ਆਸਾ ਮਹਲਾ

Aasaa, Fifth Mehl:

ਆਸਾ ਪੰਜਵੀਂ ਪਾਤਸ਼ਾਹੀ।

ਜਿਸੁ ਨੀਚ ਕਉ ਕੋਈ ਜਾਨੈ

That wretched being, whom no one knows

ਹੇ ਪ੍ਰਭੂ! ਜਿਸ ਮਨੁੱਖ ਨੂੰ ਨੀਵੀਂ ਜਾਤਿ ਦਾ ਸਮਝ ਕੇ ਕੋਈ ਜਾਣਦਾ-ਪਛਾਣਦਾ ਭੀ ਨਹੀਂ, ਨੀਚ ਕਉ = ਨੀਵੀਂ ਜਾਤੀ ਵਾਲੇ ਮਨੁੱਖ ਨੂੰ। ਨ ਜਾਨੈ = ਨਹੀਂ ਜਾਣਦਾ-ਪਛਾਣਦਾ, ਕਿਸੇ ਗਿਣਤੀ ਵਿਚ ਨਹੀਂ ਗਿਣਦਾ।

ਨਾਮੁ ਜਪਤ ਉਹੁ ਚਹੁ ਕੁੰਟ ਮਾਨੈ ॥੧॥

- chanting the Naam, the Name of the Lord, he is honored in the four directions. ||1||

ਤੇਰਾ ਨਾਮ ਜਪਣ ਦੀ ਬਰਕਤਿ ਨਾਲ ਸਾਰੇ ਜਗਤ ਵਿਚ ਉਸ ਦਾ ਆਦਰ-ਮਾਣ ਹੋਣ ਲੱਗ ਪੈਂਦਾ ਹੈ ॥੧॥ ਚਹੁ ਕੁੰਟ = ਚਾਰੇ ਪਾਸੇ, ਸਾਰੇ ਸੰਸਾਰ ਵਿਚ। ਮਾਨੈ = ਮੰਨਿਆ ਜਾਂਦਾ ਹੈ, ਆਦਰ ਪਾਂਦਾ ਹੈ ॥੧॥

ਦਰਸਨੁ ਮਾਗਉ ਦੇਹਿ ਪਿਆਰੇ

I beg for the Blessed Vision of Your Darshan; please, give it to me, O Beloved!

ਹੇ ਪਿਆਰੇ ਪ੍ਰਭੂ! ਮੈਂ ਤੇਰਾ ਦਰਸਨ ਮੰਗਦਾ ਹਾਂ (ਮੈਨੂੰ ਆਪਣੇ ਦਰਸਨ ਦੀ ਦਾਤਿ) ਦੇਹ। ਮਾਗਉ = ਮਾਂਗਉ, ਮੈਂ ਮੰਗਦਾ ਹਾਂ। ਪਿਆਰੇ = ਹੇ ਪਿਆਰੇ!

ਤੁਮਰੀ ਸੇਵਾ ਕਉਨ ਕਉਨ ਤਾਰੇ ॥੧॥ ਰਹਾਉ

Serving You, who, who has not been saved? ||1||Pause||

ਜਿਸ ਜਿਸ ਨੇ ਤੇਰੀ ਸੇਵਾ-ਭਗਤੀ ਕੀਤੀ ਉਸ ਉਸ ਨੂੰ (ਤੂੰ ਆਪਣਾ ਦਰਸਨ ਦੇ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦਿੱਤਾ ॥੧॥ ਰਹਾਉ ॥ ਕਉਨ ਕਉਨ = ਕਿਸ ਕਿਸ ਨੂੰ, ਹਰੇਕ ਨੂੰ ॥੧॥ ਰਹਾਉ ॥

ਜਾ ਕੈ ਨਿਕਟਿ ਆਵੈ ਕੋਈ

That person, whom no one wants to be near

ਹੇ ਪ੍ਰਭੂ! (ਕੰਗਾਲ ਜਾਣ ਕੇ) ਜਿਸ ਮਨੁੱਖ ਦੇ ਨੇੜੇ ਭੀ ਕੋਈ ਨਹੀਂ ਸੀ ਢੁਕਦਾ, ਨਿਕਟਿ = ਨੇੜੇ।

ਸਗਲ ਸ੍ਰਿਸਟਿ ਉਆ ਕੇ ਚਰਨ ਮਲਿ ਧੋਈ ॥੨॥

- the whole world comes to wash the dirt of his feet. ||2||

(ਤੇਰਾ ਨਾਮ ਜਪਣ ਦੀ ਬਰਕਤਿ ਨਾਲ ਫਿਰ) ਸਾਰੀ ਲੋਕਾਈ ਉਸ ਦੇ ਪੈਰ ਮਲ ਮਲ ਕੇ ਧੋਣ ਲੱਗ ਪੈਂਦੀ ਹੈ ॥੨॥ ਸਗਲ = ਸਾਰੀ। ਉਆ ਕੇ = ਉਸ ਦੇ। ਮਲਿ = ਮਲ ਮਲ ਕੇ। ਧੋਈ = ਧੋਂਦੀ ਹੈ ॥੨॥

ਜੋ ਪ੍ਰਾਨੀ ਕਾਹੂ ਆਵਤ ਕਾਮ

That mortal, who is of no use to anyone at all

ਹੇ ਪ੍ਰਭੂ! ਜੇਹੜਾ ਮਨੁੱਖ (ਪਹਿਲਾਂ) ਕਿਸੇ ਦਾ ਕੋਈ ਕੰਮ ਸਵਾਰਨ ਜੋਗਾ ਨਹੀਂ ਸੀ,

ਸੰਤ ਪ੍ਰਸਾਦਿ ਤਾ ਕੋ ਜਪੀਐ ਨਾਮ ॥੩॥

- by the Grace of the Saints, he meditates on the Naam. ||3||

(ਹੁਣ) ਗੁਰੂ ਦੀ ਕਿਰਪਾ ਨਾਲ (ਤੇਰਾ ਨਾਮ ਜਪਣ ਕਰਕੇ) ਉਸ ਨੂੰ ਹਰ ਥਾਂ ਯਾਦ ਕੀਤਾ ਜਾਂਦਾ ਹੈ ॥੩॥ ਸੰਤ ਪ੍ਰਸਾਦਿ = ਗੁਰੂ ਦੀ ਕਿਰਪਾ ਨਾਲ। ਤਾ ਕੋ ਨਾਮ ਜਪੀਐ = ਉਸ ਨੂੰ ਯਾਦ ਕੀਤਾ ਜਾਂਦਾ ਹੈ ॥੩॥

ਸਾਧਸੰਗਿ ਮਨ ਸੋਵਤ ਜਾਗੇ

In the Saadh Sangat, the Company of the Holy, the sleeping mind awakens.

ਹੇ ਮਨ! ਸਾਧ ਸੰਗਤਿ ਵਿਚ ਆ ਕੇ (ਮਾਇਆ ਦੇ ਮੋਹ ਦੀ ਨੀਂਦ ਵਿਚ) ਸੁੱਤੇ ਹੋਏ ਲੋਕ ਜਾਗ ਪੈਂਦੇ ਹਨ (ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲੈਂਦੇ ਹਨ, ਤੇ) ਮਨ = ਹੇ ਮਨ!

ਤਬ ਪ੍ਰਭ ਨਾਨਕ ਮੀਠੇ ਲਾਗੇ ॥੪॥੧੨॥੬੩॥

Then, O Nanak, God seems sweet. ||4||12||63||

ਹੇ ਨਾਨਕ! (ਆਖ-) ਤਦੋਂ ਉਹਨਾਂ ਨੂੰ ਪ੍ਰਭੂ ਜੀ ਪਿਆਰੇ ਲੱਗਣ ਲੱਗ ਪੈਂਦੇ ਹਨ ॥੪॥੧੨॥੬੩॥ ਨਾਨਕ = ਹੇ ਨਾਨਕ! ॥੪॥੧੨॥੬੩॥