ਚੌਪਈ ॥

ਚੌਪਈ:

ਸਤਿ ਸਤਿ ਤਿਹ ਤਾਤ ਉਚਾਰਾ ॥

ਉਸ ਦੇ ਪਿਤਾ ਨੇ 'ਸਚ ਸਚ' ਕਿਹਾ

ਸ੍ਰੋਨ ਸੁਨਾ ਸੋ ਨੈਨ ਨਿਹਾਰਾ ॥

ਕਿ (ਅਜਿਹਾ ਕੁਝ) ਅਗੇ ਕੰਨਾਂ ਨਾਲ ਸੁਣਿਆ ਸੀ ਹੁਣ ਅੱਖਾਂ ਨਾਲ ਵੇਖ ਲਿਆ ਹੈ।

ਮਨੁਖ ਸੰਗ ਦੈ ਗ੍ਰਿਹ ਪਹੁਚਾਯੋ ॥

ਉਸ ਨਾਲ ਬੰਦਾ ਭੇਜ ਕੇ ਘਰ ਪਹੁੰਚਾਇਆ

ਭੇਦ ਅਭੇਦ ਨ ਕਛੁ ਜੜ ਪਾਯੋ ॥੧੪॥

ਅਤੇ ਮੂਰਖ ਨੇ ਭੇਦ ਅਭੇਦ ਕੁਝ ਨਾ ਸਮਝਿਆ ॥੧੪॥

ਇਤਿ ਸ੍ਰੀ ਚਰਿਤ੍ਰ ਪਖ︀ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਇਕ੍ਰਯਾਵਨ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੫੧॥੪੭੨੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੫੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੫੧॥੪੭੨੨॥ ਚਲਦਾ॥