ਚੌਪਈ ॥
ਚੌਪਈ:
ਪ੍ਰਾਤ ਸਭੈ ਖੋਜਨ ਨ੍ਰਿਪ ਲਾਗੇ ॥
ਸਵੇਰ ਹੋਣ ਤੇ ਸਾਰੇ ਰਾਜੇ ਨੂੰ ਖੋਜਣ ਲਗੇ।
ਰਾਨਿਨ ਸਹਿਤ ਸੋਕ ਅਨੁਰਾਗੇ ॥
ਰਾਣੀਆਂ ਸਮੇਤ (ਸਾਰੇ ਕਰਮਚਾਰੀ) ਸੋਗ ਵਿਚ ਦੁਖੀ ਹੋ ਗਏ।
ਖਤਿਯਾ ਪਰੇ ਰਾਵ ਜੂ ਪਾਏ ॥
(ਉਨ੍ਹਾਂ ਨੇ) ਰਾਜੇ ਨੂੰ ਟੋਏ ਵਿਚ ਪਿਆ ਵੇਖਿਆ।
ਤਹ ਤੇ ਕਾਢਿ ਧਾਮ ਲੈ ਆਏ ॥੫॥
ਉਥੋਂ ਕਢ ਕੇ ਘਰ ਲੈ ਆਏ ॥੫॥
ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਚੁਰਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੪॥੩੬੪੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੯੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੯੪॥੩੬੪੦॥ ਚਲਦਾ॥