ਸਲੋਕੁ ਮਃ

Salok, First Mehl:

ਸਲੋਕ ਪਹਿਲੀ ਪਾਤਸ਼ਾਹੀ।

ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ

False is the king, false are the subjects; false is the whole world.

ਇਹ ਸਾਰਾ ਜਗਤ ਛਲ ਰੂਪ ਹੈ (ਜਿਵੇਂ ਮਦਾਰੀ ਦਾ ਸਾਰਾ ਤਮਾਸ਼ਾ ਛਲ ਰੂਪ ਹੈ), (ਇਸ ਵਿਚ ਕੋਈ) ਰਾਜਾ (ਹੈ, ਤੇ ਕਈ ਲੋਕ) ਪਰਜਾ (ਹਨ)। ਇਹ ਭੀ (ਮਦਾਰੀ ਦੇ ਰੁਪਏ ਤੇ ਖੋਪੇ ਆਦਿਕ ਵਿਖਾਣ ਵਾਂਗ) ਛਲ ਹੀ ਹਨ। ਕੂੜੁ = ਛਲ, ਭਰਮ (ਨੋਟ: ਸ਼ਬਦ 'ਕੂੜੁ' ਵਿਸ਼ੇਸ਼ਣ ਨਹੀਂ ਹੈ, 'ਨਾਂਵ' ਹੈ ਅਤੇ ਪੁਲਿੰਗ ਹੈ। ਇਹੀ ਕਾਰਨ ਹੈ ਕਿ 'ਮਾੜੀ', 'ਕਾਇਆ', 'ਬੀਬੀ' ਆਦਿਕ ਇਸਤ੍ਰੀ ਲਿੰਗ ਸ਼ਬਦਾਂ ਨਾਲ ਭੀ ਸ਼ਬਦ 'ਕੂੜੁ' ਪੁਲਿੰਗ ਇਕ-ਵਚਨ ਹੀ ਹੈ)।

ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ

False is the mansion, false are the skyscrapers; false are those who live in them.

(ਇਸ ਜਗਤ ਵਿਚ ਕਿਤੇ ਇਹਨਾਂ ਰਾਜਿਆਂ ਦੇ) ਸ਼ਾਮਿਆਨੇ ਤੇ ਮਹਲ ਮਾੜੀਆਂ (ਹਨ, ਇਹ) ਭੀ ਛਲ ਰੂਪ ਹਨ, ਤੇ ਇਹਨਾਂ ਵਿਚ ਵੱਸਣ ਵਾਲਾ (ਰਾਜਾ) ਭੀ ਛਲ ਹੀ ਹੈ। ਮੰਡਪ = ਸ਼ਾਮਿਆਨੇ। ਮਾੜੀ = ਮਹਲ। ਬੈਸਣਹਾਰੁ = (ਮਹਲ ਵਿਚ) ਵੱਸਣ ਵਾਲਾ।

ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨੑਣਹਾਰੁ

False is gold, and false is silver; false are those who wear them.

ਸੋਨਾ, ਚਾਂਦੀ (ਅਤੇ ਸੋਨੇ ਚਾਂਦੀ ਨੂੰ ਪਹਿਨਣ ਵਾਲੇ ਭੀ) ਭਰਮ ਰੂਪ ਹੀ ਹਨ, ਰੁਪਾ = ਚਾਂਦੀ।

ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ

False is the body, false are the clothes; false is incomparable beauty.

ਇਹ ਸਰੀਰਕ ਅਕਾਰ, (ਸੋਹਣੇ ਸੋਹਣੇ) ਕੱਪੜੇ ਅਤੇ (ਸਰੀਰਾਂ ਦਾ) ਬੇਅੰਤ ਸੋਹਣਾ ਰੂਪ ਇਹ ਭੀ ਸਾਰੇ ਛਲ ਹੀ ਹਨ (ਪ੍ਰਭੂ-ਮਦਾਰੀ ਤਮਾਸ਼ੇ ਆਏ ਜੀਵਾਂ ਨੂੰ ਖ਼ੁਸ਼ ਕਰਨ ਵਾਸਤੇ ਵਿਖਾ ਹਿਹਾ ਹੈ)। ਕਾਇਆ = ਸਰੀਰ। ਅਪਾਰੁ = ਬੇਅੰਤ, ਬਹੁਤ।

ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ

False is the husband, false is the wife; they mourn and waste away.

(ਪ੍ਰਭੂ ਨੇ ਕਿਤੇ) ਮਨੁੱਖ (ਬਣਾ ਦਿੱਤੇ ਹਨ, ਕਿਤੇ) ਇਸਤ੍ਰੀਆਂ; ਇਹ ਸਾਰੇ ਭੀ ਛਲ ਰੂਪ ਹਨ, ਜੋ (ਇਸ ਇਸਤ੍ਰੀ ਮਰਦ ਵਾਲੇ ਸੰਬੰਧ-ਰੂਪ ਛਲ ਵਿਚ) ਖਚਿਤ ਹੋ ਕੇ ਖ਼ੁਆਰ ਹੋ ਰਹੇ ਹਨ। ਮੀਆ = ਖਸਮ, ਪਤੀ। ਬੀਬੀ = ਬੀਵੀ, ਔਰਤ, ਇਸਤ੍ਰੀ। ਖਪਿ = ਖਪ ਕੇ, ਖਚਿਤ ਹੋ ਕੇ। ਖਾਰੁ = ਖੁਆਰ, ਜ਼ਲੀਲ, ਬੇਇੱਜ਼ਤ।

ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ

The false ones love falsehood, and forget their Creator.

(ਇਸ ਦ੍ਰਿਸ਼ਟਮਾਨ) ਛਲ ਵਿਚ ਫਸੇ ਹੋਏ ਜੀਵ ਦਾ ਛਲ ਵਿਚ ਮੋਹ ਪੈ ਗਿਆ ਹੈ, ਇਸ ਕਰਕੇ ਇਸ ਨੂੰ ਆਪਣਾ ਪੈਦਾ ਕਰਨ ਵਾਲਾ ਭੁੱਲ ਗਿਆ ਹੈ। ਕੂੜਿ = ਕੂੜ ਵਿਚ, ਛਲ ਵਿਚ। ਕੂੜੈ = ਕੂੜੇ ਮਨੁੱਖ ਦਾ, ਛਲ ਵਿਚ ਫਸੇ ਹੋਏ ਜੀਵ ਦਾ।

ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ

With whom should I become friends, if all the world shall pass away?

(ਇਸ ਨੂੰ ਯਾਦ ਨਹੀਂ ਰਹਿ ਗਿਆ ਕਿ) ਸਾਰਾ ਜਗਤ ਨਾਸਵੰਤ ਹੈ, ਕਿਸੇ ਨਾਲ ਭੀ ਮੋਹ ਨਹੀਂ ਪਾਣਾ ਚਾਹੀਦਾ। ਕੀਚੈ = ਕੀਤੀ ਜਾਏ।

ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ

False is sweetness, false is honey; through falsehood, boat-loads of men have drowned.

(ਇਹ ਸਾਰਾ ਜਗਤ ਹੈ ਤਾਂ ਛਲ, ਪਰ ਇਹ) ਛਲ (ਸਾਰੇ ਜੀਵਾਂ ਨੂੰ) ਪਿਆਰਾ ਲੱਗ ਰਿਹਾ ਹੈ, ਸ਼ਹਿਦ (ਵਾਂਗ) ਮਿੱਠਾ ਲੱਗਦਾ ਹੈ, ਇਸ ਤਰ੍ਹਾਂ ਇਹ ਛਲ ਸਾਰੇ ਜੀਵਾਂ ਨੂੰ ਡੋਬ ਰਿਹਾ ਹੈ। ਮਿਠਾ = ਸੁਆਦਲਾ, ਪਿਆਰਾ। ਪੂਰੁ = (ਜ਼ਿੰਦਗੀ-ਰੂਪ ਬੇੜੀ ਹੈ, ਸਾਰੇ ਜੀਵ ਇਸ ਦਾ 'ਪੂਰ' ਹਨ); ਸਾਰੇ ਜੀਵ।

ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥੧॥

Nanak speaks this prayer: without You, Lord, everything is totally false. ||1||

(ਹੇ ਪ੍ਰਭੂ!) ਨਾਨਕ (ਤੇਰੇ ਅੱਗੇ) ਅਰਜ਼ ਕਰਦਾ ਹੈ ਕਿ ਤੈਥੋਂ ਬਿਨਾ (ਇਹ ਜਗਤ) ਛਲ ਹੈ ॥੧॥ ਨਾਨਕੁ ਵਖਾਣੈ = ਨਾਨਕ ਆਖਦਾ ਹੈ। ਕੂੜੋ ਕੂੜੀ = ਕੂੜ ਹੀ ਕੂੜ, ਛਲ ਹੀ ਛਲ।੧। ❀ ਨੋਟ: ਇਸ ਸਲੋਕ ਵਿਚ ਸ਼ਬਦ 'ਕੂੜੁ', 'ਕੂੜਿ' ਅਤੇ 'ਕੂੜੈ' ਤ੍ਰੈਵੇਂ ਸਮਝਣ-ਜੋਗ ਹਨ। 'ਕੂੜੁ' ਨਾਂਵ (noun) ਹੈ, ਕਰਤਾ ਕਾਰਕ, ਇਕ-ਵਚਨ। 'ਕੂੜਿ' ਸ਼ਬਦ 'ਕੂੜੁ' ਤੋਂ ਅਧਿਕਰਣ ਕਾਰਕ, ਇਕ-ਵਚਨ ਹੈ। 'ਕੂੜੈ' ਸ਼ਬਦ 'ਕੂੜਾ' ਤੋਂ ਸੰਬੰਧ ਕਾਰਕ, ਇਕ-ਵਚਨ ਹੈ। ਚੇਤੇ ਰੱਖਣ ਦੀ ਲੋੜ ਹੈ ਕਿ ਸ਼ਬਦ 'ਕੂੜੈ' ਸ਼ਬਦ 'ਕੂੜਾ' ਤੋਂ ਹੈ, 'ਕੂੜੁ' ਤੋਂ ਨਹੀਂ। ਸ਼ਬਦ 'ਕੂੜਾ' ਸੰਸਕ੍ਰਿਤ ਦੇ ਸ਼ਬਦ ਕੂਟਕ (क्त्र्टक) ਦਾ ਪ੍ਰਾਕ੍ਰਿਤ ਤੇ ਪੰਜਾਬੀ ਰੂਪ ਹੈ, ਜੋ ਵਿਸ਼ੇਸ਼ਣ ਹੈ ਤੇ ਜਿਸ ਦਾ ਅਰਥ ਹੈ 'ਝੂਠਾ, ਛਲ ਵਿਚ ਫਸਿਆ ਹੋਇਆ' ॥੧॥