ਸਲੋਕ ਮਃ ੧ ॥
Salok, First Mehl:
ਸਲੋਕ, ਪਹਿਲੀ ਪਾਤਸ਼ਾਹੀ।
ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ ॥
O Nanak, the Guru is the tree of contentment, with flowers of faith, and fruits of spiritual wisdom.
ਹੇ ਨਾਨਕ! (ਪੂਰਨ) ਸੰਤੋਖ (-ਸਰੂਪ) ਗੁਰੂ (ਮਾਨੋ, ਇਕ) ਰੁੱਖ ਹੈ (ਜਿਸ ਨੂੰ) ਧਰਮ (-ਰੂਪ) ਫੁੱਲ (ਲੱਗਦਾ) ਹੈ ਤੇ ਗਿਆਨ (-ਰੂਪ) ਫਲ (ਲੱਗਦੇ) ਹਨ, ਪ੍ਰੇਮ-ਜਲ ਨਾਲ ਰਸਿਆ ਹੋਇਆ (ਇਹ ਰੁੱਖ) ਸਦਾ ਹਰਾ ਰਹਿੰਦਾ ਹੈ। ਗੁਰੁ ਸੰਤੋਖੁ = ਸੰਤੋਖ-ਸਰੂਪ ਗੁਰੂ।
ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ ॥
Watered with the Lord's Love, it remains forever green; through the karma of good deeds and meditation, it ripens.
(ਪਰਮਾਤਮਾ ਦੀ) ਬਖ਼ਸ਼ਸ਼ ਨਾਲ (ਪ੍ਰਭੂ-ਚਰਨਾਂ ਵਿਚ) ਧਿਆਨ ਜੋੜਿਆਂ ਇਹ (ਗਿਆਨ-ਫਲ) ਪੱਕਦਾ ਹੈ (ਭਾਵ, ਜੋ ਮਨੁੱਖ ਪ੍ਰਭੂ ਦੀ ਮਿਹਰ ਨਾਲ ਪ੍ਰਭੂ-ਚਰਨਾਂ ਵਿਚ ਸੁਰਤ ਜੋੜਦਾ ਹੈ ਉਸ ਨੂੰ ਪੂਰਨ ਗਿਆਨ ਪ੍ਰਾਪਤ ਹੁੰਦਾ ਹੈ)। ਰਸਿ = (ਪ੍ਰੇਮ-ਰੂਪ) ਰਸ ਨਾਲ। ਰਸਿਆ = ਪੂਰਨ ਤੌਰ ਤੇ ਭਰਿਆ ਹੋਇਆ। ਪਕੈ = ਪੱਕਦਾ ਹੈ, (ਗਿਆਨ-ਫਲ) ਪੱਕਦਾ ਹੈ। ਕਰਮਿ = (ਪ੍ਰਭੂ ਦੀ) ਬਖ਼ਸ਼ਸ਼ ਨਾਲ। ਧਿਆਨਿ = ਧਿਆਨ ਦੀ ਰਾਹੀਂ, ਧਿਆਨ ਜੋੜਿਆਂ।
ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ ॥੧॥
Honor is obtained by eating this tasty dish; of all gifts, this is the greatest gift. ||1||
(ਇਸ ਗਿਆਨ-ਫਲ ਨੂੰ) ਖਾਣ ਵਾਲਾ ਮਨੁੱਖ ਪ੍ਰਭੂ-ਮੇਲ ਦੇ ਆਨੰਦ ਮਾਣਦਾ ਹੈ, (ਮਨੁੱਖ ਲਈ ਪ੍ਰਭੂ-ਦਰ ਤੋਂ) ਇਹ ਸਭ ਤੋਂ ਵੱਡੀ ਬਖ਼ਸ਼ਸ਼ ਹੈ ॥੧॥ ਖਾਦਾ = ਖਾਣ ਵਾਲਾ, ਗਿਆਨ-ਫਲ ਨੂੰ ਖਾਣ ਵਾਲਾ। ਪਤਿ ਕੇ ਸਾਦ ਲਹੈ = (ਪ੍ਰਭੂ) ਪਤੀ ਦੇ (ਮੇਲ ਦੇ) ਆਨੰਦ ਮਾਣਦਾ ਹੈ। ਲਹੈ = ਲੈਂਦਾ ਹੈ, ਮਾਣਦਾ ਹੈ,। ਦਾਨਾ ਕੈ ਸਿਰਿ = ਦਾਨੁ ਸਭ ਤੋਂ ਸ੍ਰੇਸ਼ਟ ਬਖ਼ਸ਼ਸ਼ ॥੧॥