ਚਾਰਿ ਪਦਾਰਥ ਜੇ ਕੋ ਮਾਗੈ ॥

One who prays for the four cardinal blessings

ਜੇ ਕੋਈ ਮਨੁੱਖ (ਧਰਮ, ਅਰਥ, ਕਾਮ, ਮੋਖ) ਚਾਰ ਪਦਾਰਥਾਂ ਦਾ ਲੋੜਵੰਦ ਹੋਵੇ, ਚਾਰਿ ਪਦਾਰਥ = ਧਰਮ, ਅਰਥ, ਕਾਮ, ਮੋਖ। ਕੋ = ਕੋਈ ਮਨੁੱਖ।

ਸਾਧ ਜਨਾ ਕੀ ਸੇਵਾ ਲਾਗੈ ॥

should commit himself to the service of the Saints.

(ਤਾਂ ਉਸ ਨੂੰ ਚਾਹੀਦਾ ਹੈ ਕਿ) ਗੁਰਮੁਖਾਂ ਦੀ ਸੇਵਾ ਵਿਚ ਲੱਗੇ।

ਜੇ ਕੋ ਆਪੁਨਾ ਦੂਖੁ ਮਿਟਾਵੈ ॥

If you wish to erase your sorrows,

ਜੇ ਕੋਈ ਮਨੁੱਖ ਆਪਣਾ ਦੁੱਖ ਮਿਟਾਣਾ ਚਾਹੇ,

ਹਰਿ ਹਰਿ ਨਾਮੁ ਰਿਦੈ ਸਦ ਗਾਵੈ ॥

sing the Name of the Lord, Har, Har, within your heart.

ਤਾਂ ਪ੍ਰਭੂ ਦਾ ਨਾਮ ਸਦਾ ਹਿਰਦੇ ਵਿਚ ਸਿਮਰੇ। ਰਿਦੈ = ਹਿਰਦੇ ਵਿਚ। ਸਦ = ਸਦਾ।

ਜੇ ਕੋ ਅਪੁਨੀ ਸੋਭਾ ਲੋਰੈ ॥

If you long for honor for yourself,

ਜੇ ਕੋਈ ਮਨੁੱਖ ਆਪਣੀ ਸੋਭਾ ਚਾਹੁੰਦਾ ਹੋਵੇ ਹੈ, ਲੋਰੈ = ਚਾਹੇ।

ਸਾਧਸੰਗਿ ਇਹ ਹਉਮੈ ਛੋਰੈ ॥

then renounce your ego in the Saadh Sangat, the Company of the Holy.

ਤਾਂ ਸਤਸੰਗ ਵਿਚ (ਰਹਿ ਕੇ) ਇਸ ਹਉਮੈ ਦਾ ਤਿਆਗ ਕਰੇ। ਸਾਧ ਸੰਗਿ = ਭਲਿਆਂ ਦੀ ਸੰਗਤਿ ਵਿਚ (ਰਹਿ ਕੇ)। ਛੋਰੈ = ਛੱਡ ਦੇਵੇ।

ਜੇ ਕੋ ਜਨਮ ਮਰਣ ਤੇ ਡਰੈ ॥

If you fear the cycle of birth and death,

ਜੇ ਕੋਈ ਮਨੁੱਖ ਜਨਮ ਮਰਨ (ਦੇ ਗੇੜ) ਤੋਂ ਡਰਦਾ ਹੋਵੇ,

ਸਾਧ ਜਨਾ ਕੀ ਸਰਨੀ ਪਰੈ ॥

then seek the Sanctuary of the Holy.

ਤਾਂ ਉਹ ਸੰਤਾਂ ਦੀ ਚਰਨੀਂ ਲੱਗੇ।

ਜਿਸੁ ਜਨ ਕਉ ਪ੍ਰਭ ਦਰਸ ਪਿਆਸਾ ॥

Those who thirst for the Blessed Vision of God's Darshan

ਜਿਸ ਮਨੁੱਖ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਹੈ, ਪ੍ਰਭ ਦਰਸ ਪਿਆਸਾ = ਪ੍ਰਭੂ ਦੇ ਦਰਸਨ ਦੀ ਚਾਹ।

ਨਾਨਕ ਤਾ ਕੈ ਬਲਿ ਬਲਿ ਜਾਸਾ ॥੫॥

- Nanak is a sacrifice, a sacrifice to them. ||5||

ਹੇ ਨਾਨਕ! (ਆਖ ਕਿ) ਮੈਂ ਉਸ ਤੋਂ ਸਦਾ ਸਦਕੇ ਜਾਵਾਂ ॥੫॥ ਤਾ ਕੈ = ਉਸ ਤੋਂ। ਜਾਸਾ = ਜਾਵਾਂ। ਬਲਿ ਜਾਸਾ = ਸਦਕੇ ਜਾਵਾਂ ॥੫॥