ਚੌਪਈ

CHAUPAI

ਚੌਪਈ:

ਸੁਨਿ ਦੈ ਸ੍ਰਉਨ ਬਾਤ ਕਹੋ ਤੋ ਸੋ

ਕੰਨ ਦੇ ਕੇ ਸੁਣ, ਤੈਨੂੰ ਗੱਲ ਕਹਿੰਦਾ ਹਾਂ।

ਕਵਨ ਜੁਧੁ ਕਰਿ ਜੀਤੈ ਮੋ ਸੋ

“Listen attentively to my words and understand who has been victorious over me in the war?

ਕੌਣ ਮੇਰੇ ਨਾਲ ਯੁੱਧ ਕਰ ਕੇ ਜਿਤ ਸਕਦਾ ਹੈ?

ਖੜਗ ਸਿੰਘ ਮੋ ਅੰਤਰ ਨਾਹੀ

ਖੜਗ ਸਿੰਘ ਅਤੇ ਮੇਰੇ ਵਿਚ ਕੋਈ ਅੰਤਰ ਨਹੀਂ ਹੈ।

ਮੁਹਿ ਸਰੂਪ ਵਰਤਤ ਜਗ ਮਾਹੀ ॥੧੭੩੬॥

There is no difference between me and Kharag Singh and my form only pervades the whole wold.1736.

ਮੇਰਾ ਸਰੂਪ ਹੀ ਜਗਤ ਵਿਚ ਵਿਆਪਤ ਹੈ ॥੧੭੩੬॥

ਸਾਚ ਕਹਿਯੋ ਹੈ ਹੇ ਬਲਿਦੇਵਾ

ਹੇ ਬਲਦੇਵ! (ਮੈਂ) ਸਚ ਕਹਿੰਦਾ ਹਾਂ,

ਪਾਯੋ ਨਹਿਨ ਕਿਸੂ ਇਹ ਭੇਵਾ

“O Balram! I am telling you the truth, none knows about this mystery

(ਪਰ) ਕਿਸੇ ਨੇ ਇਹ ਭੇਦ ਨਹੀਂ ਪਾਇਆ ਹੈ।

ਸੂਰਨ ਮੈ ਕੋਊ ਇਹ ਸਮ ਨਾਹੀ

ਯੋਧਿਆਂ ਵਿਚ ਇਸ ਸਮਾਨ ਕੋਈ ਨਹੀਂ ਹੈ।

ਮੇਰੋ ਨਾਮ ਬਸੈ ਰਿਦ ਮਾਹੀ ॥੧੭੩੭॥

There is no warrior amongst the warriors like him, in whose heart abides my Name with such profundity.1737.

(ਇਸ ਦੇ) ਹਿਰਦੇ ਵਿਚ ਮੇਰਾ ਨਾਮ ਵਸਦਾ ਹੈ ॥੧੭੩੭॥