ਕਬੀਰ ਕਾਮ ਪਰੇ ਹਰਿ ਸਿਮਰੀਐ ਐਸਾ ਸਿਮਰਹੁ ਨਿਤ ॥
Kabeer, you remember the Lord in meditation, only when the need arises. You should remember Him all the time.
ਹੇ ਕਬੀਰ! ਕੋਈ ਗ਼ਰਜ਼ ਪੈਣ ਤੇ ਜਿਸ ਤਰ੍ਹਾਂ (ਭਾਵ, ਜਿਸ ਖਿੱਚ ਤੇ ਪਿਆਰ ਨਾਲ) ਪਰਮਾਤਮਾ ਨੂੰ ਯਾਦ ਕਰੀਦਾ ਹੈ, ਜੇ ਉਸੇ ਖਿੱਚ-ਪਿਆਰ ਨਾਲ ਉਸ ਨੂੰ ਸਦਾ ਹੀ ਯਾਦ ਕਰੋ, ਕਾਮ ਪਰੇ = ਜਦੋਂ ਕੋਈ ਲੋੜ ਪਏ, ਜਦੋਂ ਕੋਈ ਗ਼ਰਜ਼ ਹੋਵੇ।
ਅਮਰਾ ਪੁਰ ਬਾਸਾ ਕਰਹੁ ਹਰਿ ਗਇਆ ਬਹੋਰੈ ਬਿਤ ॥੧੬੩॥
You shall dwell in the city of immortality, and the Lord shall restore the wealth you lost. ||163||
ਤਾਂ ਉਸ ਥਾਂ ਤੇ ਟਿਕ ਜਾਉਗੇ ਜਿਥੇ ਅਮਰ ਹੋ ਜਾਈਦਾ ਹੈ (ਜਿਥੇ ਆਤਮਕ ਮੌਤ ਪੋਹ ਨਹੀਂ ਸਕਦੀ); ਅਤੇ, ਜੋ ਸੁੰਦਰ ਗੁਣ ਮਾਇਕ ਪਦਾਰਥਾਂ ਪਿਛੇ ਦੌੜ ਦੌੜ ਕੇ ਗੁਆਚ ਚੁਕੇ ਹੁੰਦੇ ਹਨ, ਉਹ ਗੁਣ ਪ੍ਰਭੂ ਮੁੜ (ਸਿਮਰਨ ਕਰਨ ਵਾਲੇ ਦੇ ਹਿਰਦੇ ਵਿਚ) ਪੈਦਾ ਕਰ ਦੇਂਦਾ ਹੈ ॥੧੬੩॥ ਅਮਰਾਪੁਰ = ਉਹ ਪੁਰੀ ਜਿਥੇ ਅਮਰ ਹੋ ਜਾਈਦਾ ਹੈ, ਉਹ ਪੁਰੀ ਜਿਥੇ ਜਨਮ ਮਰਨ ਦੇ ਗੇੜ ਤੋਂ ਬਚ ਜਾਈਦਾ ਹੈ। ਗਇਆ ਬਿਤ = ਗੁਆਚਾ ਹੋਇਆ ਧਨ, ਉਹ ਸ਼ੁਭ ਗੁਣ ਜੋ ਮਾਇਕ ਪਦਾਰਥਾਂ ਪਿਛੇ ਦੌੜ ਦੌੜ ਕੇ ਗੁਆਚ ਚੁਕੇ ਹਨ। ਬਹੋਰੈ = ਮੋੜ ਲਿਆਉਂਦਾ ਹੈ, ਮੁੜ ਪੈਦਾ ਕਰ ਦੇਂਦਾ ਹੈ ॥੧੬੩॥