ਅੜਿਲ ॥

ਅੜਿਲ:

ਬਿਸਨ ਠਾਢਿ ਕੈ ਲਛਮਿ ਕੁਅਰਿ ਕਰ ਧਨੁਖ ਲਿਯ ॥

ਵਿਸ਼ਣੂ ਨੂੰ ਰੋਕ ਕੇ ਲੱਛਮੀ ਨੇ ਹੱਥ ਵਿਚ ਧਨੁਸ਼ ਲੈ ਲਿਆ

ਚਿਤ੍ਰ ਬਚਿਤ੍ਰ ਅਯੋਧਨ ਤਾ ਸੋ ਐਸ ਕਿਯ ॥

ਅਤੇ ਉਸ ਨਾਲ ਇਸ ਤਰ੍ਹਾਂ ਬੜਾ ਵਿਚਿਤ੍ਰ ਯੁੱਧ ਕੀਤਾ।

ਅਮਿਤ ਰੂਪ ਦਿਖਰਾਇ ਮੋਹਿ ਅਰਿ ਕੌ ਲਿਯੋ ॥

ਅਮਿਤ ਰੂਪ ਵਿਖਾ ਕੇ ਵੈਰੀ ਨੂੰ ਮੋਹ ਲਿਆ

ਹੋ ਬਹੁ ਘਾਇਨ ਕੇ ਸੰਗ ਤਾਹਿ ਘਾਯਲ ਕਿਯੋ ॥੧੨॥

ਅਤੇ ਬਹੁਤ ਘਾਉਆਂ ਨਾਲ ਉਸ ਨੂੰ ਘਾਇਲ ਕਰ ਦਿੱਤਾ ॥੧੨॥

ਮਿਸਹੀ ਕਹਿਯੋ ਨ ਹਨੁ ਰੇ ਹਰਿ ਇਹ ਮਾਰ ਹੈ ॥

ਬਹਾਨੇ ਨਾਲ ਕਿਹਾ, ਓਏ! ਇਸ ਨੂੰ ਨਾ ਮਾਰ, ਵਿਸ਼ਣੂ ਇਸ ਨੂੰ ਮਾਰੇਗਾ।

ਬਹੁਤ ਜੁਧ ਕਰਿ ਯਾ ਸੌ ਬਹੁਰਿ ਸੰਘਾਰਿ ਹੈ ॥

ਇਸ ਨਾਲ ਬਹੁਤ ਯੁੱਧ ਕਰ ਕੇ ਫਿਰ ਮਾਰੇਗਾ।

ਜਬ ਪਾਛੇ ਕੀ ਓਰ ਸੁ ਸਤ੍ਰੁ ਨਿਹਾਰਿਯੋ ॥

ਜਦ ਵੈਰੀ ਨੇ ਪਿਛਲੇ ਪਾਸੇ ਵਲ ਤਕਿਆ,

ਹੋ ਦਯੋ ਸੁਦਰਸਨ ਛਾਡ ਮੂੰਡਿ ਕਟ ਡਾਰਿਯੋ ॥੧੩॥

ਤਾਂ (ਵਿਸ਼ਣੂ ਨੇ) ਸੁਦਰਸ਼ਨ ਚਕ੍ਰ ਛਡ ਕੇ ਸਿਰ ਕਟ ਦਿੱਤਾ ॥੧੩॥