ਮਹਲਾ ੩ ਗਉੜੀ ਬੈਰਾਗਣਿ ॥
Third Mehl, Gauree Bairaagan:
ਪਾਤਸ਼ਾਹੀ ਤੀਜੀ ਗਊੜੀ ਬੈਰਾਰਣਿ।
ਜੈਸੀ ਧਰਤੀ ਊਪਰਿਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਹੀ ॥
The clouds pour their rain down upon the earth, but isn't there water within the earth as well?
(ਧਰਤੀ ਤੇ ਬੱਦਲ ਦਾ ਦ੍ਰਿਸ਼ਟਾਂਤ ਲੈ ਕੇ ਵੇਖ) ਜਿਹੋ ਜਿਹੀ ਧਰਤੀ ਹੈ ਤਿਹੋ ਜਿਹਾ ਇਸ ਦੇ ਉਪਰਲਾ ਬੱਦਲ ਹੈ ਜੋ ਵਰਖਾ ਕਰਦਾ ਹੈ, ਧਰਤੀ ਵਿਚ ਭੀ (ਉਹੋ ਜਿਹਾ) ਪਾਣੀ ਹੈ (ਜਿਹੋ ਜਿਹਾ ਬੱਦਲ ਵਿਚ ਹੈ)। ਜੈਸੀ = ਜਿਹੋ ਜਿਹੀ। ਊਪਰਿ ਮੇਘੁਲਾ = ਉਤਲਾ ਬੱਦਲ। ਮਧੇ = ਵਿਚ।
ਜੈਸੇ ਧਰਤੀ ਮਧੇ ਪਾਣੀ ਪਰਗਾਸਿਆ ਬਿਨੁ ਪਗਾ ਵਰਸਤ ਫਿਰਾਹੀ ॥੧॥
Water is contained within the earth; without feet, the clouds run around and let down their rain. ||1||
(ਖੂਹ ਪੁੱਟਿਆਂ) ਜਿਵੇਂ ਧਰਤੀ ਵਿਚੋਂ ਪਾਣੀ ਨਿਕਲ ਆਉਂਦਾ ਹੈ, ਜਿਵੇਂ ਬੱਦਲ ਭੀ (ਪਾਣੀ ਦੀ) ਵਰਖਾ ਕਰਦੇ ਫਿਰਦੇ ਹਨ। (ਜੀਵਾਤਮਾ ਤੇ ਪਰਮਾਤਮਾ ਦਾ ਫ਼ਰਕ ਇਉਂ ਹੀ ਸਮਝੋ ਜਿਵੇਂ ਧਰਤੀ ਦਾ ਪਾਣੀ ਤੇ ਬੱਦਲਾਂ ਦਾ ਪਾਣੀ ਹੈ। ਪਾਣੀ ਇਕੋ ਹੀ, ਪਾਣੀ ਉਹੀ ਹੈ। ਜੀਵ ਚਾਹੇ ਮਾਇਆ ਵਿਚ ਫਸਿਆ ਹੋਇਆ ਹੈ ਚਾਹੇ ਉੱਚੀਆਂ ਉਡਾਰੀਆਂ ਲਾ ਰਿਹਾ ਹੈ-ਹੈ ਇਕੋ ਹੀ ਪਰਮਾਤਮਾ ਦੀ ਅੰਸ) ॥੧॥ ਜੈਸੇ = ਜਿਵੇਂ। ਬਿਨੁ ਪਗਾ = ਪੈਰਾਂ ਤੋਂ ਬਿਨਾ, ਬੱਦਲ। ਫਿਰਾਹੀ = ਫਿਰਹਿ, ਫਿਰਦੇ ਹਨ ॥੧॥
ਬਾਬਾ ਤੂੰ ਐਸੇ ਭਰਮੁ ਚੁਕਾਹੀ ॥
O Baba, get rid of your doubts like this.
ਹੇ ਭਾਈ! (ਆਮ ਭੁਲੇਖਾ ਇਹ ਹੈ ਕਿ ਜੀਵ ਪ੍ਰਭੂ ਤੋਂ ਵੱਖਰੀ ਆਪਣੀ ਹਸਤੀ ਮੰਨ ਕੇ ਆਪਣੇ ਆਪ ਨੂੰ ਕਰਮਾਂ ਦੇ ਕਰਨ ਵਾਲੇ ਸਮਝਦੇ ਹਨ ਪਰ) ਤੂੰ ਆਪਣਾ (ਇਹ) ਭੁਲੇਖਾ ਇਹ ਸਰਧਾ ਬਣਾ ਕੇ ਦੂਰ ਕਰ, ਬਾਬਾ = ਹੇ ਭਾਈ! ਐਸੇ = ਇਸ ਤਰ੍ਹਾਂ, ਇਹ ਸਰਧਾ ਬਣਾ ਕੇ।
ਜੋ ਕਿਛੁ ਕਰਤੁ ਹੈ ਸੋਈ ਕੋਈ ਹੈ ਰੇ ਤੈਸੇ ਜਾਇ ਸਮਾਹੀ ॥੧॥ ਰਹਾਉ ॥
As you act, so shall you become, and so you shall go and mingle. ||1||Pause||
ਕਿ ਪ੍ਰਭੂ ਜਿਹੋ ਜਿਹਾ ਕਿਸੇ ਜੀਵ ਨੂੰ ਬਣਾਂਦਾ ਹੈ ਤਿਹੋ ਜਿਹਾ ਉਹ ਜੀਵ ਬਣ ਜਾਂਦਾ ਹੈ, ਤੇ, ਉਸੇ ਹੀ ਪਾਸੇ ਜੀਵ ਰੁਝੇ ਰਹਿੰਦੇ ਹਨ ॥੧॥ ਰਹਾਉ ॥ ਚੁਕਾਹੀ = ਚੁਕਾਹਿ, ਦੂਰ ਕਰ। ਸੋਈ = ਉਹ ਹੀ, ਉਹੋ ਜਿਹਾ। ਤੈਸੇ = ਉਸੇ ਹੀ ਪਾਸੇ। ਜਾਇ = ਜਾ ਕੇ। ਸਮਾਹੀ = ਸਮਾਹਿ, ਰੁਝੇ ਰਹਿੰਦੇ ਹਨ ॥੧॥ ਰਹਾਉ ॥
ਇਸਤਰੀ ਪੁਰਖ ਹੋਇ ਕੈ ਕਿਆ ਓਇ ਕਰਮ ਕਮਾਹੀ ॥
As woman or man, what can anyone do?
ਕੀਹ ਇਸਤ੍ਰੀ ਤੇ ਕੀਹ ਮਰਦ-ਤੈਥੋਂ ਆਕੀ ਹੋ ਕੇ ਕੋਈ ਕੁਝ ਨਹੀਂ ਕਰ ਸਕਦੇ।
ਨਾਨਾ ਰੂਪ ਸਦਾ ਹਹਿ ਤੇਰੇ ਤੁਝ ਹੀ ਮਾਹਿ ਸਮਾਹੀ ॥੨॥
The many and various forms are always Yours, O Lord; they shall merge again into You. ||2||
ਇਹ ਸਭ (ਇਸਤ੍ਰੀਆਂ ਤੇ ਮਰਦ) ਸਦਾ ਤੇਰੇ ਹੀ ਵਖ ਵਖ ਰੂਪ ਹਨ, ਤੇ ਆਖ਼ਰ ਤੇਰੇ ਵਿਚ ਹੀ ਸਮਾ ਜਾਂਦੇ ਹਨ ॥੨॥ ਨਾਨਾ = ਅਨੇਕਾਂ ॥੨॥
ਇਤਨੇ ਜਨਮ ਭੂਲਿ ਪਰੇ ਸੇ ਜਾ ਪਾਇਆ ਤਾ ਭੂਲੇ ਨਾਹੀ ॥
In countless incarnations, I went astray. Now that I have found You, I shall no longer wander.
(ਪਰਮਾਤਮਾ ਦੀ ਯਾਦ ਤੋਂ) ਭੁੱਲ ਕੇ ਜੀਵ ਅਨੇਕਾਂ ਜਨਮਾਂ ਵਿਚ ਪਏ ਰਹਿੰਦੇ ਹਨ, ਜਦੋਂ ਪਰਮਾਤਮਾ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਤਦੋਂ ਕੁਰਾਹੇ ਜਾਣੋਂ ਹਟ ਜਾਂਦੇ ਹਨ। ਭੂਲਿ ਪਰੇ ਸੇ = ਭੂਲੇ ਪਏ ਸਨ। ਜਾ = ਜਦੋਂ। ਤਾ = ਤਦੋਂ।
ਜਾ ਕਾ ਕਾਰਜੁ ਸੋਈ ਪਰੁ ਜਾਣੈ ਜੇ ਗੁਰ ਕੈ ਸਬਦਿ ਸਮਾਹੀ ॥੩॥
It is His work; those who are absorbed in the Word of the Guru's Shabad come to know it well. ||3||
ਜੇ ਜੀਵ ਗੁਰੂ ਦੇ ਸ਼ਬਦ ਵਿਚ ਟਿਕੇ ਰਹਿਣ, ਤਾਂ ਇਹ ਸਮਝ ਪੈਂਦੀ ਹੈ ਕਿ ਜਿਸ ਪਰਮਾਤਮਾ ਦਾ ਇਹ ਜਗਤ ਬਣਾਇਆ ਹੋਇਆ ਹੈ ਉਹੀ ਇਸ ਨੂੰ ਚੰਗੀ ਤਰ੍ਹਾਂ ਸਮਝਦਾ ਹੈ ॥੩॥ ਜਾ ਕਾ = ਜਿਸ (ਪ੍ਰਭੂ) ਦਾ। ਕਾਰਜੁ = ਜਗਤ-ਰਚਨਾ। ਪਰੁ ਜਾਣੈ = ਚੰਗੀ ਤਰ੍ਹਾਂ ਜਾਣਦਾ ਹੈ। ਸਬਦਿ = ਸ਼ਬਦ ਵਿਚ ॥੩॥
ਤੇਰਾ ਸਬਦੁ ਤੂੰਹੈ ਹਹਿ ਆਪੇ ਭਰਮੁ ਕਹਾਹੀ ॥
The Shabad is Yours; You are Yourself. Where is there any doubt?
(ਹੇ ਪ੍ਰਭੂ! ਸਭ ਥਾਂ) ਤੇਰਾ (ਹੀ) ਹੁਕਮ (ਵਰਤ ਰਿਹਾ) ਹੈ, (ਹਰ ਥਾਂ) ਤੂੰ ਆਪ ਹੀ (ਮੌਜੂਦ) ਹੈਂ-(ਜਿਸ ਮਨੁੱਖ ਦੇ ਅੰਦਰ ਇਹ ਨਿਸ਼ਚਾ ਬਣ ਜਾਏ ਉਸ ਨੂੰ) ਭੁਲੇਖਾ ਕਿੱਥੇ ਰਹਿ ਜਾਂਦਾ ਹੈ? ਸਬਦੁ = ਹੁਕਮ। ਕਹਾ ਹੀ = ਕਿੱਥੇ? (ਭਾਵ, ਕਿਤੇ ਨਹੀਂ ਰਹਿ ਜਾਂਦਾ)।
ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ ਜਨਮਿ ਨ ਆਹੀ ॥੪॥੧॥੧੫॥੩੫॥
O Nanak, one whose essence is merged with the Lord's essence does not have to enter the cycle of reincarnation again. ||4||1||15||35||
ਹੇ ਨਾਨਕ! (ਜਿਨ੍ਹਾਂ ਮਨੁੱਖਾਂ ਦੇ ਅੰਦਰੋਂ ਅਨੇਕਤਾ ਦਾ ਭੁਲੇਖਾ ਦੂਰ ਹੋ ਜਾਂਦਾ ਹੈ ਉਹਨਾਂ ਦੀ ਸੁਰਤ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ਜਿਵੇਂ ਹਵਾ ਪਾਣੀ ਆਦਿਕ ਹਰੇਕ) ਤੱਤ (ਆਪਣੇ) ਤੱਤ ਨਾਲ ਮਿਲ ਜਾਂਦਾ ਹੈ। ਅਜੇਹੇ ਮਨੁੱਖ ਮੁੜ ਮੁੜ ਜਨਮ ਵਿਚ ਨਹੀਂ ਆਉਂਦੇ ॥੪॥੧॥੧੫॥੩੫॥ ਸਿਉ = ਨਾਲ। ਪੁਨਰਪਿ = ਮੁੜ ਮੁੜ। ਨ ਆਹੀ = ਨਹੀਂ ਆਉਂਦੇ ॥੪॥