ਚੌਪਈ ॥
ਚੌਪਈ:
ਨਿਤ ਪ੍ਰਤਿ ਤਾ ਸੋ ਕੇਲ ਕਮਾਵੈ ॥
ਰੋਜ਼ ਉਸ ਨਾਲ ਕੇਲ-ਕ੍ਰੀੜਾ ਕਰਦੀ ਸੀ।
ਛੈਲਿਹਿ ਛੈਲ ਨ ਛੋਰਿਯੋ ਭਾਵੈ ॥
ਉਸ ਸੁੰਦਰੀ ਤੋਂ ਬਾਂਕਾ ਜਵਾਨ ਛਡਿਆ ਨਹੀਂ ਜਾਂਦਾ ਸੀ।
ਏਕੈ ਸਦਨ ਮਾਝ ਤਿਹ ਰਾਖ︀ਯੋ ॥
ਉਸ ਨੂੰ ਇਕ ਘਰ ਵਿਚ ਰਖਿਆ,
ਕਾਹੂ ਸਾਥ ਭੇਦ ਨਹਿ ਭਾਖ︀ਯੋ ॥੪॥
ਪਰ ਕਿਸੇ ਨੂੰ ਭੇਦ ਨਾ ਦਸਿਆ ॥੪॥
ਕੇਤਿਕ ਦਿਨਨ ਬ︀ਯਾਹਿ ਤਿਹ ਭਯੋ ॥
ਉਸ ਦਾ ਵਿਆਹ ਹੋਇਆਂ ਕਾਫ਼ੀ ਸਮਾਂ ਬੀਤ ਗਿਆ ਸੀ।
ਤਾ ਕੋ ਨਾਥ ਲੈਨ ਤਿਹ ਆਯੋ ॥
ਉਸ ਨੂੰ ਇਕ ਦਿਨ ਪਤੀ ਲੈਣ ਆ ਗਿਆ।
ਕਾਮ ਕੇਲ ਤਾ ਸੋ ਉਪਜਾਯੋ ॥
ਉਸ (ਨੇ ਇਸਤਰੀ) ਨਾਲ ਕਾਮ-ਕ੍ਰੀੜਾ ਕੀਤੀ
ਸੋਇ ਰਹਿਯੋ ਅਤਿ ਹੀ ਸੁਖ ਪਾਯੋ ॥੫॥
ਅਤੇ ਬਹੁਤ ਸੁਖ ਪ੍ਰਾਪਤ ਕਰ ਕੇ ਸੌਂ ਗਿਆ ॥੫॥
ਤ੍ਰਿਯ ਕੌ ਤ੍ਰਿਪਤਿ ਨ ਤਾ ਤੇ ਭਈ ॥
ਉਸ ਨਾਲ ਇਸਤਰੀ ਨੂੰ ਤ੍ਰਿਪਤੀ ਨਾ ਹੋਈ।
ਛੋਰਿ ਸੰਦੂਕ ਜਾਰ ਪੈ ਗਈ ॥
(ਸੰਦੂਕ ਵਿਚ ਲੁਕਾਏ ਹੋਏ) ਯਾਰ ਕੋਲ ਗਈ ਅਤੇ ਸੰਦੂਕ ਖੋਲ ਕੇ (ਯਾਰ ਨਾਲ ਭੋਗ ਕੀਤਾ)।
ਅਧਿਕ ਮਿਤ੍ਰ ਤਬ ਤਾਹਿ ਰਿਝਾਯੋ ॥
ਤਦ ਮਿਤਰ ਨੇ ਉਸ ਨੂੰ ਚੰਗੀ ਤਰ੍ਹਾਂ ਨਾਲ ਰਿਝਾਇਆ
ਕਾਮ ਕੇਲ ਚਿਰ ਲਗੇ ਕਮਾਯੋ ॥੬॥
ਅਤੇ ਚਿਰ ਤਕ ਉਸ ਨਾਲ ਸੰਯੋਗ ਕੀਤਾ ॥੬॥