ਚੌਪਈ

Chaupaee

ਚੌਪਈ:

ਰੈਨ ਭਈ ਤਸਕਰ ਉਠਿ ਧਾਯੋ

When the night approached, the thief got up and

ਰਾਤ ਹੋਈ ਤਾਂ ਚੋਰ ਉਠ ਕੇ ਤੁਰ ਪਿਆ।

ਸਕਲ ਸ੍ਵਾਨ ਕੋ ਭੇਸ ਬਨਾਯੋ

Disguised himself as a dog.

ਸਾਰਾ ਭੇਸ ਕੁੱਤੇ ਵਰਗਾ ਬਣਾ ਲਿਆ।

ਸਾਹਿਜਹਾ ਕੇ ਗ੍ਰਿਹ ਪਗ ਧਾਰਿਯੋ

He went to the house of Shah Jehan.

ਸ਼ਾਹਜਹਾਨ ਦੇ ਘਰ ਜਾ ਵੜਿਆ

ਗਪੈ ਕਹਤ ਗਪਿਅਹਿ ਨਿਹਾਰਿਯੋ ॥੧॥

He came across a talkative gossiper there.(1)

ਅਤੇ ਉਥੇ ਗੱਪਾਂ ਮਾਰਦੇ ਗਾਲੜੀ ਨੂੰ ਵੇਖਿਆ ॥੧॥

ਏਦਿਲ ਸਾਹ ਨਾਮ ਤਸਕਰ ਬਰ

The name of the thief was Adal Shah.

ਉਸ ਚੋਰ ਦਾ ਨਾਂ ਏਦਿਲ ਸ਼ਾਹ ਸੀ।

ਆਯੋ ਸਾਹਿਜਹਾ ਜੂ ਕੇ ਘਰ

He had come to the house of Shah Jehan.

ਉਹ ਸ਼ਾਹਜਹਾਨ ਦੇ ਘਰ ਆ ਪਹੁੰਚਿਆ।

ਰਾਜ ਮਤੀ ਨਾਰੀ ਹਿਤ ਗਯੋ ਤਹ

For sake of Raj Mati he reached there,

ਉਹ ਰਾਜ ਮਤੀ ਇਸਤਰੀ ਲਈ ਉਥੇ ਜਾ ਪਹੁੰਚਿਆ

ਰਾਜਨ ਕੋ ਰਾਜਾ ਸੋਵਤ ਜਹ ॥੨॥

Where the Raja of the Rajas was slumbering.(2)

ਜਿਥੇ ਰਾਜਿਆਂ ਦਾ ਰਾਜਾ ਸੁੱਤਾ ਪਿਆ ਸੀ ॥੨॥