ਚੌਪਈ

Chaupaee

ਚੌਪਈ:

ਪੋਠੋਹਾਰਿ ਨਾਰਿ ਇਕ ਰਹੈ

ਪੋਠੋਹਾਰ ਵਿਚ ਇਕ ਇਸਤਰੀ ਰਹਿੰਦੀ ਸੀ।

ਰੁਦ੍ਰ ਕਲਾ ਤਾ ਕੋ ਜਗ ਕਹੈ

In the country of Puthohar, a woman used to live, who was known as Ruder Kala.

ਉਸ ਨੂੰ ਸਾਰਾ ਸੰਸਾਰ ਰੁਦ੍ਰ ਕਲ ਕਹਿੰਦਾ ਸੀ।

ਤਿਹ ਗ੍ਰਿਹ ਰੋਜ ਖੁਦਾਈ ਆਵੈ

ਉਸ ਦੇ ਘਰ ਰੋਜ਼ ਮੁਲਾਣੇ ('ਖੁਦਾਈ') ਆਉਂਦੇ ਸਨ

ਧਨ ਡਰ ਪਾਇ ਤਾਹਿ ਲੈ ਜਾਵੈ ॥੧॥

Every day some (Muslim) priests used to come to her and take her wealth away after threatening her.(1)

ਅਤੇ ਡਰਾਵਾ ਦੇ ਕੇ ਧਨ ਲੈ ਜਾਂਦੇ ਸਨ ॥੧॥

ਇਕ ਦਿਨ ਇਨ ਕਛੁ ਧਨੁ ਨਹਿ ਦਯੋ

(ਉਸ ਨੇ) ਇਕ ਦਿਨ ਇਨ੍ਹਾਂ ਨੂੰ ਕੁਝ ਵੀ ਧਨ ਨਾ ਦਿੱਤਾ,

ਕੋਪ ਖਦਾਇਨ ਕੇ ਮਨ ਭਯੋ

Once, when she had been left with no money, the Maulana priests flew into a rage.

ਤਾਂ ਮੁਲਾਣਿਆਂ ਦੇ ਮਨ ਵਿਚ ਗੁੱਸਾ ਆਇਆ।

ਸਭ ਹੀ ਹਾਥ ਕੁਰਾਨ ਉਠਾਏ

ਸਭ ਨੇ ਹੱਥ ਵਿਚ ਕੁਰਾਨ ਉਠਾ ਲਿਆ

ਮਿਲਿ ਗਿਲਿ ਭਵਨ ਤਵਨ ਕੇ ਆਏ ॥੨॥

They got together and came to her house.(2)

ਅਤੇ ਮਿਲ ਕੇ ਉਸ ਦੇ ਘਰ ਆਏ ॥੨॥

ਹਾਨਤ ਕਹਿਯੋ ਨਬੀ ਕੀ ਕਰੀ

ਅਤੇ ਕਿਹਾ, ਤੂੰ ਨੱਬੀ ਦੀ ਨਿੰਦਿਆ ('ਹਾਨਤ') ਕੀਤੀ ਹੈ।

ਯਹ ਸੁਨਿ ਬਚਨ ਨਾਰਿ ਅਤਿ ਡਰੀ

(They said) ‘You have insulted the Prophet Mohammed,’ she was dreaded to hear this.

ਇਹ ਗੱਲ ਸੁਣ ਕੇ ਇਸਤਰੀ (ਮਨ ਵਿਚ) ਬਹੁਤ ਡਰੀ।

ਤਿਨ ਕੋ ਸਦਨ ਬੀਚ ਬੈਠਾਯੋ

ਉਨ੍ਹਾਂ (ਮੁਲਾਣਿਆਂ) ਨੂੰ ਘਰ ਵਿਚ ਬਿਠਾਇਆ

ਖਾਨ ਮੁਹਬਤ ਸਾਥ ਜਤਾਯੋ ॥੩॥

She invited them and requested them to be seated and, then, sent message to Mohabat Khan (the ruler of the place).(3)

ਅਤੇ (ਉਥੋਂ ਦੇ ਅਧਿਕਾਰੀ) ਮੁਹੱਬਤ ਖ਼ਾਨ ਨੂੰ ਦਸ ਦਿੱਤਾ ॥੩॥

ਤਾ ਕੇ ਤੁਰਤ ਪਯਾਦੇ ਆਏ

ਉਸ ਦੇ ਤੁਰਤ ਪਿਆਦੇ ਆ ਗਏ

ਇਕ ਗ੍ਰਿਹ ਮੈ ਬੈਠਾਇ ਛਿਪਾਏ

Then the Turk (Muslim) spies came and she accommodated them secretly in a room there.

ਅਤੇ ਉਨ੍ਹਾਂ ਨੂੰ ਇਕ ਘਰ (ਕਮਰੇ) ਵਿਚ ਲੁਕਾ ਕੇ ਬਿਠਾ ਦਿੱਤਾ।

ਖਾਨਾ ਭਲੋ ਤਿਨਾਗੇ ਰਾਖ︀ਯੋ

ਖਾਣਾ (ਤਿਆਰ ਕਰ ਕੇ) ਚੰਗੀ ਤਰ੍ਹਾਂ ਉਨ੍ਹਾਂ (ਮੁਲਾਣਿਆਂ) ਦੇ ਅਗੇ ਪਰੋਸਿਆ

ਆਪੁ ਖਦਾਇਨ ਸੋ ਯੋ ਭਾਖ︀ਯੋ ॥੪॥

They (the raiders) were already there; she had served them the dainty foods. What she said, follows:(4)

ਅਤੇ ਆਪ ਮੁਲਾਣਿਆਂ ਨੂੰ ਇਸ ਤਰ੍ਹਾਂ ਕਿਹਾ ॥੪॥

ਹਾਨਤ ਮੈ ਨਬੀ ਕੀ ਕਰੀ

ਮੈਂ ਨੱਬੀ ਦੀ ਨਿੰਦਿਆ ਨਹੀਂ ਕੀਤੀ।

ਮੋ ਤੌ ਕਹੋ ਚੂਕ ਕਾ ਪਰੀ

‘I have not insulted the prophet. Where else could I have gone wrong?

ਦਸੋ, ਮੈਥੋਂ ਕਿਹੜੀ ਭੁਲ ਹੋਈ ਹੈ।

ਤਾ ਕੀ ਜੋ ਨਿੰਦਾ ਮੈ ਕਰੋ

ਜੇ ਮੈਂ ਉਨ੍ਹਾਂ ਦੀ ਨਿੰਦਿਆ ਕਰਾਂ

ਅਪਨੇ ਮਾਰਿ ਕਟਾਰੀ ਮਰੋ ॥੫॥

‘If I have insult Him, I will kill myself with a dagger.(5)

ਤਾਂ ਆਪਣੇ ਆਪ ਨੂੰ ਕਟਾਰ ਮਾਰ ਕੇ ਮਰ ਜਾਵਾਂ ॥੫॥

ਜੋ ਕਛੁ ਲੈਨੋ ਹੋਇ ਸੁ ਲੀਜੈ

ਤੁਸੀਂ ਜੋ ਕੁਝ ਲੈਣਾ ਹੈ ਸੋ ਲਵੋ,

ਹਾਨਤ ਕੋ ਮੁਹਿ ਦੋਸੁ ਦੀਜੈ

‘Whatever you want, you take away from me but don’t accuse me for blasphemy.’

ਪਰ ਮੇਰੇ ਉਤੇ ਨਿੰਦਿਆ ਕਰਨ ਦਾ ਦੋਸ਼ ਨਾ ਥੋਪੋ।

ਬਿਹਸਿ ਖੁਦਾਇਨ ਬਚਨ ਉਚਾਰਿਯੋ

ਮੁਲਾਣਿਆਂ ਨੇ ਹਸ ਕੇ ਕਿਹਾ

ਧਨ ਲਾਲਚ ਹਮ ਚਰਿਤ ਸੁ ਧਾਰਿਯੋ ॥੬॥

Then they said jovially, ‘We had devised this to pillage money out of you.(6)

ਕਿ ਧਨ ਦੇ ਲਾਲਚ ਕਰ ਕੇ ਅਸੀਂ ਇਹ ਚਰਿਤ੍ਰ ਕੀਤਾ ਹੈ ॥੬॥