ ਭਾਇ ॥
This color does not take long to fade; she who loves duality, ends up a widow.
(ਵਿਕਾਰ ਦੇ) ਇਸ (ਚੁਹਚੁਹੇ ਰੰਗ) ਦੇ ਉਤਰਦਿਆਂ ਢਿੱਲ ਭੀ ਨਹੀਂ ਲੱਗਦੀ (ਸੋ) ਮਾਇਆ ਦੇ ਮੋਹ ਵਿਚ (ਫਸੀ ਜੀਵ-ਇਸਤ੍ਰੀ ਨੂੰ) ਰੰਡੀ ਹੋਈ ਜਾਣੋ। ਬਿਲਮ = ਦੇਰੀ, ਢਿੱਲ।
ਮੁੰਧ ਇਆਣੀ ਦੁੰਮਣੀ ਸੂਹੈ ਵੇਸਿ ਲੋੁਭਾਇ ॥
She who loves to wear her red dress is foolish and double-minded.
ਜੋ (ਮਾਇਆ ਦੇ) ਚੁਹਚੁਹੇ ਵੇਸ ਵਿਚ ਲੁਭਿਤ ਹੈ ਉਹ (ਜੀਵ-) ਇਸਤ੍ਰੀ ਅੰਞਾਣੀ ਹੈ ਉਸ ਦਾ ਮਨ ਸਦਾ ਡੋਲਦਾ ਹੈ। ਮੁੰਧ = ਇਸਤ੍ਰੀ। ਦੁੰਮਣੀ = ਦੁਚਿੱਤੀ। ਵੇਸਿ = ਵੇਸ ਵਿਚ। ਲਭਾਇ = {ਅੱਖਰ 'ਲ' ਦੀਆਂ ਮਾਤ੍ਰਾਂ (ੋ) ਤੇ (ੁ) ਵਿਚੋਂ ਏਥੇ (ੁ) ਪੜ੍ਹਨਾ ਹੈ; ਅਸਲ ਲਫ਼ਜ਼ 'ਲੋਭਾਇ' ਹੈ}।
ਸਬਦਿ ਸਚੈ ਰੰਗੁ ਲਾਲੁ ਕਰਿ ਭੈ ਭਾਇ ਸੀਗਾਰੁ ਬਣਾਇ ॥
So make the True Word of the Shabad your red dress, and let the Fear of God, and the Love of God, be your ornaments and decorations.
(ਜੋ ਜੋ ਜੀਵ-ਇਸਤ੍ਰੀ) ਸੱਚੇ ਸਬਦ ਦੀ ਰਾਹੀਂ (ਪ੍ਰਭੂ-ਨਾਮ ਦਾ ਪੱਕਾ) ਲਾਲ ਰੰਗ ਬਣਾ ਕੇ, ਪ੍ਰਭੂ ਦੇ ਡਰ ਤੇ ਪ੍ਰੇਮ ਦੀ ਰਾਹੀਂ (ਆਪਣੇ ਮਨ ਦਾ) ਸੋਹਜ ਬਣਾਂਦੀ ਹੈ, ਭਾਇ = ਪ੍ਰੇਮ ਦੀ ਰਾਹੀਂ। ਸੀਗਾਰੁ = ਸਜਾਵਟ, ਸੋਹਜ।
ਨਾਨਕ ਸਦਾ ਸੋਹਾਗਣੀ ਜਿ ਚਲਨਿ ਸਤਿਗੁਰ ਭਾਇ ॥੨॥
O Nanak, she is a happy soul-bride forever, who walks in harmony with the Will of the True Guru. ||2||
ਜੋ ਸਤਿਗੁਰੂ ਦੇ ਪਿਆਰ ਵਿਚ (ਇਸ ਜੀਵਨ-ਪੰਧ ਤੇ) ਤੁਰਦੀਆਂ ਹਨ, ਹੇ ਨਾਨਕ! ਉਹ ਸਦਾ ਸੁਹਾਗ ਭਾਗ ਵਾਲੀਆਂ ਹਨ ॥੨॥ ਜਿ = ਜੋ (ਜੀਵ-ਇਸਤ੍ਰੀਆਂ) ॥੨॥