ਬਿਲਾਵਲੁ ਮਹਲਾ ੫ ॥
Bilaaval, Fifth Mehl:
ਬਿਲਾਵਲ ਪੰਜਵੀਂ ਪਾਤਿਸ਼ਾਹੀ।
ਸਰਬ ਸਿਧਿ ਹਰਿ ਗਾਈਐ ਸਭਿ ਭਲਾ ਮਨਾਵਹਿ ॥
All perfect spiritual powers are obtained, when one sings the Lord's Praises; everyone wishes him well.
ਹੇ ਭਾਈ! ਸਾਰੀਆਂ ਸਿੱਧੀਆਂ ਦੇ ਮਾਲਕ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ, (ਜੇਹੜਾ ਮਨੁੱਖ ਸਿਫ਼ਤਿ-ਸਾਲਾਹ ਕਰਦਾ ਹੈ) ਸਾਰੇ ਲੋਕ (ਉਸ ਦੀ) ਸੁਖ ਮੰਗਦੇ ਹਨ। ਸਰਬ ਸਿਧਿ ਹਰਿ = ਸਾਰੀਆਂ ਸਿੱਧੀਆਂ ਦਾ ਮਾਲਕ ਪਰਮਾਤਮਾ। ਗਾਈਐ = (ਜੇ) ਸਿਫ਼ਤਿ-ਸਾਲਾਹ ਕਰਦੇ ਰਹੀਏ। ਸਭਿ = ਸਾਰੇ ਲੋਕ। ਭਲਾ ਮਨਾਵਹਿ = ਭਲਾ ਮੰਗਦੇ ਹਨ।
ਸਾਧੁ ਸਾਧੁ ਮੁਖ ਤੇ ਕਹਹਿ ਸੁਣਿ ਦਾਸ ਮਿਲਾਵਹਿ ॥੧॥
Everyone calls him holy and spiritual; hearing of him, the Lord's slaves come to meet him. ||1||
ਮੂੰਹੋਂ (ਸਾਰੇ ਲੋਕ ਉਸ ਨੂੰ) ਗੁਰਮੁਖਿ ਗੁਰਮੁਖਿ ਆਖਦੇ ਹਨ, (ਉਸ ਦੇ ਬਚਨ) ਸੁਣ ਕੇ ਸੇਵਕ-ਭਾਵ ਨਾਲ ਉਸ ਦੀ ਚਰਨੀਂ ਲੱਗਦੇ ਹਨ ॥੧॥ ਸਾਧੁ = ਭਲਾ ਮਨੁੱਖ, ਗੁਰਮੁਖਿ। ਤੇ = ਤੋਂ। ਕਰਹਿ = ਆਖਦੇ ਹਨ। ਸੁਣ = ਸੁਣਿ ਕੇ। ਮਿਲਾਵਹਿ = ਮਿਲਦੇ ਹਨ, ਮਿਲਹਿ ॥੧॥
ਸੂਖ ਸਹਜ ਕਲਿਆਣ ਰਸ ਪੂਰੈ ਗੁਰਿ ਕੀਨੑ ॥
The Perfect Guru blesses him with peace, poise, salvation and happiness.
ਹੇ ਭਾਈ! ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਆਤਮਕ ਅਡੋਲਤਾ ਦੇ ਸੁਖ ਆਨੰਦ ਰਸ ਬਖ਼ਸ਼ ਦਿੱਤੇ, ਸਹਜ = ਆਤਮਕ ਅਡੋਲਤਾ। ਰਸ = ਸੁਆਦ। ਪੂਰੈ ਗੁਰਿ = ਪੂਰੇ ਗੁਰੂ ਨੇ।
ਜੀਅ ਸਗਲ ਦਇਆਲ ਭਏ ਹਰਿ ਹਰਿ ਨਾਮੁ ਚੀਨੑ ॥੧॥ ਰਹਾਉ ॥
All living beings become compassionate to him; he remembers the Name of the Lord, Har, Har. ||1||Pause||
ਉਹ ਮਨੁੱਖ ਸਦਾ ਪਰਮਾਤਮਾ ਦੇ ਨਾਮ ਨਾਲ ਸਾਂਝ ਪਾਈ ਰੱਖਦਾ ਹੈ ਅਤੇ (ਪਰਮਾਤਮਾ ਨੂੰ ਸਰਬ-ਵਿਆਪਕ ਜਾਣਦਾ ਹੋਇਆ) ਸਾਰੇ ਜੀਵਾਂ ਉਤੇ ਦਇਆਵਾਨ ਰਹਿੰਦਾ ਹੈ ॥੧॥ ਰਹਾਉ ॥ ਜੀਅ ਸਗਲ = ਸਾਰੇ ਜੀਵਾਂ ਉਤੇ। ਦਇਆਲ = ਦਇਆਵਾਨ। ਚੀਨ੍ਹ੍ਹ = (ਜੇਹੜਾ ਮਨੁੱਖ) ਪਛਾਣਦਾ ਹੈ, ਸਾਂਝ ਪਾਂਦਾ ਹੈ ॥੧॥ ਰਹਾਉ ॥
ਪੂਰਿ ਰਹਿਓ ਸਰਬਤ੍ਰ ਮਹਿ ਪ੍ਰਭ ਗੁਣੀ ਗਹੀਰ ॥
He is permeating and pervading everywhere; God is the ocean of virtue.
(ਉਹਨਾਂ ਨੂੰ ਨਿਸ਼ਚਾ ਹੁੰਦਾ ਹੈ) ਕਿ ਸਾਰੇ ਗੁਣਾਂ ਦਾ ਮਾਲਕ ਅਥਾਹ ਪ੍ਰਭੂ ਸਾਰੇ ਜੀਵਾਂ ਵਿਚ ਵੱਸਦਾ ਹੈ। ਪੂਰਿ ਰਹਿਓ = ਭਰਪੂਰ ਹੈ, ਮੌਜੂਦ ਹੈ। ਸਰਬਤ੍ਰ ਮਹਿ = ਸਭਨਾਂ ਵਿਚ। ਗੁਣੀ = ਗੁਣਾਂ ਦਾ ਮਾਲਕ। ਗਹੀਰ = ਡੂੰਘਾ, ਅਥਾਹ।
ਨਾਨਕ ਭਗਤ ਆਨੰਦ ਮੈ ਪੇਖਿ ਪ੍ਰਭ ਕੀ ਧੀਰ ॥੨॥੮॥੭੨॥
O Nanak, the devotees are in bliss, gazing upon God's abiding stability. ||2||8||72||
ਹੇ ਨਾਨਕ! (ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ) ਭਗਤ ਜਨ ਪ੍ਰਭੂ ਦਾ ਆਸਰਾ ਤੱਕ ਕੇ ਸਦਾ ਆਨੰਦ-ਭਰਪੂਰ ਰਹਿੰਦੇ ਹਨ ॥੨॥੮॥੭੨॥ ਆਨੰਦ ਮੈ = ਆਨੰਦ-ਮਯ, ਆਨੰਦ-ਭਰਪੂਰ। ਪੇਖਿ = ਵੇਖ ਕੇ। ਧੀਰ = ਧਿਰ, ਆਸਰਾ ॥੨॥੮॥੭੨॥