ਚੌਪਈ ॥
Chaupaee
ਚੌਪਈ:
ਜਬ ਤੇ ਮੈ ਭਵ ਮੋ ਭਵ ਲੀਯੋ ॥
(ਉਰਬਸੀ ਨੇ ਉੱਤਰ ਦਿੱਤਾ) ਜਦ ਦਾ ਮੈਂ ਸੰਸਾਰ ਵਿਚ ਪ੍ਰਗਟ ਹੋਇਆ ਹਾਂ,
ਆਨਿ ਤ੍ਰਿਯਾ ਸੌ ਭੋਗ ਨ ਕੀਯੋ ॥
(Urvassi) ‘Since my birth, I have not made love to many woman.
ਕਿਸੇ ਹੋਰ ਇਸਤਰੀ ਨਾਲ ਭੋਗ ਨਹੀਂ ਕੀਤਾ।
ਜੌ ਐਸੋ ਚਿਤ ਰਿਝਿਯੋ ਤਿਹਾਰੋ ॥
ਜੇ ਤੇਰੇ ਮਨ ਵਿਚ ਇਹ ਭਾਵਨਾ ਪੈਦਾ ਹੋ ਗਈ
ਤੌ ਕਹਾ ਬਸਿ ਚਲਤ ਹਮਾਰੋ ॥੪੯॥
‘But if you ardently desire, I will not restrain myself.(49)
ਤਾਂ ਮੇਰਾ ਕੀ ਵਸ ਚਲ ਸਕਦਾ ਹੈ ॥੪੯॥
ਨ ਪਿਯਾਨ ਧਾਮ ਤਵ ਕਰੋ ॥
(ਮੈਂ) ਤੇਰੇ ਘਰ ਇਸ ਲਈ ਨਹੀਂ ਆ ਰਿਹਾ
ਨਰਕ ਪਰਨ ਤੇ ਅਤਿ ਚਿਤ ਡਰੋ ॥
‘Afraid of going to the hell, I cannot come to your house.
ਕਿ ਨਰਕ ਵਿਚ ਪੈਣ ਤੋਂ ਡਰਦਾ ਹਾਂ।
ਤੁਮ ਹੀ ਧਾਮ ਹਮਾਰੇ ਐਯਹੁ ॥
ਤੂੰ ਹੀ ਮੇਰੇ ਘਰ ਆ ਜਾ
ਮਨ ਭਾਵਤ ਕੋ ਭੋਗ ਕਮੈਯਹੁ ॥੫੦॥
‘You better come to my house and enjoy love-making to your satisfaction.’(50)
ਅਤੇ ਮਨ ਭਾਉਂਦੇ ਭੋਗ ਕਮਾ ਲੈ ॥੫੦॥
ਬਾਤੇ ਕਰਤ ਨਿਸਾ ਪਰਿ ਗਈ ॥
ਗੱਲਾਂ ਕਰਦਿਆਂ ਕਰਦਿਆਂ ਰਾਤ ਪੈ ਗਈ
ਤ੍ਰਿਯ ਕੌ ਕਾਮ ਕਰਾ ਅਤਿ ਭਈ ॥
Talking and talking, the dusk approached and her desire for sex kindled.
ਅਤੇ ਇਸਤਰੀ (ਦੇ ਮਨ ਵਿਚ) ਕਾਮ ਕਲਾ ਬਹੁਤ ਵੱਧ ਗਈ।
ਅਧਿਕ ਅਨੂਪਮ ਭੇਸ ਬਨਾਯੋ ॥
(ਉਸ ਨੇ) ਬਹੁਤ ਸੁੰਦਰ ਭੇਸ ਬਣਾਇਆ
ਤਾ ਕੌ ਤਿਹ ਗ੍ਰਿਹ ਓਰ ਪਠਾਯੋ ॥੫੧॥
She sent him to his house and herself adorned beautiful clothes.’(51)
ਅਤੇ ਉਸ (ਮੋਹਨ) ਨੂੰ ਆਪਣੇ ਘਰ ਭੇਜ ਦਿੱਤਾ ॥੫੧॥
ਤਬ ਮੋਹਨ ਨਿਜੁ ਗ੍ਰਿਹ ਚਲਿ ਆਯੋ ॥
ਤਦ ਮੋਹਨ ਚਲ ਕੇ ਆਪਣੇ ਘਰ ਆ ਗਿਆ
ਅਧਿਕ ਅਨੂਪਮ ਭੇਸ ਬਨਾਯੋ ॥
Mohan retUrned to his house and put on attractive clothes.
ਅਤੇ ਸੁੰਦਰ ਭੇਸ ਬਣਾ ਲਿਆ।
ਟਕਿਯਨ ਕੀ ਚਪਟੀ ਉਰਬਸੀ ॥
ਉਰਬਸੀ ਨੇ ਟਕਿਆਂ ਦੀ ਗੁਥਲੀ (ਦਾ ਨਕਲੀ ਲਿੰਗ ਬਣਾ ਲਿਆ)
ਮੋਮ ਮਾਰਿ ਆਸਨ ਸੌ ਕਸੀ ॥੫੨॥
She hung the bags full of coins around her neck, and, with wax, covered her aasan, part ofthe body in between the two legs).(52)
ਅਤੇ ਮੋਮ ਲਗਾ ਕੇ ਕਾਮ ਆਸਣ (ਗੁਪਤ ਅੰਗ) ਉਤੇ ਕਸ ਲਿਆ ॥੫੨॥
ਬਿਖਿ ਕੋ ਲੇਪ ਤਵਨ ਮੌ ਕੀਯੋ ॥
ਉਸ ਉਤੇ ਵਿਸ਼ ਦਾ ਲੇਪ ਕਰ ਦਿੱਤਾ।
ਸਿਵਹਿ ਰਿਝਾਇ ਮਾਗ ਕਰਿ ਲੀਯੋ ॥
On top of that she applied poison, which she had obtained from the reptiles after pleasing Shiva.
ਉਸ ਨੇ ਸ਼ਿਵ ਨੂੰ ਪ੍ਰਸੰਨ ਕਰ ਕੇ (ਵਰ) ਮੰਗ ਲਿਆ
ਜਾ ਕੇ ਅੰਗ ਤਵਨ ਸੌ ਲਾਗੈ ॥
ਕਿ ਉਹ ਜਿਸ ਦੇ ਅੰਗ ਨਾਲ ਲਗੇ
ਤਾ ਕੈ ਲੈ ਪ੍ਰਾਨਨ ਜਮ ਭਾਗੈ ॥੫੩॥
So that whom-so-ever came in contact, would be poisoned to enable Yama, the god of death, to take the soul away.(53)
ਤਾਂ ਜਮ ਉਸ ਦੇ ਪ੍ਰਾਣ ਲੈ ਕੇ ਭਜ ਜਾਏ ॥੫੩॥
ਤਬ ਲੌ ਨਾਰਿ ਗਈ ਵਹੁ ਆਈ ॥
ਤਦ ਤਕ ਉਹ ਇਸਤਰੀ ਉਥੇ ਆ ਗਈ
ਕਾਮਾਤੁਰ ਹ੍ਵੈ ਕੈ ਲਪਟਾਈ ॥
Then the woman reached there, extremely lured by the urge of the Cupid.
ਅਤੇ ਕਾਮ ਨਾਲ ਆਤੁਰ ਹੋ ਕੇ (ਉਸ ਨਾਲ) ਲਿਪਟ ਗਈ।
ਤਾ ਕੋ ਭੇਦ ਕਛੂ ਨਹਿ ਜਾਨ︀ਯੋ ॥
ਉਸ ਦਾ ਭੇਦ ਉਹ ਨਹੀਂ ਸਮਝਦੀ ਸੀ
ਉਰਬਸਿ ਕੌ ਕਰਿ ਪੁਰਖ ਪਛਾਨ︀ਯੋ ॥੫੪॥
She had not envisaged the truth and had misconstrued Urvassi as a man.(54)
ਅਤੇ ਉਰਬਸੀ ਨੂੰ ਪੁਰਸ਼ ਕਰ ਕੇ ਪਛਾਣਦੀ ਸੀ ॥੫੪॥
ਤਾ ਸੋ ਭੋਗ ਅਧਿਕ ਜਬ ਕੀਨੋ ॥
ਜਦ ਉਸ ਨਾਲ ਬਹੁਤ ਭੋਗ ਕੀਤਾ
ਮਨ ਮੈ ਮਾਨਿ ਅਧਿਕ ਸੁਖ ਲੀਨੋ ॥
With full contentment she made love with her.
ਅਤੇ ਮਨ ਵਿਚ ਅਧਿਕ ਸੁਖ ਮਨਾ ਲਿਆ।
ਬਿਖੁ ਕੇ ਚੜੇ ਮਤ ਤਬ ਭਈ ॥
ਤਦ ਜ਼ਹਿਰ ਦੇ ਚੜ੍ਹਨ ਨਾਲ ਬੇਹੋਸ਼ ਹੋ ਗਈ
ਜਮ ਕੇ ਧਾਮ ਬਿਖੈ ਚਲਿ ਗਈ ॥੫੫॥
When, with the effect of poison, she was extremely exhilarated, she left for the abode of Yama.(55)
ਅਤੇ ਜਮ ਦੇ ਘਰ ਨੂੰ ਚਲੀ ਗਈ ॥੫੫॥
ਉਰਬਸਿ ਜਬ ਤਾ ਕੋ ਬਧ ਕੀਯੋ ॥
ਜਦ ਉਰਬਸੀ ਨੇ ਉਸ ਦਾ ਬਧ ਕਰ ਦਿੱਤਾ
ਸੁਰ ਪੁਰ ਕੋ ਮਾਰਗ ਤਬ ਲੀਯੋ ॥
After when Urvassi had exterminated her, she departed for heaven too.
ਤਦ ਉਸ ਨੇ ਸਵਰਗ ਦਾ ਰਾਹ ਪਕੜਿਆ।
ਜਹਾ ਕਾਲ ਸੁਭ ਸਭਾ ਬਨਾਈ ॥
ਜਿਥੇ ਕਾਲ ਨੇ ਸ਼ੁਭ ਸਭਾ ਲਗਾਈ ਹੋਈ ਸੀ,
ਉਰਬਸਿ ਯੌ ਚਲਿ ਕੈ ਤਹ ਆਈ ॥੫੬॥
Where Dharam Raja had his council in session, she arrived there.(56)
ਉਰਬਸੀ ਚਲ ਕੇ ਉਥੇ ਆ ਗਈ ॥੫੬॥
ਤਾ ਕੌ ਅਮਿਤ ਦਰਬੁ ਤਿਨ ਦੀਯੋ ॥
(ਕਾਲ ਨੇ) ਉਸ ਨੂੰ ਬਹੁਤ ਧਨ ਦਿੱਤਾ
ਮੇਰੋ ਬਡੋ ਕਾਮ ਤੁਮ ਕੀਯੋ ॥
He honoured her saying, ‘You have done a great service to me.
(ਅਤੇ ਕਿਹਾ ਕਿ) ਤੂੰ ਮੇਰਾ ਬਹੁਤ ਵੱਡਾ ਕੰਮ ਕੀਤਾ ਹੈ।
ਨਿਜੁ ਪਤਿ ਕੌ ਜਿਨ ਤ੍ਰਿਯਹਿ ਸੰਘਾਰਿਯੋ ॥
ਜਿਸ ਇਸਤਰੀ ਨੇ ਆਪਣੇ ਪਤੀ ਨੂੰ ਮਾਰਿਆ ਹੈ,
ਤਾ ਕੋ ਤੈ ਇਹ ਭਾਤਿ ਪ੍ਰਹਾਰਿਯੋ ॥੫੭॥
‘The woman who had killed her husband, you have terminated her life like this.’(57)
ਉਸ ਦਾ ਤੂੰ ਇਸ ਤਰ੍ਹਾਂ ਦਾ ਨਾਸ਼ ਕੀਤਾ ਹੈ ॥੫੭॥