ਸਤਿਗੁਰ ਪ੍ਰਸਾਦਿ

One Universal Creator God. By The Grace Of The True Guru:

ਰਾਗ ਮਾਰੂ/ਕਾਫੀ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।

ਮਾਰੂ ਕਾਫੀ ਮਹਲਾ ਘਰੁ

Maaroo, Kaafee, First Mehl, Second House:

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਆਵਉ ਵੰਞਉ ਡੁੰਮਣੀ ਕਿਤੀ ਮਿਤ੍ਰ ਕਰੇਉ

The double-minded person comes and goes, and has numerous friends.

(ਹੇ ਪ੍ਰੀਤਮ ਪ੍ਰਭੂ! ਤੈਥੋਂ ਵਿਛੁੜ ਕੇ) ਮੈਂ ਡੱਡੋਲਿਕੀ ਹੋਈ ਹੋਈ (ਜਨਮਾਂ ਦੇ ਗੇੜ ਵਿਚ) ਭਟਕਦੀ ਫਿਰਦੀ ਹਾਂ (ਦਿਲ ਦੇ ਧਰਵਾਸ ਲਈ) ਮੈਂ ਅਨੇਕਾਂ ਹੋਰ ਮਿੱਤਰ ਬਣਾਂਦੀ ਹਾਂ, ਆਵਉ = ਮੈਂ ਆਉਂਦੀ ਹਾਂ। ਵੰਞਉ = ਮੈਂ ਜਾਂਦੀ ਹਾਂ। ਡੁੰਮਣੀ = ਦੁ-ਮਨੀ, ਦੁ-ਚਿੱਤੀ ਹੋ ਕੇ)। ਕਿਤੀ = ਕਿਤਨੇ ਹੀ। ਕਰੇਉ = ਮੈਂ ਬਣਾਂਦੀ ਹਾਂ।

ਸਾ ਧਨ ਢੋਈ ਲਹੈ ਵਾਢੀ ਕਿਉ ਧੀਰੇਉ ॥੧॥

The soul-bride is separated from her Lord, and she has no place of rest; how can she be comforted? ||1||

ਪਰ ਜਦ ਤਕ ਤੈਥੋਂ ਵਿਛੁੜੀ ਹੋਈ ਹਾਂ, ਮੈਨੂੰ ਧਰਵਾਸ ਕਿਵੇਂ ਆਵੇ? (ਤੈਥੋਂ ਵਿਛੁੜੀ) ਜੀਵ-ਇਸਤ੍ਰੀ (ਕਿਸੇ ਹੋਰ ਥਾਂ) ਆਸਰਾ ਲੱਭ ਹੀ ਨਹੀਂ ਸਕਦੀ ॥੧॥ ਸਾਧਨ = ਜੀਵ-ਇਸਤ੍ਰੀ। ਢੋਈ = ਆਸਰਾ। ਨ ਲਹੈ = ਨਹੀਂ ਲੈ ਸਕਦੀ। ਵਾਢੀ = ਪਰਦੇਸਣ, ਵਿਛੁੜੀ ਹੋਈ। ਕਿਉ ਧੀਰੇਉ = ਮੈਂ ਕਿਵੇਂ ਧੀਰਜ ਹਾਸਲ ਕਰ ਸਕਦੀ ਹਾਂ? ॥੧॥

ਮੈਡਾ ਮਨੁ ਰਤਾ ਆਪਨੜੇ ਪਿਰ ਨਾਲਿ

My mind is attuned to the Love of my Husband Lord.

(ਹੇ ਪ੍ਰੀਤਮ ਪ੍ਰਭੂ!) ਮੇਰਾ ਮਨ (ਤੈਂ) ਆਪਣੇ ਪਿਆਰੇ ਪਤੀ ਨਾਲ ਰੰਗਿਆ ਗਿਆ ਹੈ। ਮੈਡਾ = ਮੇਰਾ। ਰਤਾ = ਰੰਗਿਆ ਹੋਇਆ ਹੈ। ਪਿਰ = ਪਤੀ।

ਹਉ ਘੋਲਿ ਘੁਮਾਈ ਖੰਨੀਐ ਕੀਤੀ ਹਿਕ ਭੋਰੀ ਨਦਰਿ ਨਿਹਾਲਿ ॥੧॥ ਰਹਾਉ

I am devoted, dedicated, a sacrifice to the Lord; if only He would bless me with His Glance of Grace, even for an instant! ||1||Pause||

ਮੈਂ ਤੈਥੋਂ ਵਾਰਨੇ ਜਾਂਦੀ ਹਾਂ, ਕੁਰਬਾਨ ਜਾਂਦੀ ਹਾਂ। ਰਤਾ ਭਰ ਸਮਾ ਹੀ (ਮੇਰੇ ਵਲ) ਮੇਹਰ ਦੀ ਨਜ਼ਰ ਨਾਲ ਵੇਖ ॥੧॥ ਰਹਾਉ ॥ ਹਉ = ਮੈਂ। ਘੋਲਿ ਘੁਮਾਈ = ਵਾਰਨੇ ਜਾਂਦੀ ਹਾਂ। ਖੰਨੀਐ ਕੀਤੀ = ਟੋਟੇ ਟੋਟੇ ਹੁੰਦੀ ਹਾਂ। ਹਿਕ = ਇਕ। ਭੋਰੀ = ਰਤਾ ਕੁ ਸਮਾ। ਨਦਰਿ = ਮੇਹਰ ਦੀ ਨਿਗਾਹ ਨਾਲ। ਨਿਹਾਲਿ = (ਮੇਰੇ ਵਲ) ਵੇਖ ॥੧॥ ਰਹਾਉ ॥

ਪੇਈਅੜੈ ਡੋਹਾਗਣੀ ਸਾਹੁਰੜੈ ਕਿਉ ਜਾਉ

I am a rejected bride, abandoned in my parents' home; how can I go to my in-laws now?

(ਇਸ ਸੰਸਾਰ) ਪੇਕੇ ਘਰ ਵਿਚ ਮੈਂ (ਸਾਰੀ ਉਮਰ) ਪ੍ਰਭੂ-ਪਤੀ ਤੋਂ ਵਿਛੁੜੀ ਰਹੀ ਹਾਂ, ਮੈਂ ਪਤੀ-ਪ੍ਰਭੂ ਦੇ ਦੇਸ ਕਿਵੇਂ ਪਹੁੰਚ ਸਕਦੀ ਹਾਂ? ਪੇਈਅੜੈ = ਪੇਕੇ ਘਰ ਵਿਚ, ਇਸ ਜਨਮ ਵਿਚ। ਡੋਹਾਗਣੀ = ਦੁਹਾਗਣ, ਮੰਦੇ ਭਾਗਾਂ ਵਾਲੀ, ਵਿਛੁੜੀ ਹੋਈ। ਸਾਹੁਰੜੈ = ਸਾਹੁਰੇ ਘਰ ਵਿਚ, ਪਰਮਾਤਮਾ ਦੇ ਦੇਸ ਵਿਚ, ਪ੍ਰਭੂ ਦੇ ਚਰਨਾਂ ਵਿਚ। ਕਿਉ ਜਾਉ = ਮੈਂ ਕਿਵੇਂ ਪਹੁੰਚ ਸਕਦੀ ਹਾਂ?

ਮੈ ਗਲਿ ਅਉਗਣ ਮੁਠੜੀ ਬਿਨੁ ਪਿਰ ਝੂਰਿ ਮਰਾਉ ॥੨॥

I wear my faults around my neck; without my Husband Lord, I am grieving, and wasting away to death. ||2||

(ਪ੍ਰਭੂ ਤੋਂ ਵਿਛੋੜੇ ਦੇ ਕਾਰਨ) ਔਗੁਣ ਮੇਰੇ ਗਲ ਗਲ ਤਕ ਪਹੁੰਚ ਗਏ ਹਨ, (ਸਾਰੀ ਉਮਰ) ਮੈਨੂੰ ਔਗੁਣਾਂ ਨੇ ਠੱਗੀ ਰੱਖਿਆ ਹੈ। ਪਤੀ-ਪ੍ਰਭੂ ਦੇ ਮਿਲਾਪ ਤੋਂ ਵਾਂਜੀ ਰਹਿ ਕੇ ਮੈਂ ਅੰਦਰੇ ਅੰਦਰ ਦੁਖੀ ਭੀ ਹੋ ਰਹੀ ਹਾਂ, ਤੇ ਆਤਮਕ ਮੌਤ ਭੀ ਮੈਂ ਸਹੇੜ ਲਈ ਹੈ ॥੨॥ ਗਲਿ = ਗਲ ਵਿਚ, ਗਲ ਤਕ। ਮੁਠੜੀ = ਮੈਂ ਠੱਗੀ ਗਈ ਹਾਂ। ਝੂਰਿ ਮਰਾਉ = ਝੂਰ ਝੂਰ ਕੇ ਮਰਦੀ ਹਾਂ, ਦੁਖੀ ਹੁੰਦੀ ਹਾਂ ਤੇ ਆਤਮਕ ਮੌਤ ਸਹੇੜਦੀ ਹਾਂ ॥੨॥

ਪੇਈਅੜੈ ਪਿਰੁ ਸੰਮਲਾ ਸਾਹੁਰੜੈ ਘਰਿ ਵਾਸੁ

But if, in my parents' home, I remember my Husband Lord, then I will come to dwell in the home of my in-laws yet.

ਜੇ ਮੈਂ (ਇਸ ਸੰਸਾਰ) ਪੇਕੇ ਘਰ ਵਿਚ ਪਤੀ-ਪ੍ਰਭੂ ਨੂੰ (ਆਪਣੇ ਹਿਰਦੇ ਵਿਚ) ਸੰਭਾਲ ਰੱਖਾਂ ਤਾਂ ਪਤੀ-ਪ੍ਰਭੂ ਦੇ ਦੇਸ ਮੈਨੂੰ ਉਸ ਦੇ ਚਰਨਾਂ ਵਿਚ ਥਾਂ ਮਿਲ ਜਾਏ। ਸੰਮਲਾ = (ਜੇ) ਮੈਂ (ਹਿਰਦੇ ਵਿਚ) ਸੰਭਾਲ ਲਵਾਂ। ਘਰਿ = ਪਤੀ-ਪ੍ਰਭੂ ਦੇ ਘਰ ਵਿਚ।

ਸੁਖਿ ਸਵੰਧਿ ਸੋਹਾਗਣੀ ਪਿਰੁ ਪਾਇਆ ਗੁਣਤਾਸੁ ॥੩॥

The happy soul-brides sleep in peace; they find their Husband Lord, the treasure of virtue. ||3||

ਉਹ ਭਾਗਾਂ ਵਾਲੀਆਂ (ਜੀਵਨ-ਰਾਤ) ਸੁਖ ਨਾਲ ਸੌਂ ਕੇ ਗੁਜ਼ਾਰਦੀਆਂ ਹਨ ਜਿਨ੍ਹਾਂ ਨੇ (ਪੇਕੇ ਘਰ ਵਿਚ) ਗੁਣਾਂ ਦਾ ਖ਼ਜ਼ਾਨਾ ਪਤੀ-ਪ੍ਰਭੂ ਲੱਭ ਲਿਆ ਹੈ ॥੩॥ ਸੁਖਿ = ਸੁਖ ਨਾਲ। ਸਵੰਧਿ = ਸੌਂਦੀਆਂ ਹਨ, ਸ਼ਾਂਤ-ਚਿੱਤ ਰਹਿੰਦੀਆਂ ਹਨ। ਸੋਹਾਗਣੀ = ਚੰਗੇ ਭਾਗਾਂ ਵਾਲੀਆਂ। ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ ਪ੍ਰਭੂ ॥੩॥

ਲੇਫੁ ਨਿਹਾਲੀ ਪਟ ਕੀ ਕਾਪੜੁ ਅੰਗਿ ਬਣਾਇ

Their blankets and mattresses are made of silk, and so are the clothes on their bodies.

(ਪਤੀ ਪ੍ਰਭੂ ਨੂੰ ਭੁਲੀਆਂ ਜੀਵ-ਇਸਤ੍ਰੀਆਂ) ਜੇ ਰੇਸ਼ਮ ਦਾ ਲੇਫ ਲੈਣ ਰੇਸ਼ਮ ਦੀ ਤੁਲਾਈ ਲੈਣ, ਹੋਰ ਕੱਪੜਾ ਭੀ ਰੇਸ਼ਮ ਦਾ ਹੀ ਬਣਾ ਕੇ ਸਰੀਰ ਉਤੇ ਵਰਤਣ, ਨਿਹਾਲੀ = ਤੁਲਾਈ। ਕਾਪੜੁ = (ਪੱਟ ਦਾ ਹੀ) ਕੱਪੜਾ। ਅੰਗਿ = ਸਰੀਰ ਉਤੇ (ਪਹਿਨਦੀਆਂ ਹਨ)।

ਪਿਰੁ ਮੁਤੀ ਡੋਹਾਗਣੀ ਤਿਨ ਡੁਖੀ ਰੈਣਿ ਵਿਹਾਇ ॥੪॥

The Lord rejects the impure soul-brides. Their life-night passes in misery. ||4||

ਤਾਂ ਭੀ ਉਹਨਾਂ ਦੀ ਜੀਵਨ-ਰਾਤ ਦੁੱਖਾਂ ਵਿਚ ਹੀ ਬੀਤਦੀ ਹੈ, ਜਿਨ੍ਹਾਂ ਮੰਦ-ਭਾਗਣਾਂ ਨੇ ਪਤੀ ਨੂੰ ਭੁਲਾ ਦਿੱਤਾ ਤੇ ਜੋ ਛੁੱਟੜ ਹੋ ਗਈਆਂ ॥੪॥ ਮੁਤੀ = ਮੁਤੀਆ, ਛੱਡੀਆਂ ਹੋਈਆਂ, ਛੁੱਟੜ। ਡੁਖੀ = ਦੁੱਖਾਂ ਵਿਚ। ਰੈਣਿ = (ਜ਼ਿੰਦਗੀ ਦੀ) ਰਾਤ। ਵਿਹਾਇ = ਬੀਤਦੀ ਹੈ ॥੪॥

ਕਿਤੀ ਚਖਉ ਸਾਡੜੇ ਕਿਤੀ ਵੇਸ ਕਰੇਉ

I have tasted many flavors, and worn many robes,

ਜੇ ਮੈਂ ਅਨੇਕਾਂ ਹੀ ਸੁਆਦਲੇ ਖਾਣੇ ਖਾਂਦੀ ਰਹਾਂ, ਅਨੇਕਾਂ ਹੀ ਸੋਹਣੇ ਪਹਿਰਾਵੇ ਕਰਦੀ ਰਹਾਂ, ਕਿਤੀ = ਕਿਤਨੇ ਹੀ। ਚਖਉ = ਮੈਂ ਚੱਖਾਂ। ਸਾਡੜੇ = ਸੁਆਦਲੇ ਪਦਾਰਥ। ਵੇਸ = ਪਹਿਰਾਵੇ। ਕਰੇਉ = ਮੈਂ ਕਰਾਂ।

ਪਿਰ ਬਿਨੁ ਜੋਬਨੁ ਬਾਦਿ ਗਇਅਮੁ ਵਾਢੀ ਝੂਰੇਦੀ ਝੂਰੇਉ ॥੫॥

but without my Husband Lord, my youth is slipping away uselessly; I am separated from Him, and I cry out in pain. ||5||

ਫਿਰ ਭੀ ਪਤੀ-ਪ੍ਰਭੂ ਤੋਂ ਵਿਛੁੜ ਕੇ ਮੇਰੀ ਜਵਾਨੀ ਵਿਅਰਥ ਹੀ ਜਾ ਰਹੀ ਹੈ। ਜਦ ਤਕ ਮੈਂ ਛੁੱਟੜ ਹਾਂ, ਮੈਂ (ਸਾਰੀ ਉਮਰ) ਝੁਰ ਝੁਰ ਕੇ ਹੀ ਦਿਨ ਕੱਟਾਂਗੀ ॥੫॥ ਜੋਬਨੁ = ਜਵਾਨੀ। ਬਾਦਿ = ਵਿਅਰਥ। ਗਇਅਮੁ = ਮੇਰਾ (ਜੋਬਨੁ) ਗਿਆ। ਵਾਢੀ = ਛੁੱਟੜ ॥੫॥

ਸਚੇ ਸੰਦਾ ਸਦੜਾ ਸੁਣੀਐ ਗੁਰ ਵੀਚਾਰਿ

I have heard the True Lord's message, contemplating the Guru.

ਜੇ ਸਦਾ-ਥਿਰ ਪ੍ਰਭੂ ਦਾ ਪਿਆਰ-ਸੁਨੇਹਾ ਸਤਿਗੁਰੂ ਦੀ ਬਾਣੀ ਦੀ ਵਿਚਾਰ ਦੀ ਰਾਹੀਂ ਸੁਣੀਏ, ਸੰਦਾ = ਦਾ। ਸਚੇ ਸੰਦਾ = ਸਦਾ-ਥਿਰ ਪਤੀ-ਪ੍ਰਭੂ ਦਾ। ਸਦੜਾ = ਪਿਆਰ-ਭਰਿਆ ਸੁਨੇਹਾ। ਗੁਰ ਵੀਚਾਰਿ = ਗੁਰੂ ਦੀ ਬਾਣੀ ਦੀ ਵਿਚਾਰ ਦੀ ਰਾਹੀਂ।

ਸਚੇ ਸਚਾ ਬੈਹਣਾ ਨਦਰੀ ਨਦਰਿ ਪਿਆਰਿ ॥੬॥

True is the home of the True Lord; by His Gracious Grace, I love Him. ||6||

ਤਾਂ ਉਸ ਸਦਾ-ਥਿਰ ਪਤੀ-ਪ੍ਰਭੂ ਦਾ ਸਦਾ ਲਈ ਸਾਥ ਮਿਲ ਜਾਂਦਾ ਹੈ, ਉਹ ਮੇਹਰ ਦੀ ਨਜ਼ਰ ਵਾਲਾ ਪ੍ਰਭੂ ਮੇਹਰ ਦੀ ਨਜ਼ਰ ਨਾਲ ਤੱਕਦਾ ਹੈ, ਤੇ ਉਸ ਦੇ ਪਿਆਰ ਵਿਚ ਲੀਨ ਹੋ ਜਾਦੀਦਾ ਹੈ ॥੬॥ ਬੈਹਣਾ = ਸੰਗਤ, ਸੰਗ। ਸਚੇ ਸਚਾ ਬੈਹਣਾ = ਸਦਾ-ਥਿਰ ਪ੍ਰਭੂ ਦਾ ਸਦਾ-ਥਿਰ ਸਾਥ। ਨਦਰੀ ਨਦਰਿ = ਮੇਹਰ ਦੀ ਨਜ਼ਰ ਕਰਨ ਵਾਲੇ ਦੀ ਨਿਗਾਹ ਨਾਲ। ਪਿਆਰਿ = ਪਿਆਰ ਵਿਚ ॥੬॥

ਗਿਆਨੀ ਅੰਜਨੁ ਸਚ ਕਾ ਡੇਖੈ ਡੇਖਣਹਾਰੁ

The spiritual teacher applies the ointment of Truth to his eyes, and sees God, the Seer.

ਪਰਮਾਤਮਾ ਨਾਲ ਜਾਣ-ਪਛਾਣ ਪਾਣ ਵਾਲਾ ਸਦਾ-ਥਿਰ ਪ੍ਰਭੂ ਦੇ ਨਾਮ ਦਾ ਸੁਰਮਾ ਵਰਤਦਾ ਹੈ, ਤੇ ਉਹ ਪ੍ਰਭੂ ਦਾ ਦੀਦਾਰ ਕਰ ਲੈਂਦਾ ਹੈ ਜੋ ਸਭ ਜੀਵਾਂ ਦੀ ਸੰਭਾਲ ਕਰਨ ਦੇ ਸਮਰੱਥ ਹੈ। ਗਿਆਨੀ = ਪਰਮਾਤਮਾ ਨਾਲ ਸਾਂਝ ਪਾਣ ਵਾਲਾ ਬੰਦਾ। ਅੰਜਨੁ = ਸੁਰਮਾ। ਸਚ ਕਾ = ਸਦਾ-ਥਿਰ ਪ੍ਰਭੂ ਦੇ ਨਾਮ ਦਾ। ਡੇਖਣਹਾਰੁ = ਉਹ ਪਰਮਾਤਮਾ ਜੋ ਸਭ ਜੀਵਾਂ ਦੀ ਸੰਭਾਲ ਕਰਨ ਦੇ ਸਮਰੱਥ ਹੈ।

ਗੁਰਮੁਖਿ ਬੂਝੈ ਜਾਣੀਐ ਹਉਮੈ ਗਰਬੁ ਨਿਵਾਰਿ ॥੭॥

The Gurmukh comes to know and understand; ego and pride are subdued. ||7||

ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਸ ਭੇਤ ਨੂੰ) ਸਮਝ ਲੈਂਦਾ ਹੈ ਉਹ ਹਉਮੈ ਅਹੰਕਾਰ ਦੂਰ ਕਰ ਕੇ (ਉਸ ਦੀ ਹਜ਼ੂਰੀ ਵਿਚ) ਆਦਰ ਪਾਂਦਾ ਹੈ ॥੭॥ ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਬੂਝੈ = ਸਮਝਦਾ ਹੈ। ਜਾਣੀਐ = ਆਦਰ ਪਾਂਦਾ ਹੈ। ਗਰਬੁ = ਅਹੰਕਾਰ। ਨਿਵਾਰਿ = ਦੂਰ ਕਰ ਕੇ ॥੭॥

ਤਉ ਭਾਵਨਿ ਤਉ ਜੇਹੀਆ ਮੂ ਜੇਹੀਆ ਕਿਤੀਆਹ

O Lord, You are pleased with those who are like Yourself; there are many more like me.

ਹੇ ਪਤੀ-ਪ੍ਰਭੂ! ਜੇਹੜੀਆਂ ਜੀਵ-ਇਸਤ੍ਰੀਆਂ ਤੈਨੂੰ ਚੰਗੀਆਂ ਲੱਗਦੀਆਂ ਹਨ, ਉਹ ਤੇਰੇ ਵਰਗੀਆਂ ਹੋ ਜਾਂਦੀਆਂ ਹਨ, (ਪਰ ਤੇਰੀ ਮੇਹਰ ਦੀ ਨਿਗਾਹ ਤੋਂ ਵਾਂਜੀਆਂ ਹੋਈਆਂ) ਮੇਰੇ ਵਰਗੀਆਂ ਭੀ ਅਨੇਕਾਂ ਹੀ ਹਨ। ਤਉ = ਤੈਨੂੰ। ਭਾਵਨਿ = ਜੋ ਪਸੰਦ ਆ ਜਾਂਦੀਆਂ ਹਨ। ਜੇਹੀਆ = ਵਰਗੀਆਂ। ਮੂ ਜੇਹੀਆ = ਮੇਰੇ ਵਰਗੀਆਂ। ਕਿਤੀਆਹ = ਅਨੇਕਾਂ ਹੀ।

ਨਾਨਕ ਨਾਹੁ ਵੀਛੁੜੈ ਤਿਨ ਸਚੈ ਰਤੜੀਆਹ ॥੮॥੧॥੯॥

O Nanak, the Husband does not separate from those who are imbued with Truth. ||8||1||9||

ਹੇ ਨਾਨਕ! ਜੇਹੜੀਆਂ ਜੀਵ-ਇਸਤ੍ਰੀਆਂ ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ ਰੰਗੀਆਂ ਰਹਿੰਦੀਆਂ ਹਨ, ਉਹਨਾਂ (ਦੇ ਹਿਰਦੇ) ਤੋਂ ਪਤੀ-ਪ੍ਰਭੂ ਕਦੇ ਨਹੀਂ ਵਿਛੁੜਦਾ ॥੮॥੧॥੯॥ ਨਾਹੁ = ਨਾਥ, ਖਸਮ-ਪ੍ਰਭੂ। ਤਿਨ = ਉਹਨਾਂ ਤੋਂ। ਸਚੈ = ਸਦਾ-ਥਿਰ ਪ੍ਰਭੂ ਵਿਚ ॥੮॥੧॥੯॥