ਦੋਹਰਾ ॥

ਦੋਹਰਾ:

ਦੀਨਨ ਕੀ ਰਛਾ ਕਰੀ ਕੌਡੀ ਗਨੀ ਕੁਪਾਇ ॥

(ਇਸਤਰੀਆਂ ਨੇ ਕਿਹਾ, ਤੁਸੀਂ) ਅਸਾਂ ਅਨਾਥਾਂ ਦੀ ਰਖਿਆ ਕੀਤੀ ਹੈ ਅਤੇ ਇਕ ਕੌਡੀ ਪ੍ਰਾਪਤ ਕਰਨਾ ਮਾੜਾ ਸਮਝਿਆ ਹੈ।

ਸਭ ਹੀ ਦਯੋ ਬਹੋਰਿ ਧਨ ਧੰਨ ਕਾਜਿਨ ਕੇ ਰਾਇ ॥੧੪॥

ਫਿਰ ਤੁਸੀਂ ਸਾਰਾ ਧਨ ਦੇ ਦਿੱਤਾ ਹੈ। ਹੇ ਕਾਜ਼ੀਆਂ ਦੇ ਸੁਆਮੀ! (ਤੁਸੀਂ) ਧੰਨ ਹੋ ॥੧੪॥

ਦੁਸਟ ਅਰਿਸਟ ਨਿਵਾਰਿ ਕੈ ਲੀਨੋ ਪਤਹ ਬਚਾਇ ॥

ਦੁਸ਼ਟਾਂ ਅਤੇ ਦੁੱਖਾਂ ਨੂੰ ਹਟਾ ਕੇ ਪਤੀ ਨੂੰ ਬਚਾ ਲਿਆ

ਭਾਤਿ ਭਾਤਿ ਸੇਵਾ ਕਰੀ ਹੀਏ ਹਰਖ ਉਪਜਾਇ ॥੧੫॥

ਅਤੇ ਮਨ ਵਿਚ ਪ੍ਰਸੰਨ ਹੋ ਕੇ ਉਸ ਦੀ ਕਈ ਤਰ੍ਹਾਂ ਨਾਲ ਸੇਵਾ ਕੀਤੀ ॥੧੫॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨਵਿੰਜਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੯॥੨੯੮੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੧੪੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੯॥੨੯੮੯॥ ਚਲਦਾ॥