ਅੜਿਲ ॥

ਅੜਿਲ:

ਦਿਵਸ ਖਸਟਮੋ ਜਬੈ ਪਹੂਚ︀ਯੋ ਆਇ ਕੈ ॥

ਜਦੋਂ ਛੇਵਾਂ ਦਿਨ ਹੋਇਆ

ਦੋ ਦੋ ਮਰਦ ਲੌ ਖਾਈ ਗਈ ਖੁਦਾਇ ਕੈ ॥

ਤਾਂ ਦੋ ਦੋ ਮਰਦਾਂ ਜਿੰਨੀ ਡੂੰਘੀ ਖਾਈ ਪੁਟਵਾਈ ਗਈ।

ਗਡਿ ਸੂਰੀ ਜਲ ਊਪਰ ਦਏ ਬਹਾਇ ਕੈ ॥

(ਉਸ ਵਿਚ) (ਲੋਹੇ ਦੇ) ਸੂਲ ਗਡ ਕੇ ਉਪਰ ਪਾਣੀ ਵਹਾ ਦਿੱਤਾ।

ਹੋ ਬਦ︀ਯੋ ਖਲਨ ਸੋ ਜੁਧ ਖਿੰਗ ਖੁਨਸਾਇ ਕੈ ॥੧੯॥

ਆਪ ਉਨ੍ਹਾਂ ਦੁਸ਼ਟਾਂ ਨਾਲ ਯੁੱਧ ਮਿਥ ਕੇ ਘੋੜਿਆਂ ਨੂੰ ਮਛਰਾ ਦਿੱਤਾ ॥੧੯॥

ਪਰਾ ਬੰਧਿ ਕਰਿ ਫੌਜ ਦੋਊ ਠਾਢੀ ਭਈ ॥

(ਰਾਣੀ ਨੇ) ਸੈਨਾ ਨੂੰ ਦੋ ਕਤਾਰਾਂ ਬਣਾ ਕੇ ਖੜਾ ਕਰ ਦਿੱਤਾ।

ਤੀਰ ਤੁਪਕ ਤਰਵਾਰਿ ਮਾਰਿ ਚਿਰ ਲੌ ਦਈ ॥

ਤੀਰਾਂ, ਬੰਦੂਕਾਂ ਅਤੇ ਤਲਵਾਰਾਂ ਦੀ ਚਿਰ ਤਕ ਮਾਰ ਚਲਦੀ ਰਹੀ।

ਭਾਜਿ ਚਲੀ ਤ੍ਰਿਯ ਪਾਛੇ ਕਟਕ ਲਗਾਇ ਕੈ ॥

(ਫਿਰ) ਰਾਣੀ ਆਪਣੀ ਫੌਜ ਨੂੰ ਪਿਛੇ ਲਗਾ ਕੇ ਭਜ ਪਈ। (ਇਹ ਵੇਖ ਕੇ ਵੈਰੀ ਦਲ ਨੇ ਪਿਛਾ ਕੀਤਾ)

ਹੋ ਪਛੇ ਪਖਰਿਯਾ ਪਰੈ ਤੁਰੰਗ ਨਚਾਇ ਕੈ ॥੨੦॥

ਘੋੜਿਆਂ ਨੂੰ ਨਚਾਉਂਦੇ ਹੋਏ ਘੋੜ-ਸਵਾਰ ਖਾਈ ਵਿਚ ਡਿਗ ਕੇ (ਸੂਲਾਂ ਨਾਲ) ਪਛੇ ਗਏ ॥੨੦॥