ਗੁਰੂ ਸਮਰਥੁ ਗਹਿ ਕਰੀਆ ਧ੍ਰੁਵ ਬੁਧਿ ਸੁਮਤਿ ਸਮ੍ਹਾਰਨ ਕਉ

I have grasped hold of the All-powerful Guru; He has made my mind steady and stable, and embellished me with clear consciousness.

ਅਡੋਲ ਬੁੱਧ ਤੇ ਉੱਚੀ ਮੱਤ ਪ੍ਰਾਪਤ ਕਰਨ ਲਈ ਮੈਂ ਉਸ (ਗੁਰੂ) ਦੀ ਸਰਨ ਲਈ ਹੈ, ਗਹਿ ਕਰੀਆ = ਪਕੜ ਲਿਆ ਹੈ (ਭਾਵ, ਸਰਨ ਲਈ ਹੈ)। ਧ੍ਰੁਵ = ਅਡੋਲ। ਸੁਮਤਿ = ਚੰਗੀ ਮੱਤ। ਸਮਾਰਨ ਕਉ = ਸੰਭਾਲਣ ਲਈ, ਪ੍ਰਾਪਤ ਕਰਨ ਲਈ।

ਫੁਨਿ ਧ੍ਰੰਮ ਧੁਜਾ ਫਹਰੰਤਿ ਸਦਾ ਅਘ ਪੁੰਜ ਤਰੰਗ ਨਿਵਾਰਨ ਕਉ

And, His Banner of Righteousness waves proudly forever, to defend against the waves of sin.

ਜਿਸ ਸਮਰੱਥ ਗੁਰੂ ਦਾ ਧਰਮ ਦਾ ਝੰਡਾ ਸਦਾ ਝੁੱਲ ਰਿਹਾ ਹੈ। ਪਾਪਾਂ ਦੇ ਪੁੰਜ ਤੇ ਤਰੰਗ (ਆਪਣੇ ਅੰਦਰੋਂ) ਦੂਰ ਕਰਨ ਲਈ (ਮੈਂ ਗੁਰੂ ਦੀ ਸ਼ਰਨ ਲਈ ਹੈ)। ਧ੍ਰੰਮ ਧੁਜਾ = ਧਰਮ ਦਾ ਝੰਡਾ। ਫਹਰੰਤਿ = ਝੁੱਲ ਰਿਹਾ ਹੈ। ਅਘ = ਪਾਪ। ਪੁੰਜ = ਸਮੂਹ, ਢੇਰ। ਤਰੰਗ = ਲਹਿਰਾਂ।

ਮਥੁਰਾ ਜਨ ਜਾਨਿ ਕਹੀ ਜੀਅ ਸਾਚੁ ਸੁ ਅਉਰ ਕਛੂ ਬਿਚਾਰਨ ਕਉ

His humble servant Mat'hraa knows this as true, and speaks it from his soul; there is nothing else to consider.

ਦਾਸ ਮਥੁਰਾ ਨੇ ਹਿਰਦੇ ਵਿਚ ਸੋਚ-ਸਮਝ ਕੇ ਇਹ ਸੱਚ ਆਖਿਆ ਹੈ, ਇਸ ਤੋਂ ਬਿਨਾ ਕੋਈ ਹੋਰ ਵਿਚਾਰਨ-ਜੋਗ ਗੱਲ ਨਹੀਂ ਹੈ, ਜਾਨਿ ਕਹੀ ਜੀਅ = ਹਿਰਦੇ ਵਿਚ ਸੋਚ ਕੇ ਆਖੀ ਹੈ। ਬਿਚਾਰਨ ਕਉ = ਵਿਚਾਰਨ-ਯੋਗ ਗੱਲ। ਅਉਰ ਕਛੂ = ਹੋਰ ਕੋਈ ਗੱਲ।

ਹਰਿ ਨਾਮੁ ਬੋਹਿਥੁ ਬਡੌ ਕਲਿ ਮੈ ਭਵ ਸਾਗਰ ਪਾਰਿ ਉਤਾਰਨ ਕਉ ॥੨॥

In this Dark Age of Kali Yuga, the Lord's Name is the Great Ship, to carry us all across the terrifying world-ocean, safely to the other side. ||2||

ਕਿ ਸੰਸਾਰ-ਸਾਗਰ ਤੋਂ ਪਾਰ ਉਤਾਰਨ ਲਈ ਹਰੀ ਦਾ ਨਾਮ ਹੀ ਕਲਜੁਗ ਵਿਚ ਵੱਡਾ ਜਹਾਜ਼ ਹੈ (ਅਤੇ ਉਹ ਨਾਮ ਸਮਰੱਥ ਗੁਰੂ ਤੋਂ ਮਿਲਦਾ ਹੈ) ॥੨॥ ਬੋਹਿਥੁ = ਜਹਾਜ਼। ਕਲਿ ਮੈ = ਕਲਜੁਗ ਵਿੱਚ ॥੨॥