ਸਵੈਯਾ ॥
SWAYYA
ਸਵੈਯਾ:
ਯੌ ਸੁਨਿ ਕੈ ਹਰਿ ਕੀ ਬਤੀਆ ਸਜਿ ਕੈ ਦੁਰਜੋਧਨ ਸੈਨ ਸਿਧਾਰਿਓ ॥
Hearing the words of Krishna, Duryodhana marched forward with his bedecked army
ਇਸ ਤਰ੍ਹਾਂ ਸ੍ਰੀ ਕ੍ਰਿਸ਼ਨ ਦੀਆਂ ਗੱਲਾਂ ਸੁਣ ਕੇ, ਦੁਰਯੋਧਨ ਸੈਨਾ ਨੂੰ ਸਜਾ ਕੇ (ਯੁੱਧ ਲਈ) ਤੁਰ ਪਿਆ ਹੈ।
ਭੀਖਮ ਆਗੈ ਭਯੋ ਸੰਗ ਭਾਨੁਜ ਦ੍ਰੋਣ ਕ੍ਰਿਪਾ ਦਿਜ ਸਾਥ ਪਧਾਰਿਓ ॥
There were Bhishma, Dronacharya, Kripacharya etc. with Karana,
ਭੀਸ਼ਮ ਪਿਤਾਮਾ ਅਗੇ ਹੋਇਆ ਹੈ ਅਤੇ (ਉਸ ਦੇ) ਨਾਲ ਕਰਨ (ਭਾਨੁਜ) ਦ੍ਰੋਣਾਚਾਰੀਆ ਅਤੇ ਕ੍ਰਿਪਾਚਾਰੀਆ ਬ੍ਰਾਹਮਣ ਵੀ ਚਲੇ ਹਨ।
ਧਾਇ ਪਰੇ ਅਰਰਾਇ ਸਬੈ ਤਿਹ ਭੂਪਤਿ ਸੋ ਅਤਿ ਹੀ ਰਨ ਪਾਰਿਓ ॥
And all these mighty ones waged a dreadful war with the king Kharag Singh
ਸਾਰੇ ਹੀ ਅਰੜਾ ਕੇ (ਵੈਰੀ ਉਤੇ) ਜਾ ਪਏ ਹਨ ਅਤੇ ਉਨ੍ਹਾਂ ਨੇ ਰਾਜੇ ਨਾਲ ਬਹੁਤ ਤਕੜਾ ਯੁੱਧ ਕੀਤਾ ਹੈ।
ਆਗੇ ਹੁਇ ਭੂਪ ਲਰਿਓ ਨ ਡਰਿਓ ਸਭ ਕਉ ਸਰ ਏਕ ਹੀ ਏਕ ਪ੍ਰਹਾਰਿਓ ॥੧੬੨੬॥
The fought fearlessly advancing forward and he discharged one arrow towards each.1626.
ਰਾਜਾ (ਖੜਗ ਸਿੰਘ) ਅਗੇ ਹੋ ਕੇ ਲੜਿਆ ਹੈ ਅਤੇ (ਬਿਲਕੁਲ ਕਿਸੇ ਪਾਸੋਂ) ਨਹੀਂ ਡਰਿਆ ਹੈ ਅਤੇ ਸਾਰਿਆਂ ਨੂੰ ਇਕ ਇਕ ਹੀ ਬਾਣ ਮਾਰਿਆ ਹੈ ॥੧੬੨੬॥
ਤਬ ਭੀਖਮ ਕੋਪ ਕੀਓ ਮਨ ਮੈ ਇਹ ਭੂਪਤਿ ਪੈ ਬਹੁ ਤੀਰ ਚਲਾਏ ॥
Then Bhishma got infuriated and discharged many arrows towards king
ਤਦ ਭੀਸ਼ਮ ਪਿਤਾਮਾ ਨੇ ਮਨ ਵਿਚ ਕ੍ਰੋਧ ਕੀਤਾ ਅਤੇ ਇਸ ਨੇ ਰਾਜੇ ਉਤੇ ਬਹੁਤ ਸਾਰੇ ਤੀਰ ਚਲਾਏ।
ਆਵਤ ਬਾਨ ਸੋ ਬਾਨ ਕਟੇ ਖੜਗੇਸ ਮਹਾ ਅਸਿ ਲੈ ਕਰਿ ਧਾਏ ॥
Who intercepting all these arrows ran forward with his sword
ਖੜਗ ਸਿੰਘ ਨੇ ਉਸ ਦੇ ਆਉਂਦੇ ਹੋਏ ਬਾਣਾਂ ਨੂੰ ਬਾਣਾਂ ਨਾਲ ਕਟ ਦਿੱਤਾ ਅਤੇ ਹੱਥ ਵਿਚ ਵੱਡੀ ਤਲਵਾਰ ਲੈ ਕੇ ਪੈ ਗਿਆ।
ਹੋਤ ਭਯੋ ਤਹ ਜੁਧੁ ਬਡੋ ਰਿਸਿ ਭੀਖਮ ਕੋ ਨ੍ਰਿਪ ਬੈਨ ਸੁਨਾਏ ॥
ਉਥੇ ਬਹੁਤ ਭਿਆਨਕ ਯੁੱਧ ਹੋਇਆ ਅਤੇ ਰਾਜੇ ਨੇ ਕ੍ਰੋਧਿਤ ਹੋ ਕੇ ਭੀਸ਼ਮ ਨੂੰ ਬੋਲ ਸੁਣਾਏ
ਤਉ ਲਖਿ ਹੋ ਹਮਰੇ ਬਲ ਕਉ ਜਬ ਹੀ ਜਮ ਕੇ ਬਸਿ ਹੋ ਗ੍ਰਿਹ ਜਾਏ ॥੧੬੨੭॥
In that dreadful war, the king said within the hearing of Bhiashma: ‘You will only know my power, when you reach the abode of Yama.’1627.
ਕਿ (ਤੂੰ) ਉਸ ਵੇਲੇ ਮੇਰੇ ਬਲ ਨੂੰ ਜਾਣੇਗਾ ਜਿਸ ਵੇਲੇ ਯਮ ਦੇ ਘਰ ਵਿਚ ਜਾ ਕੇ ਵਸੇਂਗਾ ॥੧੬੨੭॥