ਗਉੜੀ ਮਹਲਾ ੫ ॥
Gauree, Fifth Mehl:
ਗਉੜੀ ਪਾਤਸ਼ਾਹੀ ਪੰਜਵੀ।
ਰਾਮ ਰਸਾਇਣਿ ਜੋ ਜਨ ਗੀਧੇ ॥
Those humble beings who are accustomed to the Lord's sublime essence,
(ਹੇ ਭਾਈ!) ਜੇਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਹਰਿ-ਨਾਮ-ਰਸ ਵਿਚ ਮਸਤ ਰਹਿੰਦੇ ਹਨ, ਰਸਾਇਣਿ = ਰਸਾਇਣ ਵਿਚ, ਰਸਾਂ ਦੇ ਘਰ ਹਰਿ-ਨਾਮ ਵਿਚ। ਗੀਧੇ = ਗਿੱਝੇ ਹੋਏ, ਮਸਤ, ਰਚੇ ਹੋਏ।
ਚਰਨ ਕਮਲ ਪ੍ਰੇਮ ਭਗਤੀ ਬੀਧੇ ॥੧॥ ਰਹਾਉ ॥
are pierced through with loving devotional worship of the Lord's Lotus Feet. ||1||Pause||
ਉਹ ਮਨੁੱਖ ਪਰਮਾਤਮਾ ਦੇ ਸੁਹਣੇ ਚਰਨਾਂ ਦੀ ਪ੍ਰੇਮ-ਭਗਤੀ ਵਿੱਚ ਵਿੱਝੇ ਰਹਿੰਦੇ ਹਨ (ਜਿਵੇਂ ਭੌਰਾ ਫੁੱਲ ਵਿਚ ਵਿੱਝ ਜਾਂਦਾ ਹੈ) ॥੧॥ ਰਹਾਉ ॥ ਬੀਧੇ = ਵਿੱਝੇ ਹੋਏ ॥੧॥ ਰਹਾਉ ॥
ਆਨ ਰਸਾ ਦੀਸਹਿ ਸਭਿ ਛਾਰੁ ॥
All other pleasures look like ashes;
(ਹੇ ਭਾਈ! ਉਹਨਾਂ ਮਨੁੱਖਾਂ ਨੂੰ ਦੁਨੀਆ ਦੇ) ਹੋਰ ਸਾਰੇ ਰਸ (ਪ੍ਰਭੂ-ਨਾਮ-ਰਸ ਦੇ ਟਾਕਰੇ ਤੇ) ਸੁਆਹ ਦਿੱਸਦੇ ਹਨ, ਆਨ = {अन्य} ਹੋਰ ਹੋਰ। ਦੀਸਹਿ = ਦਿੱਸਦੇ ਹਨ। ਸਭਿ = ਸਾਰੇ। ਛਾਰੁ = ਸੁਆਹ।
ਨਾਮ ਬਿਨਾ ਨਿਹਫਲ ਸੰਸਾਰ ॥੧॥
without the Naam, the Name of the Lord, the world is fruitless. ||1||
ਪਰਮਾਤਮਾ ਦੇ ਨਾਮ ਤੋਂ ਬਿਨਾ ਸੰਸਾਰ ਦੇ ਸਾਰੇ ਪਦਾਰਥ ਉਹਨਾਂ ਨੂੰ ਵਿਅਰਥ ਜਾਪਦੇ ਹਨ ॥੧॥ ਨਿਹਫਲ = ਵਿਅਰਥ ॥੧॥
ਅੰਧ ਕੂਪ ਤੇ ਕਾਢੇ ਆਪਿ ॥
He Himself rescues us from the deep dark well.
(ਹੇ ਭਾਈ!) ਉਹਨਾਂ ਨੂੰ ਪਰਮਾਤਮਾ) ਆਪ (ਮਾਇਆ ਦੇ ਮੋਹ ਦੇ) ਅੰਨ੍ਹੇ ਖੂਹ ਵਿਚੋਂ ਕੱਢ ਲੈਂਦਾ ਹੈ, ਅੰਧ = ਅੰਨ੍ਹਾ। ਕੂਪ = ਖੂਹ। ਤੇ = ਤੋਂ।
ਗੁਣ ਗੋਵਿੰਦ ਅਚਰਜ ਪਰਤਾਪ ॥੨॥
Wondrous and Glorious are the Praises of the Lord of the Universe. ||2||
(ਜੇਹੜੇ ਮਨੁੱਖ ਪਰਮਾਤਮਾ ਦੇ ਗੁਣ ਗਾਂਦੇ ਹਨ) ਗੋਬਿੰਦ ਦੇ ਗੁਣ ਅਸਚਰਜ ਪਰਤਾਪ ਵਾਲੇ ਹਨ ॥੨॥
ਵਣਿ ਤ੍ਰਿਣਿ ਤ੍ਰਿਭਵਣਿ ਪੂਰਨ ਗੋਪਾਲ ॥
In the woods and meadows, and throughout the three worlds, the Sustainer of the Universe is pervading.
(ਹੇ ਭਾਈ! ਹਰਿ-ਨਾਮ-ਰਸ ਵਿਚ ਮਸਤ ਬੰਦਿਆਂ ਨੂੰ) ਸ੍ਰਿਸ਼ਟੀ ਦਾ ਪਾਲਣਹਾਰ ਪ੍ਰਭੂ ਵਣ ਵਿਚ ਤ੍ਰਿਣ ਵਿਚ ਤਿੰਨ-ਭਵਨੀ ਸੰਸਾਰ ਵਿਚ ਵਿਆਪਕ ਦਿੱਸਦਾ ਹੈ, ਵਣਿ = ਵਣ ਵਿਚ। ਤ੍ਰਿਣਿ = ਤ੍ਰਿਣ ਵਿਚ। ਤ੍ਰਿਭਵਣਿ = ਤਿੰਨਾਂ ਭਵਨਾਂ ਵਾਲੇ ਸੰਸਾਰ ਵਿਚ।
ਬ੍ਰਹਮ ਪਸਾਰੁ ਜੀਅ ਸੰਗਿ ਦਇਆਲ ॥੩॥
The Expansive Lord God is Merciful to all beings. ||3||
ਉਹਨਾਂ ਨੂੰ ਇਹ ਸਾਰਾ ਜਗਤ ਪਰਮਾਤਮਾ ਦਾ ਖਿਲਾਰਾ ਦਿੱਸਦਾ ਹੈ, ਪਰਮਾਤਮਾ ਸਭ ਜੀਵਾਂ ਦੇ ਅੰਗ-ਸੰਗ ਪ੍ਰਤੀਤ ਹੁੰਦਾ ਹੈ, ਤੇ ਦਇਆ ਦਾ ਘਰ ਦਿੱਸਦਾ ਹੈ ॥੩॥ ਪਸਾਰੁ = ਖਿਲਾਰਾ। ਜੀਅ ਸੰਗਿ = ਸਾਰੇ ਜੀਵਾਂ ਨਾਲ ॥੩॥
ਕਹੁ ਨਾਨਕ ਸਾ ਕਥਨੀ ਸਾਰੁ ॥
Says Nanak, that speech alone is excellent,
ਨਾਨਕ ਆਖਦਾ ਹੈ- (ਹੇ ਭਾਈ! ਤੂੰ ਭੀ ਆਪਣੇ ਹਿਰਦੇ ਵਿਚ) ਉਹ ਸਿਫ਼ਤ-ਸਾਲਾਹ ਸੰਭਾਲ, ਸਾਰੁ = ਸਾਂਭ, ਹਿਰਦੇ ਵਿਚ ਸੰਭਾਲ।
ਮਾਨਿ ਲੇਤੁ ਜਿਸੁ ਸਿਰਜਨਹਾਰੁ ॥੪॥੯੪॥੧੬੩॥
which is approved by the Creator Lord. ||4||94||163||
ਜਿਸ (ਸਿਫ਼ਤ-ਸਾਲਾਹ-ਰੂਪ ਕਥਨੀ) ਨੂੰ ਸਿਰਜਣਹਾਰ ਪ੍ਰਭੂ ਆਦਰ-ਸਤਕਾਰ ਦੇਂਦਾ ਹੈ ॥੪॥੯੪॥੧੬੩॥