ਗਉੜੀ ਕਬੀਰ ਜੀ

Gauree, Kabeer Jee:

ਗਉੜੀ ਕਬੀਰ ਜੀ।

ਪਿੰਡਿ ਮੂਐ ਜੀਉ ਕਿਹ ਘਰਿ ਜਾਤਾ

When the body dies, where does the soul go?

(ਪ੍ਰਸ਼ਨ:) ਸਰੀਰ ਦਾ ਮੋਹ ਦੂਰ ਹੋਇਆਂ ਆਤਮਾ ਕਿੱਥੇ ਟਿਕਦਾ ਹੈ? (ਭਾਵ, ਪਹਿਲਾਂ ਤਾਂ ਜੀਵ ਆਪਣੇ ਸਰੀਰ ਦੇ ਮੋਹ ਕਰਕੇ ਮਾਇਆ ਵਿਚ ਮਸਤ ਰਹਿੰਦਾ ਹੈ, ਜਦੋਂ ਇਹ ਮੋਹ ਦੂਰ ਹੋ ਜਾਏ, ਤਦੋਂ ਜੀਵ ਦੀ ਸੁਰਤ ਕਿੱਥੇ ਜੁੜੀ ਰਹਿੰਦੀ ਹੈ?)। ਪਿੰਡ = ਸਰੀਰ, ਸਰੀਰ ਦਾ ਮੋਹ, ਦੇਹ-ਅੱਧਿਆਸ। ਪਿੰਡਿ ਮੂਐ = ਸਰੀਰ ਦੇ ਮੋਇਆਂ, ਸਰੀਰ ਦਾ ਮੋਹ ਮੋਇਆਂ, ਦੇਹ-ਅੱਧਿਆਸ ਦੂਰ ਹੋਇਆਂ। ਜੀਉ = ਆਤਮਾ। ਕਿਹ ਘਰਿ = ਕਿਸ ਘਰ ਵਿਚ, ਕਿੱਥੇ?

ਸਬਦਿ ਅਤੀਤਿ ਅਨਾਹਦਿ ਰਾਤਾ

It is absorbed into the untouched, unstruck melody of the Word of the Shabad.

(ਉੱਤਰ:) (ਤਦੋਂ ਆਤਮਾ) ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ਜੋ ਮਾਇਆ ਦੇ ਬੰਧਨਾਂ ਤੋ ਪਰੇ ਹੈ ਤੇ ਬੇਅੰਤ ਹੈ। ਸਬਦਿ = (ਗੁਰੂ ਦੇ) ਸ਼ਬਦ ਦੁਆਰਾ, ਸ਼ਬਦ ਦੀ ਬਰਕਤਿ ਨਾਲ। ਅਤੀਤਿ = ਅਤੀਤ ਵਿਚ, ਉਸ ਪ੍ਰਭੂ ਵਿਚ ਜੋ ਅਤੀਤ ਹੈ ਜੋ ਮਾਇਆ ਦੇ ਬੰਧਨਾਂ ਤੋਂ ਪਰੇ ਹੈ। ਅਨਾਹਦਿ = ਅਨਾਹਦ ਵਿਚ, ਬੇਅੰਤ ਪ੍ਰਭੂ ਵਿਚ। ਰਾਤਾ = ਰੱਤਾ ਰਹਿੰਦਾ ਹੈ, ਮਸਤ ਰਹਿੰਦਾ ਹੈ।

ਜਿਨਿ ਰਾਮੁ ਜਾਨਿਆ ਤਿਨਹਿ ਪਛਾਨਿਆ

Only one who knows the Lord realizes Him.

(ਪਰ) ਜਿਸ ਮਨੁੱਖ ਨੇ ਪ੍ਰਭੂ ਨੂੰ (ਆਪਣੇ ਅੰਦਰ) ਜਾਣਿਆ ਹੈ ਉਸ ਨੇ ਹੀ ਉਸ ਨੂੰ ਪਛਾਣਿਆ ਹੈ, ਜਿਨਿ = ਜਿਸ ਮਨੁੱਖ ਨੇ। ਤਿਨਹਿ = ਉਸੇ (ਮਨੁੱਖ) ਨੇ।

ਜਿਉ ਗੂੰਗੇ ਸਾਕਰ ਮਨੁ ਮਾਨਿਆ ॥੧॥

The mind is satisfied and satiated, like the mute who eats the sugar candy and just smiles, without speaking. ||1||

ਜਿਵੇਂ ਗੁੰਗੇ ਦਾ ਮਨ ਸ਼ੱਕਰ ਵਿਚ ਪਤੀਜਦਾ ਹੈ (ਕੋਈ ਹੋਰ ਉਸ ਸੁਆਦ ਨੂੰ ਨਹੀਂ ਸਮਝਦਾ, ਕਿਸੇ ਹੋਰ ਨੂੰ ਉਹ ਸਮਝਾ ਨਹੀਂ ਸਕਦਾ) ॥੧॥ ਗੂੰਗੇ ਮਨੁ = ਗੁੰਗੇ ਦਾ ਮਨ ॥੧॥

ਐਸਾ ਗਿਆਨੁ ਕਥੈ ਬਨਵਾਰੀ

Such is the spiritual wisdom which the Lord has imparted.

ਇਹੋ ਜਿਹਾ ਗਿਆਨ ਪ੍ਰਭੂ ਆਪ ਹੀ ਪਰਗਟ ਕਰਦਾ ਹੈ (ਭਾਵ, ਪ੍ਰਭੂ ਨਾਲ ਮਿਲਾਪ ਵਾਲਾ ਇਹ ਸੁਆਦ ਪ੍ਰਭੂ ਆਪ ਹੀ ਬਖ਼ਸ਼ਦਾ ਹੈ) ਕਥੈ = ਦੱਸ ਸਕਦਾ ਹੈ। ਬਨਵਾਰੀ = ਜਗਤ-ਰੂਪ ਬਨ ਦਾ ਮਾਲਕ ਪ੍ਰਭੂ (ਆਪ ਹੀ ਆਪਣੀ ਕਿਰਪਾ ਕਰ ਕੇ)।

ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ ॥੧॥ ਰਹਾਉ

O mind, hold your breath steady within the central channel of the Sushmanaa. ||1||Pause||

(ਤਾਂ ਤੇ) ਹੇ ਮਨ! ਸੁਆਸ ਸੁਆਸ ਨਾਮ ਜਪ, ਇਹੀ ਹੈ ਸੁਖਮਨਾ ਨਾੜੀ ਦਾ ਅੱਭਿਆਸ ॥੧॥ ਰਹਾਉ ॥ ਮਨ ਰੇ = ਹੇ ਮਨ! ਪਵਨ ਦ੍ਰਿੜੁ = ਸੁਆਸਾਂ ਨੂੰ ਸਾਂਭ (ਭਾਵ, ਸੁਆਸਾਂ ਨੂੰ ਖ਼ਾਲੀ ਨਾਹ ਜਾਣ ਦੇ) ਸੁਆਸ ਸੁਆਸ ਨਾਮ ਜਪ। ਸੁਖਮਨ ਨਾਰੀ = (ਇਹੀ ਹੈ) ਸੁਖਮਨਾ ਨਾੜੀ (ਦਾ ਅੱਭਿਆਸ) {ਪ੍ਰਾਣਾਯਾਮ ਕਰਨ ਵਾਲੇ ਜੋਗੀ ਤਾਂ ਖੱਬੀ ਨਾਸ ਦੇ ਰਸਤੇ ਸੁਆਸ ਉਤਾਂਹ ਖਿੱਚ ਕੇ ਦੋਹਾਂ ਭਰਵੱਟਿਆਂ ਦੇ ਵਿਚਕਾਰ ਮੱਥੇ ਵਿਚ ਸੁਖਮਨ ਨਾੜੀ ਵਿਚ ਟਿਕਾਂਦੇ ਹਨ। ਤੇ, ਫਿਰ ਸੱਜੀ ਨਾਸ ਦੇ ਰਸਤੇ ਉਤਾਰ ਦੇਂਦੇ ਹਨ। ਕਬੀਰ ਜੀ ਇਸ ਸਾਧਨ ਦੇ ਥਾਂ ਗੁਰੂ ਦੀ ਸ਼ਰਨ ਪੈ ਕੇ ਸੁਆਸ ਸੁਆਸ ਨਾਮ ਜਪਣ ਦੀ ਹਿਦਾਇਤ ਕਰਦੇ ਹਨ} ॥੧॥ ਰਹਾਉ ॥

ਸੋ ਗੁਰੁ ਕਰਹੁ ਜਿ ਬਹੁਰਿ ਕਰਨਾ

Adopt such a Guru, that you shall not have to adopt another again.

ਇਹੋ ਜਿਹਾ ਗੁਰੂ ਧਾਰਨ ਕਰੋ ਕਿ ਦੂਜੀ ਵਾਰੀ ਗੁਰੂ ਧਾਰਨ ਦੀ ਲੋੜ ਹੀ ਨਾਹ ਰਹੇ; (ਭਾਵ, ਪੂਰੇ ਗੁਰੂ ਦੀ ਚਰਨੀਂ ਲੱਗੋ); ਕਰਹੁ = ਧਾਰਨ ਕਰੋ। ਜਿ = ਕਿ। ਬਹੁਰਿ = ਫੇਰ, ਦੂਜੀ ਵਾਰ।

ਸੋ ਪਦੁ ਰਵਹੁ ਜਿ ਬਹੁਰਿ ਰਵਨਾ

Dwell in such a state, that you shall never have to dwell in any other.

ਉਸ ਟਿਕਾਣੇ ਦਾ ਆਨੰਦ ਮਾਣੋ ਕਿ ਕਿਸੇ ਹੋਰ ਸੁਆਦ ਦੇ ਮਾਣਨ ਦੀ ਚਾਹ ਹੀ ਨਾਹ ਰਹੇ। ਪਦੁ = ਦਰਜਾ, ਟਿਕਾਣਾ। ਰਮਹੁ = ਮਾਣੋ। ਨ ਰਵਨਾ = ਮਾਣਨ ਦੀ ਲੋੜ ਨਾਹ ਰਹੇ।

ਸੋ ਧਿਆਨੁ ਧਰਹੁ ਜਿ ਬਹੁਰਿ ਧਰਨਾ

Embrace such a meditation, that you shall never have to embrace any other.

ਇਹੋ ਜਿਹੀ ਬਿਰਤੀ ਜੋੜੋ ਕਿ ਫਿਰ (ਹੋਰਥੇ) ਜੋੜਨ ਦੀ ਲੋੜ ਨਾਹ ਰਹੇ;

ਐਸੇ ਮਰਹੁ ਜਿ ਬਹੁਰਿ ਮਰਨਾ ॥੨॥

Die in such a way, that you shall never have to die again. ||2||

ਇਸ ਤਰ੍ਹਾਂ ਮਰੋ (ਭਾਵ, ਆਪਾ-ਭਾਵ ਦੂਰ ਕਰੋ ਕਿ) ਫਿਰ (ਜਨਮ) ਮਰਨ ਵਿਚ ਪੈਣਾ ਹੀ ਨਾਹ ਪਏ ॥੨॥

ਉਲਟੀ ਗੰਗਾ ਜਮੁਨ ਮਿਲਾਵਉ

Turn your breath away from the left channel, and away from the right channel, and unite them in the central channel of the Sushmanaa.

ਮੈਂ ਆਪਣੇ ਮਨ ਦੀ ਬਿਰਤੀ ਪਰਤਾ ਦਿੱਤੀ ਹੈ (ਇਸ ਤਰ੍ਹਾਂ) ਮੈਂ ਗੰਗਾ ਤੇ ਜਮਨਾ ਨੂੰ ਮਿਲਾ ਰਿਹਾ ਹਾਂ। (ਭਾਵ, ਆਪਣੇ ਅੰਦਰ ਤ੍ਰਿਬੇਣੀ ਦਾ ਸੰਗਮ ਬਣਾ ਰਿਹਾ ਹਾਂ); ਉਲਟੀ = ਉਲਟਾਈ ਹੈ, ਮਨ ਦੀ ਬਿਰਤੀ ਦੁਨੀਆ ਵਲੋਂ ਪਰਤਾਈ ਹੈ। ਗੰਗਾ ਜਮੁਨ ਮਿਲਾਵਉ = (ਇਸ ਤਰ੍ਹਾਂ) ਮੈਂ ਗੰਗਾ ਤੇ ਜਮਨਾ ਨੂੰ ਮਿਲਾ ਰਿਹਾ ਹਾਂ (ਭਾਵ, ਜੋ ਸੰਗਮ ਮੈਂ ਆਪਣੇ ਅੰਦਰ ਬਣਾਇਆ ਹੋਇਆ ਹੈ ਉਥੇ ਤ੍ਰਿਬੇਣੀ ਵਾਲਾ ਪਾਣੀ ਨਹੀਂ ਹੈ)।

ਬਿਨੁ ਜਲ ਸੰਗਮ ਮਨ ਮਹਿ ਨੑਾਵਉ

At their confluence within your mind, take your bath there without water.

(ਇਸ ਉੱਦਮ ਨਾਲ) ਮੈਂ ਉਸ ਮਨ-ਰੂਪ (ਤ੍ਰਿਬੇਣੀ-) ਸੰਗਮ ਵਿਚ ਇਸ਼ਨਾਨ ਕਰ ਰਿਹਾ ਹਾਂ ਜਿੱਥੇ (ਗੰਗਾ, ਜਮਨਾ, ਸਰਸ੍ਵਤੀ ਵਾਲਾ) ਜਲ ਨਹੀਂ ਹੈ। ਨ੍ਹ੍ਹਾਵਉ = ਮੈਂ ਨ੍ਹਾ ਰਿਹਾ ਹਾਂ, ਇਸ਼ਨਾਨ ਕਰ ਰਿਹਾ ਹਾਂ {ਨੋਟ: ਅੱਖਰ 'ਨ' ਦੇ ਹੇਠਾਂ ਅੱਧਾ 'ਹ' ਹੈ}।

ਲੋਚਾ ਸਮਸਰਿ ਇਹੁ ਬਿਉਹਾਰਾ

To look upon all with an impartial eye - let this be your daily occupation.

(ਹੁਣ ਮੈਂ) ਇਹਨਾਂ ਅੱਖਾਂ ਨਾਲ (ਸਭ ਨੂੰ) ਇਕੋ ਜਿਹਾ ਵੇਖ ਰਿਹਾ ਹਾਂ-ਇਹ ਮੇਰੀ ਵਰਤਣ ਹੈ। ਲੋਚਾ = ਅੱਖਾਂ ਨਾਲ। ਸਮਸਰਿ = ਇਕੋ ਜਿਹਾ (ਸਭ ਨੂੰ ਵੇਖਦਾ ਹਾਂ)। ਬਿਉਹਾਰਾ = ਵਰਤਣ, ਵਰਤਾਰਾ, ਅਮਲ।

ਤਤੁ ਬੀਚਾਰਿ ਕਿਆ ਅਵਰਿ ਬੀਚਾਰਾ ॥੩॥

Contemplate this essence of reality - what else is there to contemplate? ||3||

ਇੱਕ ਪ੍ਰਭੂ ਨੂੰ ਸਿਮਰ ਕੇ ਮੈਨੂੰ ਹੁਣ ਹੋਰ ਵਿਚਾਰਾਂ ਦੀ ਲੋੜ ਨਹੀਂ ਰਹੀ ॥੩॥ ਤਤੁ = ਅਸਲੀਅਤ, ਪਰਮਾਤਮਾ। ਬੀਚਾਰਿ = ਸਿਮਰ ਕੇ। ਅਵਰਿ = ਹੋਰ। ਬੀਚਾਰਾ = ਵਿਚਾਰਾਂ, ਸੋਚਾਂ ॥੩॥

ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ

Water, fire, wind, earth and ether

ਜਿਵੇਂ ਪਾਣੀ, ਅੱਗ, ਹਵਾ, ਧਰਤੀ ਤੇ ਅਕਾਸ਼ (ਭਾਵ, ਇਹਨਾਂ ਤੱਤਾਂ ਦੇ ਸੀਤਲਤਾ ਆਦਿਕ ਸ਼ੁਭ ਗੁਣਾਂ ਵਾਂਗ ਮੈਂ ਭੀ ਸ਼ੁਭ ਗੁਣ ਧਾਰਨ ਕੀਤੇ ਹਨ)। ਅਪੁ = ਜਲ। ਤੇਜੁ = ਅੱਗ। ਬਾਇ = ਹਵਾ।

ਐਸੀ ਰਹਤ ਰਹਉ ਹਰਿ ਪਾਸਾ

adopt such a way of life and you shall be close to the Lord.

ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਮੈਂ ਇਸ ਤਰ੍ਹਾਂ ਦੀ ਰਹਿਣੀ ਰਹਿ ਰਿਹਾ ਹਾਂ। ਐਸੀ = ਇਹੋ ਜਿਹੀ। ਰਹਤ = ਰਹਣੀ, ਜ਼ਿੰਦਗੀ ਗੁਜ਼ਾਰਨ ਦਾ ਤਰੀਕਾ। ਰਹਉ = ਮੈਂ ਰਹਿੰਦਾ ਹਾਂ। ਹਰਿ ਪਾਸਾ = ਹਰੀ ਦੇ ਪਾਸ, ਪ੍ਰਭੂ ਦੇ ਚਰਨਾਂ ਵਿਚ ਜੁੜ ਕੇ।

ਕਹੈ ਕਬੀਰ ਨਿਰੰਜਨ ਧਿਆਵਉ

Says Kabeer, meditate on the Immaculate Lord.

ਕਬੀਰ ਆਖਦਾ ਹੈ-ਮੈਂ ਮਾਇਆ ਤੋਂ ਰਹਿਤ ਪ੍ਰਭੂ ਨੂੰ ਸਿਮਰ ਰਿਹਾ ਹਾਂ, ਧਿਆਵਉ = ਮੈਂ ਸਿਮਰ ਰਿਹਾ ਹਾਂ।

ਤਿਤੁ ਘਰਿ ਜਾਉ ਜਿ ਬਹੁਰਿ ਆਵਉ ॥੪॥੧੮॥

Go to that home, which you shall never have to leave. ||4||18||

ਸਿਮਰਨ ਕਰਕੇ) ਉਸ ਘਰ (ਸਹਿਜ ਅਵਸਥਾ) ਵਿਚ ਅੱਪੜ ਗਿਆ ਹਾਂ ਕਿ ਫਿਰ (ਪਰਤ ਕੇ ਉਥੋਂ) ਆਉਣਾ ਨਹੀਂ ਪਏਗਾ ॥੪॥੧੮॥ ਤਿਤੁ ਘਰਿ = ਉਸ ਘਰ ਵਿਚ। ਜਾਉ = ਮੈਂ ਚਲਾ ਗਿਆ ਹਾਂ, ਅੱਪੜ ਗਿਆ ਹਾਂ। ਜਿ = ਕਿ। ਨ ਆਵਉ = ਨਹੀਂ ਆਵਾਂਗਾ, ਆਉਣਾ ਨਹੀਂ ਪਵੇਗਾ ॥੪॥੧੮॥