ਪਉੜੀ ॥
Pauree:
ਪਉੜੀ।
ਜੀਵਦਿਆ ਮਰੁ ਮਾਰਿ ਨ ਪਛੋਤਾਈਐ ॥
While you are alive, conquer death, and you shall have no regrets in the end.
(ਹੇ ਬੰਦੇ!) (ਇਸ ਤ੍ਰਿਸ਼ਨਾ ਨੂੰ) ਮਾਰ ਕੇ ਜੀਊਂਦਿਆਂ ਹੀ ਮਰ (ਤਾਕਿ ਅੰਤ ਨੂੰ) ਪਛੁਤਾਣਾ ਨਾ ਪਏ। ਮਾਰਿ = ਮਾਰ ਕੇ, (ਤ੍ਰਿਸ਼ਨਾ ਨੂੰ) ਮਾਰ ਕੇ {ਨੋਟ: ਇਸੇ ਤ੍ਰਿਸ਼ਨਾ ਦਾ ਜ਼ਿਕਰ ਪਉੜੀ ਨੰ: ੧੮ ਤੇ ੧੯ ਵਿਚ ਹੈ}।
ਝੂਠਾ ਇਹੁ ਸੰਸਾਰੁ ਕਿਨਿ ਸਮਝਾਈਐ ॥
This world is false, but only a few understand this.
ਕਿਸੇ ਵਿਰਲੇ ਨੂੰ ਸਮਝ ਆਈ ਹੈ, ਕਿ ਇਹ ਸੰਸਾਰ ਝੂਠਾ ਹੈ। ਕਿਨਿ = ਕਿਸ ਨੇ? ਕਿਸੇ ਵਿਰਲੇ ਨੇ।
ਸਚਿ ਨ ਧਰੇ ਪਿਆਰੁ ਧੰਧੈ ਧਾਈਐ ॥
People do not enshrine love for the Truth; they chase after worldly affairs instead.
(ਆਮ ਤੌਰ ਤੇ ਜੀਵ ਤ੍ਰਿਸ਼ਨਾ ਅਧੀਨ ਹੋ ਕੇ) ਜਗਤ ਦੇ ਧੰਧੇ ਵਿਚ ਭਟਕਦਾ ਫਿਰਦਾ ਹੈ ਤੇ ਸੱਚ ਵਿਚ ਪਿਆਰ ਨਹੀਂ ਪਾਂਦਾ। ਧਾਈਐ = ਧਾਉਂਦਾ ਹੈ, ਭਟਕਦਾ ਹੈ।
ਕਾਲੁ ਬੁਰਾ ਖੈ ਕਾਲੁ ਸਿਰਿ ਦੁਨੀਆਈਐ ॥
The terrible time of death and annihilation hovers over the heads of the world.
(ਇਹ ਗੱਲ ਚੇਤੇ ਨਹੀਂ ਰੱਖਦਾ ਕਿ) ਭੈੜਾ ਕਾਲ, ਨਾਸ ਕਰਨ ਵਾਲਾ ਕਾਲ ਦੁਨੀਆ ਦੇ ਸਿਰ ਤੇ (ਹਰ ਵੇਲੇ ਖੜਾ) ਹੈ। ਬੁਰਾ = ਭੈੜਾ। ਖੈ = ਨਾਸ ਕਰਨ ਵਾਲਾ।
ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ ॥
By the Hukam of the Lord's Command, the Messenger of Death smashes his club over their heads.
ਇਹ ਜਮ ਪ੍ਰਭੂ ਦੇ ਹੁਕਮ ਵਿਚ (ਹਰੇਕ ਦੇ) ਸਿਰ ਤੇ (ਮੌਜੂਦ) ਹੈ ਤੇ ਦਾਉ ਲਾ ਕੇ ਮਾਰਦਾ ਹੈ। ਜੰਦਾਰੁ = {ਫ਼ਾਰਸੀ: ਜੰਦਾਲ, ਗਵਾਰ, ਅਵੈੜਾ। ਇਹ ਲਫ਼ਜ਼ ਆਮ ਤੌਰ ਤੇ ਲਫ਼ਜ਼ 'ਜਮ' ਦੇ ਨਾਲ ਵਰਤਿਆ ਜਾਣ ਕਰ ਕੇ ਇਕੱਲਾ ਭੀ 'ਜਮ' ਦੇ ਅਰਥ ਵਿਚ ਵਰਤਿਆ ਜਾਂਦਾ ਹੈ} ਜਮ। ਦਾਈਐ = ਦਾਉ ਲਾ ਕੇ।
ਆਪੇ ਦੇਇ ਪਿਆਰੁ ਮੰਨਿ ਵਸਾਈਐ ॥
The Lord Himself gives His Love, and enshrines it within their minds.
(ਜੀਵ ਦੇ ਕੀਹ ਵੱਸ?) ਪ੍ਰਭੂ ਆਪ ਹੀ ਆਪਣਾ ਪਿਆਰ ਬਖ਼ਸ਼ਦਾ ਹੈ (ਤੇ ਜੀਵ ਦੇ) ਮਨ ਵਿਚ (ਆਪਣਾ ਆਪ) ਵਸਾਂਦਾ ਹੈ। ਮੰਨਿ = ਮਨ ਵਿਚ।
ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ ॥
Not a moment or an instant's delay is permitted, when one's measure of life is full.
ਜਦੋਂ ਸੁਆਸ ਪੂਰੇ ਹੋ ਜਾਂਦੇ ਹਨ, ਪਲਕ-ਮਾਤ੍ਰ (ਇਥੇ) ਢਿੱਲ ਨਹੀਂ ਲਾਈ ਜਾ ਸਕਦੀ। ਮੁਹਤੁ = ਮੁਹੂਰਤ, ਪਲ-ਮਾਤ੍ਰ। ਚਸਾ = ਨਿਮਖ-ਮਾਤ੍ਰ। ਵਿਲੰਮੁ = ਢਿੱਲ। ਭਰੀਐ ਪਾਈਐ = ਜਦੋਂ ਪਾਈ ਭਰ ਜਾਂਦੀ ਹੈ। ਪਾਈ = ਚਾਰ ਟੋਪੇ ਦਾ ਮਾਪ; (ਭਾਵ) ਜੀਵ ਨੂੰ ਮਿਲੇ ਹੋਏ ਸਾਰੇ ਸੁਆਸਾਂ ਦਾ ਅੰਦਾਜ਼ਾ।
ਗੁਰ ਪਰਸਾਦੀ ਬੁਝਿ ਸਚਿ ਸਮਾਈਐ ॥੨੦॥
By Guru's Grace, one comes to know the True One, and is absorbed into Him. ||20||
(ਇਹ ਗੱਲ) ਸਤਿਗੁਰੂ ਦੀ ਮਿਹਰ ਨਾਲ (ਕੋਈ ਵਿਰਲਾ ਬੰਦਾ) ਸਮਝ ਕੇ ਸੱਚ ਵਿਚ ਜੁੜਦਾ ਹੈ ॥੨੦॥