ਬਿਲਾਵਲੁ ਮਹਲਾ

Bilaaval, Fifth Mehl:

ਬਿਲਾਵਲ ਪੰਜਵੀਂ ਪਾਤਿਸ਼ਾਹੀ।

ਆਪਨਾ ਪ੍ਰਭੁ ਆਇਆ ਚੀਤਿ

God Himself has come into my consciousness.

ਹੇ ਮੇਰੇ ਵੀਰ! ਹੇ ਮੇਰੇ ਮਿੱਤਰ! ਜਿਸ ਮਨੁੱਖ ਦੇ ਚਿੱਤ ਵਿਚ ਪਿਆਰਾ ਪ੍ਰਭੂ ਆ ਵੱਸਦਾ ਹੈ, ਚੀਤਿ = ਚਿੱਤ ਵਿਚ।

ਦੁਸਮਨ ਦੁਸਟ ਰਹੇ ਝਖ ਮਾਰਤ ਕੁਸਲੁ ਭਇਆ ਮੇਰੇ ਭਾਈ ਮੀਤ ॥੧॥ ਰਹਾਉ

My enemies and opponents have grown weary of attacking me, and now, I have become happy, O my friends and Siblings of Destiny. ||1||Pause||

ਭੈੜੇ ਬੰਦੇ ਅਤੇ ਵੈਰੀ ਉਸ ਨੂੰ ਨੁਕਸਾਨ ਅਪੜਾਣ ਦੇ ਜਤਨ ਕਰਦੇ ਥੱਕ ਜਾਂਦੇ ਹਨ (ਉਸਦਾ ਕੁਝ ਭੀ ਵਿਗਾੜ ਨਹੀਂ ਸਕਦੇ, ਉਸ ਦੇ ਹਿਰਦੇ ਵਿਚ ਸਦਾ) ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥ ਦੁਸਟ = ਭੈੜੇ ਬੰਦੇ। ਰਹੇ ਝਖ ਮਾਰਤ = ਝਖਾਂ ਮਾਰਦੇ ਰਹਿ ਗਏ, ਨੁਕਸਾਨ ਅਪੜਾਣ ਦਾ ਜਤਨ ਕਰ ਕਰ ਕੇ ਥੱਕ ਗਏ। ਕੁਸਲੁ = ਸੁਖ। ਭਾਈ = ਹੇ ਵੀਰ! ਮੀਤ = ਹੇ ਮਿੱਤਰ! ॥੧॥ ਰਹਾਉ ॥

ਗਈ ਬਿਆਧਿ ਉਪਾਧਿ ਸਭ ਨਾਸੀ ਅੰਗੀਕਾਰੁ ਕੀਓ ਕਰਤਾਰਿ

The disease is gone, and all misfortunes have been averted; the Creator Lord has made me His own.

ਹੇ ਮਿੱਤਰ! ਕਰਤਾਰ ਨੇ (ਜਦੋਂ ਭੀ ਕਿਸੇ ਦੀ) ਸਹਾਇਤਾ ਕੀਤੀ, ਉਸ ਦਾ ਹਰੇਕ ਰੋਗ ਦੂਰ ਹੋ ਗਿਆ, (ਉਸ ਨਾਲ ਕਿਸੇ ਦਾ ਭੀ ਕੀਤਾ ਹੋਇਆ) ਕੋਈ ਛਲ ਕਾਮਯਾਬ ਨਾਹ ਹੋਇਆ। ਬਿਆਧਿ = ਸਰੀਰਕ ਰੋਗ। ਉਪਾਧਿ = ਠੱਗੀ, ਫ਼ਰੇਬ, ਧੋਖਾ। ਅੰਗੀਕਾਰੁ = ਸਹਾਇਤਾ, ਪੱਖ। ਕਰਤਾਰਿ = ਕਰਤਾਰ ਨੇ।

ਸਾਂਤਿ ਸੂਖ ਅਰੁ ਅਨਦ ਘਨੇਰੇ ਪ੍ਰੀਤਮ ਨਾਮੁ ਰਿਦੈ ਉਰ ਹਾਰਿ ॥੧॥

I have found peace, tranquility and total bliss, enshrining the Name of my Beloved Lord within my heart. ||1||

ਪ੍ਰੀਤਮ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾਣ ਦੀ ਬਰਕਤ ਨਾਲ ਉਸ ਮਨੁੱਖ ਦੇ ਅੰਦਰ ਸ਼ਾਂਤੀ ਸੁਖ ਅਤੇ ਅਨੇਕਾਂ ਆਨੰਦ ਪੈਦਾ ਹੋ ਗਏ ॥੧॥ ਅਰੁ = ਅਤੇ। ਘਨੇਰੇ = ਅਨੇਕਾਂ। ਰਿਦੈ = ਹਿਰਦੇ ਵਿਚ। ਉਰਹਾਰਿ = ਉਰਧਾਰਿ, ਹਿਰਦੇ ਵਿਚ ਵਸਾ ਕੇ। ਉਰ = ਹਿਰਦਾ ॥੧॥

ਜੀਉ ਪਿੰਡੁ ਧਨੁ ਰਾਸਿ ਪ੍ਰਭ ਤੇਰੀ ਤੂੰ ਸਮਰਥੁ ਸੁਆਮੀ ਮੇਰਾ

My soul, body and wealth are all Your capital; O God, You are my All-powerful Lord and Master.

ਹੇ ਪ੍ਰਭੂ! ਮੇਰੀ ਇਹ ਜਿੰਦ, ਮੇਰਾ ਇਹ ਸਰੀਰ, ਮੇਰਾ ਇਹ ਧਨ-ਸਭ ਕੁਝ ਤੇਰਾ ਦਿੱਤਾ ਸਰਮਾਇਆ ਹੈ। ਤੂੰ ਮੇਰਾ ਸੁਆਮੀ ਸਭ ਤਾਕਤਾਂ ਦਾ ਮਾਲਕ ਹੈਂ। ਜੀਉ = ਜਿੰਦ। ਪਿੰਡੁ = ਸਰੀਰ। ਰਾਸਿ = ਪੂੰਜੀ, ਸਰਮਾਇਆ। ਪ੍ਰਭ = ਹੇ ਪ੍ਰਭੂ! ਸਮਰਥੁ = ਸਾਰੀਆਂ ਤਾਕਤਾਂ ਦਾ ਮਾਲਕ।

ਦਾਸ ਅਪੁਨੇ ਕਉ ਰਾਖਨਹਾਰਾ ਨਾਨਕ ਦਾਸ ਸਦਾ ਹੈ ਚੇਰਾ ॥੨॥੨੫॥੧੧੧॥

You are the Saving Grace of Your slaves; slave Nanak is forever Your slave. ||2||25||111||

ਤੂੰ ਆਪਣੇ ਸੇਵਕ ਨੂੰ (ਉਪਾਧੀਆਂ ਵਿਆਧੀਆਂ ਤੋਂ ਸਦਾ) ਬਚਾਣ ਵਾਲਾ ਹੈਂ। ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਭੀ ਤੇਰਾ ਹੀ ਦਾਸ ਹਾਂ, ਤੇਰਾ ਹੀ ਗ਼ੁਲਾਮ ਹਾਂ (ਮੈਨੂੰ ਤੇਰਾ ਹੀ ਭਰੋਸਾ ਹੈ) ॥੨॥੨੫॥੧੧੧॥ ਕਉ = ਨੂੰ। ਰਾਖਨਹਾਰਾ = ਬਚਾਣ ਵਾਲਾ। ਚੇਰਾ = ਗ਼ੁਲਾਮ ॥੨॥੨੫॥੧੧੧॥